Pollution made pandemic worse: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ । ਜਿਸ ਨਾਲ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ । ਇਸੇ ਵਿਚਕਾਰ ਹਾਰਵਰਡ ਯੂਨੀਵਰਸਿਟੀ ਵੱਲੋਂ ਇੱਕ ਅਧਿਐਨ ਕੀਤਾ ਗਿਆ ਹੈ, ਜੋ ਕਿ ਚਿੰਤਾ ਪੈਦਾ ਕਰਨ ਵਾਲਾ ਹੈ । ਇਸ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਦੂਸ਼ਿਤ ਖੇਤਰਾਂ ਵਿੱਚ ਲੰਮੇ ਸਮੇਂ ਤੋਂ ਰਹਿਣ ਵਾਲਿਆਂ ਦੇ ਕੋਰੋਨਾ ਨਾਲ ਮੌਤ ਦਾ ਖ਼ਤਰਾ ਵੱਧ ਹੈ । ਇਸ ਅਧਿਐਨ ਅਨੁਸਾਰ ਦੇਸ਼ ਦੇ ਜ਼ਿਆਦਾਤਰ ਸ਼ਹਿਰ ਪੀਐਮ 2.5 ਪ੍ਰਦੂਸ਼ਣ ਦੀ ਲਪੇਟ ਵਿੱਚ ਹਨ।
ਦਰਅਸਲ, ਹਾਰਵਰਡ ਯੂਨੀਵਰਸਿਟੀ ਦੇ ਟੀਐਚ ਚੈਨ ਸਕੂਲ ਆਫ਼ ਫ਼ਲਿੱਕ ਹੈਲਥ ਦਾ ਅਧਿਐਨ ਬੋਸਟਨ ਵਿੱਚ ਜਾਰੀ ਕੀਤਾ ਗਿਆ ਹੈ । ਇਹ ਅਧਿਐਨ ਅਮਰੀਕਾ ਦੇ 1783 ਜ਼ਿਲ੍ਹਿਆਂ ਵਿੱਚ ਕੀਤਾ ਗਿਆ ਸੀ, ਜਿੱਥੇ 4 ਅਪ੍ਰੈਲ ਤੱਕ ਕੋਰੋਨਾ ਨਾਲ 90% ਮੌਤਾਂ ਹੋਈਆਂ ਸਨ । ਇਸ ਅਧਿਐਨ ਵਿੱਚ ਇਨ੍ਹਾਂ ਜ਼ਿਲ੍ਹਿਆਂ ਵਿੱਚ ਪੀਐਮ 2.5 ਦੇ ਪਿਛਲੇ 20 ਸਾਲਾਂ ਦੇ ਪੱਧਰ ਦੇ ਅੰਕੜਿਆਂ ਦੇ ਆਧਾਰ ‘ਤੇ ਮੌਤਾਂ ਦੀ ਮਾਡਲਿੰਗ ਕੀਤੀ ਗਈ ਸੀ ।
ਇਸ ਵਿੱਚ ਅਮਰੀਕਾ ਦਾ ਨਿਊਯਾਰਕ ਵੀ ਸ਼ਾਮਿਲ ਹੈ, ਜੋ ਕਿ ਇਸ ਸਮੇ ਕੋਰੋਨਾ ਦੀ ਸਭ ਤੋਂ ਜ਼ਿਆਦਾ ਲਪੇਟ ਵਿੱਚ ਹੈ । ਇਸ ਅਧਿਐਨ ਅਨੁਸਾਰ ਜੇਕਰ ਇੱਥੇ ਪੀਐਮ ਦਾ ਪੱਧਰ 2.5 ਹੁੰਦਾ ਤਾਂ ਇਨ੍ਹਾਂ ਮੌਤਾਂ ਨੂੰ ਸਿਰਫ਼ 248 ਤੱਕ ਰੋਕਿਆ ਜਾ ਸਕਦਾ ਸੀ । ਇਸ ਬਾਰੇ ਸਿਹਤ ਅਧਿਐਨ ਦੇ ਬਾਇਉਸਟੈਟਿਕਸ ਦੇ ਪ੍ਰੋਫੈਸਰ ਫਰਾਂਸਿਸਕਾ ਡੋਮੀਨਿਸੀ ਨੇ ਕਿਹਾ ਕਿ ਮਾਡਲ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਤੀ ਕਿਊਬਿਕ ਮੀਟਰ ਪੀ.ਐਮ. 2.5 ਦੀ ਮਾਤਰਾ ਇੱਕ ਮਾਈਕ੍ਰੋਗ੍ਰਾਮ ਤੋਂ ਵੱਧ ਹੋਣ ਨਾਲ ਮੌਤ ਦਾ ਖ਼ਤਰਾ 15% ਵੱਧ ਸਕਦਾ ਹੈ ।
ਜਿਸ ਤੋਂ ਬਾਅਦ ਦੇਸ਼ ਦੇ ਵਾਤਾਵਰਨ ਮਾਹਿਰਾਂ ਨੇ ਚਿੰਤਾ ਪ੍ਰਗਟ ਕੀਤੀ ਹੈ. ਮੌਸਮ ਰੁਝਾਨਾਂ ਅਨੁਸਾਰ ਦੇਸ਼ ਵਿੱਚ ਪੀ.ਐਮ. 2.5. ਦਾ ਪੱਧਰ ਉੱਚਾ ਹੈ, ਇਸ ਕਾਰਨ ਲੋਕਾਂ ਨੂੰ ਪਹਿਲਾਂ ਹੀ ਬਹੁਤ ਸਾਰੀਆਂ ਬਿਮਾਰੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਲਾਗੂ ਲਾਕ ਡਾਊਨ ਕਾਰਨ ਪਿਛਲੇ 2 ਹਫਤਿਆਂ ਵਿੱਚ ਪ੍ਰਦੂਸ਼ਣ ਕਾਫ਼ੀ ਘੱਟ ਹੋਇਆ ਹੈ ।