ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਤੇ ਉਸ ਦਾ ਪ੍ਰੇਮੀ ਕਲਾਰਕ ਗੇਫੋਰਡ ਜਲਦੀ ਹੀ ਵਿਆਹ ਕਰਨ ਵਾਲੇ ਹਨ। ਦੋਵੇਂ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ।
2
ਅਰਡਰਨ ਤੇ ਗੇਫੋਰਡ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੇਮੀ ਜੋੜਾ ਈਸਟਰ ਦੀਆਂ ਛੁੱਟੀਆਂ ਦੌਰਾਨ ਵਿਆਹ ਕਰਨ ਵਾਲੇ ਹਨ। ਇਨ੍ਹਾਂ ਦੀ ਇੱਕ ਬੇਟੀ ਨੀਵ ਵੀ ਹੈ।
3
ਉਨ੍ਹਾਂ ਨੇ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਜਿਵੇਂ ਵਿਆਹ ਦੀ ਤਾਰੀਖ ਤੇ ਵਿਆਹ ਦਾ ਪ੍ਰਸਤਾਵ ਕਿਸ ਨੇ ਕਿਹਨੂੰ ਭੇਜਿਆ, ਕੁਝ ਨਹੀਂ ਦੱਸਿਆ।
4
ਬੁਲਾਰੇ ਨੇ ਕਿਹਾ, “ਮੈਂ ਇਸ ਤੋਂ ਇਲਾਵਾ ਕੁਝ ਨਹੀਂ ਕਹਿ ਸਕਦਾ, ਦੋਵਾਂ ਨੇ ਮੰਗਣੀ ਕਰ ਲਈ ਹੈ ਤੇ ਇਹ ਈਸਟਰ ‘ਤੇ ਹੋਇਆ।”
5
ਅਰਡਰਨ ਨੇ ਪਿਛਲੇ ਸਾਲ ਜੂਨ ‘ਚ ਨੀਵ ਨੂੰ ਜਨਮ ਦਿੱਤਾ ਸੀ। ਉਹ ਆਪਣੇ ਪ੍ਰਧਾਨ ਮੰਤਰੀ ਅਹੁਦੇ ‘ਤੇ ਰਹਿੰਦਿਆਂ ਬੱਚੇ ਨੂੰ ਜਨਮ ਦੇਣ ਵਾਲੀ ਦੁਨੀਆ ਦੀ ਦੂਜੀ ਪ੍ਰਧਾਨ ਮੰਤਰੀ ਹੈ।