ਨੌਇਡਾ: ਨੌਇਡਾ ‘ਚ ਹਵਾ ਪ੍ਰਦੂਸ਼ਣ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਹਿਤ ਸੈਟਰ 6 ‘ਚ ਐਂਟੀ ਸਮੌਗ ਗਨ ਵੀ ਲਾਈ ਗਈ ਹੈ। ਸੈਕਟਰ-6 ਚੌਰਾਹਾ ਵਿਅਸਤ ਸੜਕ ਹੈ। ਜਿੱਥੇ ਅਕਸਰ ਵੱਡੀ ਸੰਖਿਆਂ ‘ਚ ਟ੍ਰੈਫਿਕ ਰਹਿੰਦਾ ਹੈ। ਇਸ ਤੋਂ ਇਲਾਵਾ ਕਰੀਬ 30 ਨਿਰਮਾਣ ਅਧੀਨ ਸਾਇਟਾਂ ‘ਤੇ ਐਂਟੀ ਸਮੌਗ ਗਨ ਲਾਈਆਂ ਜਾ ਚੁੱਕੀਆਂ ਹਨ।
ਨੌਇਡਾ ਸੈਕਟਰ-6 ‘ਤੇ ਲਾਈ ਗਈ ਐਂਟੀ ਸਮੌਗ ਗਨ ਸਵੇਰ ਸਾਢੇ 9 ਵਜੇ ਤੋਂ ਡੇਢ ਵਜੇ ਤਕ ਤੇ ਸ਼ਾਮ ਨੂੰ ਢਾਈ ਵਜੇ ਤੋਂ ਸਾਢੇ 5 ਵਜੇ ਤਕ ਚਲਾਈ ਜਾਂਦੀ ਹੈ।
ਪ੍ਰਦੂਸ਼ਣ ਦਾ ਪੱਧਰ ਖਤਰਨਾਕ ਸ਼੍ਰੇਣੀ ‘ਚ
ਦਰਅਸਲ ਨੌਇਡਾ, ਸ਼ਹਿਰ ‘ਚ ਪ੍ਰਦੂਸ਼ਣ ਦਾ ਪੱਧਰ ਪਿਛਲੇ ਹਫਤੇ ਤੋਂ ਖਤਰਨਾਕ ਸ਼੍ਰੇਂਣੀ ‘ਚ ਰਿਹਾ ਹੈ। ਟ੍ਰੈਫਿਕ ਨਾਲ ਉੱਡਣ ਵਾਲੀ ਧੂੜ ਰੋਕਣ ਲਈ ਇਕ ਸੈਕਟਰ-6 ‘ਤੇ ਐਂਟੀ ਸਮੌਗ ਗਨ ਲਾਈ ਗਈ ਹੈ। ਹਾਲਾਤ ‘ਤੇ ਕਾਬੂ ਪਾਉਣ ਲਈ ਸ਼ਹਿਰ ਚ ਸਰਵੇਖਣ ਵੀ ਕਰਾਇਆ ਜਾ ਰਿਹਾ ਹੈ ਕਿ ਸੈਕਟਰ-6 ਦੀ ਤਰ੍ਹਾਂ ਕਿਹੜੀਆਂ-ਕਿਹੜੀਆਂ ਥਾਵਾਂ ‘ਤੇ ਐਂਟੀ ਸਮੌਗ ਗਨ ਲਾਈ ਜਾ ਸਕਦੀ ਹੈ। ਜਾਣਕਾਰੀ ਮੁਤਾਬਕ ਜਲਦ ਹੀ ਸ਼ਹਿਰ ‘ਚ ਕਰੀਬ 10 ਵਿਅਸਤ ਥਾਵਾਂ ‘ਤੇ ਐਂਟੀ ਸਮੌਗ ਗਨ ਲਾਈ ਜਾਵੇਗੀ।
ਨੌਇਡਾ ਅਥਾਰਿਟੀ ‘ਚ ਓਐਸਡੀ ਅਵਿਨਾਸ਼ ਤ੍ਰਿਪਾਠੀ ਦੇ ਮੁਤਾਬਕ, 10 ਨਵੰਬਰ ਤਕ ਨੌਇਡਾ ‘ਚ 27 ਐਂਟੀ ਸਮੌਗ ਗਨ ਲਗ ਚੁੱਕੀਆਂ ਸਨ। ਐਨਜੀਟੀ ਦੇ ਮੁਤਾਬਕ, ਜਿੱਥੇ 20 ਹਜ਼ਾਰ ਮੀਟਰ ਦੀਆਂ ਨਿਰਮਾਣ ਅਧੀਨ ਸਾਈਟਸ ਹਨ, ਉੱਥੇ ਐਂਟੀ ਸਮੌਗ ਗੰਨ ਹੋਣੀਆਂ ਚਾਹੀਦੀਆਂ ਹਨ। ਅਜਿਹੀਆਂ ਕੁੱਲ 27 ਥਾਵਾਂ ਹਨ। ਜਿੱਥੇ ਪੰਜ ਸਰਕਾਰੀ ਪ੍ਰੋਜੈਕਟ ਹਨ ਤੇ ਸੈਕਟਰ 6 ਵੀ ਇਸ ‘ਚ ਸ਼ਾਮਲ ਹੈ।