40.26 F
New York, US
December 28, 2024
PreetNama
ਖਬਰਾਂ/News

ਪੈਲੇਸ ਮਾਲਕ ਨੂੰ ਮਹਿੰਗੀ ਪਈ ਕਾਨੂੰਨ ਦੀ ਪਾਲਣਾ,

ਹੁਸ਼ਿਆਰਪੁਰ: ਸ਼ਹਿਰ ਦੇ ਮੈਰਿਜ ਪੈਲੇਸ ਮਾਲਕ ਨੂੰ ਕਾਨੂੰਨ ਦੀ ਪਾਲਣਾ ਕਰਨੀ ਉਸ ਵੇਲੇ ਮਹਿੰਗੀ ਪੈ ਗਈ ਜਦ ਗੁੱਸੇ ਵਿੱਚ ਆਈ ਬਾਰਾਤ ਨੇ ਉਸ ਦੇ ਘਰ ਵੜ ਕੇ ਉਸ ‘ਤੇ ਹਮਲਾ ਕਰ ਦਿੱਤਾ। ਪੈਲੇਸ ਮਾਲਕ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਤੈਅ ਸਮੇਂ ਤੋਂ ਬਾਅਦ ਡੀਜੇ ਬੰਦ ਕਰਵਾ ਦਿੱਤਾ ਸੀ। ਇਸ ਤੋਂ ਤੈਸ਼ ਵਿੱਚ ਆਏ ਜਾਂਞੀਆ ਨੇ ਉਸ ਨਾਲ ਤੇ ਉਸ ਦੇ ਪੁੱਤਰ ਨਾਲ ਕੁੱਟਮਾਰ ਕੀਤੀ, ਜਿਸ ਦੀ ਹਾਲਤ ਕਾਫੀ ਨਾਜ਼ੁਕ ਹੈ।

ਸ਼ਹਿਰ ਦੇ ਪੈਲੇਸ ਕਰਨ ਵਿਕਰਮ ਦੇ ਮਾਲਕ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ 27-28 ਦੀ ਰਾਤ ਨੂੰ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਉਨ੍ਹਾਂ ਮਹਿਮਾਨਾਂ ਨੂੰ 11 ਵਜੇ ਤੋਂ ਬਾਅਦ ਡੀਜੇ ਬੰਦ ਕਰਨ ਲਈ ਕਿਹਾ। ਬਾਰਾਤੀਆਂ ਨੇ ਜ਼ਿਦ ਕੀਤੀ ਤਾਂ ਅੱਧਾ ਘੰਟਾ ਹੋਰ ਡੀਜੇ ਚੱਲਣ ਦਿੱਤਾ। ਇਸ ਤੋਂ ਬਾਅਦ ਪੈਲੇਸ ਮਾਲਕ ਨੇ ਮਨ੍ਹਾ ਕਰ ਦਿੱਤਾ ਤੇ ਦੋਵਾਂ ਧਿਰਾਂ ਦੀ ਬਹਿਸਬਾਜ਼ੀ ਹੋ ਗਈ।

ਪੈਲੇਸ ਮਾਲਕਾਂ ਨੇ ਪੀਸੀਆਰ ਨੂੰ ਵੀ ਸੂਚਨਾ ਦਿੱਤੀ ਤੇ ਦੋ ਮੁਲਾਜ਼ਮ ਉੱਥੇ ਆਏ ਵੀ। ਸੁਰਿੰਦਰ ਸਿੰਘ ਨੇ ਦੱਸਿਆ ਕਿ ਬਾਰਾਤ ਵਿੱਚ ਮੌਜੂਦ ਏਐਸਆਈ ਨੇ ਦੋਵਾਂ ਮੁਲਾਜ਼ਮਾਂ ਨੂੰ ਭੇਜ ਦਿੱਤਾ। ਮਾਮਲਾ ਵਿਗੜਦਾ ਵੇਖ ਪੈਲੇਸ ਮਾਲਕ ਘਰ ਆ ਗਿਆ ਤੇ 40-50 ਜਾਂਞੀ ਉਸ ਦੇ ਪਿੱਛੇ ਹੀ ਆ ਗਏ ਤੇ ਘਰ ਵਿੱਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਲੱਗੇ। ਸੁਰਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਪੁੱਤਰ ਬਿਕਰਮ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ।

ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ, ਜਿਸ ਵਿੱਚ ਕਾਫੀ ਜਣੇ ਪੈਲੇਸ ਮਾਲਕ ਨੂੰ ਘਰ ਦੇ ਗਮਲਿਆਂ ਤੇ ਹੋਰ ਸਮਾਨ ਨਾਲ ਕੁੱਟ-ਮਾਰ ਕਰ ਰਹੇ ਹਨ। ਹਮਲੇ ਵਿੱਚ ਪੈਲੇਸ ਮਾਲਕ ਦਾ ਪੁੱਤਰ ਬਿਕਰਮ ਬੇਹੋਸ਼ ਹੋ ਗਿਆ ਤੇ ਇਸ ਸਮੇਂ ਇਲਾਜ ਅਧੀਨ ਹੈ ਪਰ ਉਸ ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਬਿਆਨ ਦਰਜ ਵੀ ਨਹੀਂ ਕਰਵਾ ਸਕਦਾ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਕੇਸ ਦਰਜ ਹੋਣਾ ਬਾਕੀ ਹੈ।

Related posts

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆ ਦੀ ਅੰਤਿਮ ਜਾਂਚ ਸ਼ੁਰੂ

Pritpal Kaur

ਸਾਲ ਏਂਡਰ 2024: ਦਿਲਜੀਤ ਦੁਸਾਂਝ ਤੋਂ ਲੈ ਕੇ ਕਰਨ ਔਜਲਾ ਤਕ, ਇਸ ਸਾਲ ਵਿਵਾਦ ’ਚ ਰਹੇ ਪ੍ਰਸਿੱਧ ਗਾਇਕਾਂ ਦੇ ਨਾਂ

On Punjab

ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਵਜੋਂ ਨਾ ਪੜ੍ਹਾਉਣ ‘ਤੇ ਜਲੰਧਰ ਦੇ ਨਿੱਜੀ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ: ਹਰਜੋਤ ਸਿੰਘ ਬੈਂਸ

On Punjab