32.63 F
New York, US
February 6, 2025
PreetNama
ਸਮਾਜ/Social

ਪ੍ਰਧਾਨ ਮੰਤਰੀ ‘ਤੇ ਪੁਲਿਸ ਨੇ ਲਗਾਇਆ ਜੁਰਮਾਨਾ, ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਦੀ ਕੀਤੀ ਸੀ ਉਲੰਘਣਾ

ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ’ਤੇ ਪੁਲਿਸ ਦੁਆਰਾ ਜ਼ੁਰਮਾਨਾ ਲਗਾਇਆ ਜਾਣਾ ਸ਼ਾਇਦ ਹੀ ਤੁਸੀਂ ਪਹਿਲੀ ਵਾਰ ਜਾਂ ਫਿਰ ਅਜਿਹਾ ਘੱਟ ਹੀ ਸੁਣਨ ਨੂੰ ਮਿਲਿਆ ਹੋਵੇਗਾ। ਹਾਲਾਂਕਿ, ਨਾਰਵੇ ’ਚ ਅਜਿਹਾ ਹੋਇਆ ਹੈ। ਨਾਰਵੇ ਯੂਰਪ ਮਹਾਦੀਪ ’ਚ ਸਥਿਤ ਇਕ ਦੇਸ਼ ਹੈ। ਇਥੇ ਦੀ ਪ੍ਰਧਾਨ ਮੰਤਰੀ ਐਨਾ ਸੋਲਬਰਗ ’ਤੇ ਜ਼ੁਰਮਾਨਾ ਲਗਾਇਆ ਗਿਆ ਹੈ। ਨਾਰਵੇ ਦੀ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨਮੰਤਰੀ ਨੇ ਆਪਣਾ ਜਨਮਦਿਨ ਮਨਾਉਣ ਲਈ ਪਰਿਵਾਰ ਨੂੰ ਇਕੱਠਾ ਕਰਕੇ ਇਕ ਸਮਾਗਮ ਕਰਵਾਇਆ, ਜਿਸ ’ਚ ਉਸਨੇ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਜ਼ਿਕਰਯੋਗਕ ਹੈ ਕਿ ਕੋਈ ਸਰੀਰਕ ਦੂਰੀ ਨਹੀਂ ਸੀ। ਇਸ ਕਾਰਨ ਉਨ੍ਹਾਂ ਨੂੰ ਜ਼ੁਰਮਾਨਾ ਲਗਾਇਆ ਗਿਆ ਹੈ।

ਥਾਣਾ ਮੁਖੀ ਓਲੇ ਸੇਵੇਰੁਡ ਨੇ ਮੀਡੀਆ ਨੂੰ ਦੱਸਿਆ ਕਿ ਜੁਰਮਾਨੇ ਦੀ ਰਕਮ 20,000 ਨਾਰਵੇਜ਼ਿਅਨ ਕ੍ਰਾਊਨ (ਇਕ ਲੱਖ 70,000 ਤੋਂ ਵੱਧ) ਹੈ। ਸੋਲਬਰਗ ਜੋ ਦੇਸ਼ ਵਿਚ ਪ੍ਰਧਾਨ ਮੰਤਰੀ ਵਜੋਂ ਆਪਣੇ ਦੂਜੇ ਕਾਰਜਕਾਲ ਦੀ ਸੇਵਾ ਨਿਭਾ ਰਹੇ ਹਨ, ਨੇ ਪਿਛਲੇ ਮਹੀਨੇ ਫਰਵਰੀ ਦੇ ਅਖ਼ੀਰ ’ਚ ਇਕ ਰਿਜ਼ੋਰਟ ਵਿਚ 13 ਪਰਿਵਾਰਕ ਮੈਂਬਰਾਂ ਨਾਲ ਆਪਣਾ 60ਵਾਂ ਜਨਮਦਿਨ ਮਨਾਉਣ ਲਈ ਇਕ ਸਮਾਗਮ ਕਰਵਾਉਣ ਲਈ ਮੁਆਫੀ ਮੰਗੀ। ਜ਼ਿਕਰਯੋਗ ਹੈ ਕਿ ਸਿਰਫ਼ ਤਿੰਨ ਲੋਕ ਨਿਸ਼ਚਿਤ ਦਿਸ਼ਾ-ਨਿਰਦੇਸ਼ਾਂ ਦੀ ਗਿਣਤੀ ਨਾਲੋਂ ਵੱਧ ਸਨ ਭਾਵ 10 ਤੋਂ ਵੱਧ ਲੋਕਾਂ ਨੂੰ ਹਿੱਸਾ ਲੈਣ ਤੋਂ ਮਨ੍ਹਾ ਕੀਤਾ ਗਿਆ ਸੀ ਅਤੇ 13 ਵਿਅਕਤੀਆਂ ਸਮਾਗਮ ’ਚ ਸ਼ਾਮਲ ਸਨ। ਜਿਸ ਲਈ ਪ੍ਰਧਾਨ ਮੰਤਰੀ ਨੂੰ ਜ਼ੁਰਮਾਨਾ ਲਗਾਇਆ ਗਿਆ ਸੀ।ਹਾਲਾਂਕਿ, ਪੁਲਿਸ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਪੁਲਿਸ ਜ਼ਿਆਦਾਤਰ ਜ਼ੁਰਮਾਨਾ ਨਹੀਂ ਲਗਾਉਂਦੀ, ਪਰ ਪ੍ਰਧਾਨ ਮੰਤਰੀ ਦੇਸ਼ ਦਾ ਵੱਡਾ ਚਿਹਰਾ ਹੈ, ਜਿਸ ਦੁਆਰਾ ਪਾਬੰਦੀ ਦਾ ਐਲਾਨ ਖ਼ੁਦ ਕੀਤਾ ਗਿਆ ਸੀ। ਸੇਵੇਰੁਡ ਨੇ ਅੱਗੇ ਕਿਹਾ ਕਿ ਕਾਨੂੰਨ ਭਾਵੇਂ ਸਾਰਿਆਂ ਲਈ ਇਕੋ-ਜਿਹਾ ਹੈ। ਇਸਦੇ ਬਾਵਜੂਦ ਉਨ੍ਹਾਂ ਜ਼ੁਰਮਾਨੇ ਨੂੰ ਜਾਇਜ਼ ਠਹਿਰਾਇਆ। ਕਿਹਾ ਕਿ ਲੋਕਾਂ ਨੂੰ ਇਹ ਦਿਖਾਉਣ ਦੀ ਜ਼ਰੂਰਤ ਹੈ ਕਿ ਸਰੀਰਕ ਦੂਰੀ ਜ਼ਰੂਰੀ ਹੈ ਅਤੇ ਇਸ ਲਈ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ।

Related posts

‘ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਗੰਭੀਰ, ਇਸ ’ਤੇ ਰੋਕ ਲਾਉਣ ਦੀ ਲੋੜ’, ਸੁਪਰੀਮ ਕੋਰਟ ਨੇ ਪੰਜਾਬ ਸਣੇ ਇਨ੍ਹਾਂ ਪੰਜ ਸੂਬਿਆਂ ਤੋਂ ਮੰਗੇ ਅੰਕੜੇ

On Punjab

ਦਿੱਲੀ ਦੇ ਮੁੱਖ ਮੰਤਰੀ ਦਾ ਆਵਾਸ ‘ਆਪ’ ਮੁਖੀ ਵੱਲੋਂ ਲੁੱਟ :ਭਾਜਪਾ

On Punjab

WHO ਨੇ ਮੁੜ ਦਿੱਤੀ ਚੇਤਾਵਨੀ, ਇੱਕ ਤੋਂ ਜ਼ਿਆਦਾ ਵਾਰ ਹੋ ਸਕਦੈ ਕੋਰੋਨਾ ਇਨਫੈਕਸ਼ਨ

On Punjab