44.71 F
New York, US
February 4, 2025
PreetNama
ਖੇਡ-ਜਗਤ/Sports News

ਪ੍ਰਧਾਨ ਮੰਤਰੀ ਨੇ ਓਲੰਪਿਕ ਤਿਆਰੀਆਂ ਦਾ ਲਿਆ ਜਾਇਜ਼ਾ, 100 ਖਿਡਾਰੀਆਂ ਨੇ 11 ਖੇਡਾਂ ਦੇ ਮੁਕਾਬਲਿਆਂ ‘ਚ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫਾਈ

ਜਾਪਾਨ ਵਿਚ ਹੋਣ ਵਾਲੇ ਅਗਲੇ ਟੋਕੀਓ ਓਲੰਪਿਕ ਦੇ 50 ਦਿਨ ਬਾਕੀ ਰਹਿਣ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਭਾਰਤ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਆਨਲਾਈਨ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪੀਐੱਮ ਮੋਦੀ ਨੇ ਖਿਡਾਰੀਆਂ ਦੇ ਟੀਕਾਕਰਨ ਤੋਂ ਲੈ ਕੇ ਟ੍ਰੇਨਿੰਗ ਸਹੂਲਤਾਂ ਤਕ ਦੀ ਹਰੇਕ ਲੋੜ ਨੂੰ ਸਿਖਰਲੀ ਤਰਜੀਹ ਦੇ ਤੌਰ ‘ਤੇ ਪੂਰਾ ਕੀਤੇ ਜਾਣ ਦੀਆਂ ਗੱਲਾਂ ‘ਤੇ ਜ਼ੋਰ ਦਿੱਤਾ। ਸਮੀਖਿਆ ਮੀਟਿੰਗ ਵਿਚ ਮੋਦੀ ਨੇ ਕਿਹਾ ਕਿ ਖੇਡ ਸਾਡੇ ਸਾਰਿਆਂ ਦੇ ਦਿਲ ਵਿਚ ਹਨ ਤੇ ਦੇਸ਼ ਦੇ ਨੌਜਵਾਨ ਖੇਡਾਂ ਦਾ ਮਜ਼ਬੂਤ ਸੱਭਿਆਚਾਰ ਬਣਾ ਰਹੇ ਹਨ। 135 ਕਰੋੜ ਭਾਰਤੀਆਂ ਦੀਆਂ ਸ਼ੁੱਭਕਾਮਨਾਵਾਂ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਨੌਜਵਾਨਾਂ ਦੇ ਨਾਲ ਹੋਣਗੀਆਂ। ਵਿਸ਼ਵ ਪੱਧਰ ‘ਤੇ ਹਰੇਕ ਖਿਡਾਰੀ ਦੀ ਕਾਮਯਾਬੀ ਨਾਲ ਹਜ਼ਾਰਾਂ ਹੋਰ ਲੋਕ ਖੇਡਾਂ ਵਿਚ ਆਉਣ ਲਈ ਪ੍ਰੇਰਿਤ ਹੋਣਗੇ। ਮੀਟਿੰਗ ਵਿਚ ਮੋਦੀ ਨੂੰ ਦੱਸਿਆ ਗਿਆ ਕਿ ਕੁੱਲ 100 ਖਿਡਾਰੀਆਂ ਨੇ 11 ਖੇਡਾਂ ਦੇ ਮੁਕਾਬਲਿਆਂ ਵਿਚ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ ਤੇ 25 ਹੋਰ ਖਿਡਾਰੀਆਂ ਦੇ ਕੁਆਲੀਫਾਈ ਕਰਨ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਟੋਕੀਓ ਓਲੰਪਿਕ ਲਈ 26 ਪੈਰਾ ਖਿਡਾਰੀਆਂ ਨੇ ਕੁਆਲੀਫਾਈ ਕਰ ਲਿਆ ਹੈ ਤੇ 16 ਹੋਰ ਦੇ ਕੁਆਲੀਫਾਈ ਕਰਨ ਦੀ ਸੰਭਾਵਨਾ ਹੈ। ਉਥੇ ਅਧਿਕਾਰੀਆਂ ਨੇ ਕਿਹਾ ਕਿ ਖਿਡਾਰੀਆਂ ਨੂੰ ਪ੍ਰਰੇਰਿਤ ਕਰਨ ਤੇ ਉਨ੍ਹਾਂ ਦਾ ਮਨੋਬਲ ਵਧਾਉਣ ‘ਤੇ ਖ਼ਾਸ ਧਿਆਨ ਦਿੱਤਾ ਜਾਵੇਗਾ। ਇਸ ਲਈ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ ਦੌਰਾਨ ਭਾਰਤ ਵਿਚ ਉਨ੍ਹਾਂ ਦੇ ਮਾਤਾ-ਪਿਤਾ ਤੇ ਪਰਿਵਾਰ ਦੇ ਮੈਂਬਰਾਂ ਨਾਲ ਰੈਗੂਲਰ ਵੀਡੀਓ ਕਾਨਫਰੰਸਾਂ ਕੀਤੀਆਂ ਜਾਣਗੀਆਂ। ਮੋਦੀ ਨੂੰ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਕਿ ਕੋਵਿਡ-19 ਮਹਾਮਾਰੀ ਦੌਰਾਨ ਖਿਡਾਰੀਆਂ ਦੀ ਟ੍ਰੇਨਿੰਗ ਵਿਚ ਕੋਈ ਅੜਿੱਕਾ ਪੈਦਾ ਨਾ ਹੋਵੇ ਤੇ ਓਲੰਪਿਕ ਕੋਟਾ ਜਿੱਤਣ ਲਈ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਹਿੱਸੇਦਾਰੀ ਤੇ ਖਿਡਾਰੀਆਂ ਦਾ ਟੀਕਾਕਰਨ ਯਕੀਨੀ ਬਣਾਉਣ ਲਈ ਵੱਖ ਵੱਖ ਕਦਮ ਉਠਾਏ ਜਾ ਰਹੇ ਹਨ।

ਖਿਡਾਰੀਆਂ ਤੇ ਅਧਿਕਾਰੀਆਂ ਦੇ ਟੀਕਾਕਰਨ ਦਾ ਦਿੱਤਾ ਨਿਰਦੇਸ਼

ਪ੍ਰਧਾਨ ਮੰਤਰੀ ਮੋਦੀ ਨੇ ਨਿਰਦੇਸ਼ ਦਿੱਤਾ ਕਿ ਹਰੇਕ ਕੁਆਲੀਫਾਈ ਕਰਨ ਵਾਲੇ ਖਿਡਾਰੀ ਤੇ ਸੰਭਾਵਿਤ ਐਥਲੀਟ ਤੋਂ ਇਲਾਵਾ ਟੋਕੀਓ ਦੀ ਯਾਤਰਾ ਕਰਨ ਵਾਲੇ ਸਹਿਯੋਗੀ ਸਟਾਫ ਤੇ ਅਧਿਕਾਰੀਆਂ ਦਾ ਜਲਦ ਤੋਂ ਜਲਦ ਟੀਕਾਕਰਨ ਕਰਵਾਇਆ ਜਾਣਾ ਚਾਹੀਦਾ ਹੈ। ਇਸ ਸਮੀਖਿਆ ਮੀਟਿੰਗ ਵਿਚ ਅਧਿਕਾਰੀਆਂ ਨੇ ਅਗਲੀਆਂ ਖੇਡਾਂ ਲਈ ਤਿਆਰੀ ਦੇ ਵੱਖ-ਵੱਖ ਪਹਿਲੂਆਂ ‘ਤੇ ਇਕ ਪੇਸ਼ਕਾਰੀ ਦਿੱਤੀ। ਮੋਦੀ ਭਾਰਤ ਦੀ ਓਲੰਪਿਕ ਟੀਮ ਨੂੰ ਪ੍ਰੇਰਿਤ ਕਰਨ ਲਈ ਜੁਲਾਈ ਵਿਚ ਵੀਡੀਓ ਕਾਨਫਰੰਸ ਰਾਹੀਂ ਉਨ੍ਹਾਂ ਨਾਲ ਜੁੜਨਗੇ ਤੇ ਸਾਰੇ ਭਾਰਤੀਆਂ ਵੱਲੋਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਵੀ ਦੇਣਗੇ।

Related posts

ਨੈਸ਼ਨਲ ਓਪਨ ਐਥਲੈਟਿਕਸ ‘ਚ ਹਿੱਸਾ ਨਹੀਂ ਲੈਣਗੇ ਨੀਰਜ ਚੋਪੜਾ

On Punjab

FIFA : ਲਿਓਨੇਲ ਮੇਸੀ ਨੇ ਫੁੱਟਬਾਲ ਗਰਾਊਂਡ ਤੋਂ ਲੈ ਕੇ ਲੋਕਾਂ ਦੇ ਦਿਲਾਂ ‘ਚ ਆਪਣੀ ਵੱਖਰੀ ਜਗ੍ਹਾ ਬਣਾਈ, ਅਬੂ ਧਾਬੀ ‘ਚ ਕੀਤਾ 91ਵਾਂ ਗੋਲ

On Punjab

..ਜਦੋਂ ਧੋਨੀ ਸ਼ਾਦੀ ਵਿੱਚ ਗਏ ਤਾਂ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ

On Punjab