37.85 F
New York, US
February 7, 2025
PreetNama
ਰਾਜਨੀਤੀ/Politics

ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ, ਕਿਹਾ ਵਿਕਾਸ ਲਈ ਸੁਧਾਰ ਸਮੇਂ ਦੀ ਲੋੜ

ਨਵੀਂ ਦਿੱਲੀ: ਜਦੋਂ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ ਉਸ ਵੇਲੇ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਵਿਕਾਸ ਲਈ ਸੁਧਾਰਾਂ ਦੀ ਜ਼ਰੂਰਤ ਹੈ, ਕਿਹਾ ਕਿ ਪਿਛਲੀ ਸਦੀ ਦੇ ਕੁਝ ਕਾਨੂੰਨ ਮੌਜੂਦਾ ਸਮੇਂ ਵਿੱਚ ਇੱਕ “ਬੋਝ” ਬਣ ਗਏ ਸੀ।

ਆਗਰਾ ਮੈਟਰੋ ਪ੍ਰਾਜੈਕਟ ਦੇ ਨਿਰਮਾਣ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, ਸਰਕਾਰ ਸਰਬਪੱਖੀ ਸੁਧਾਰਾਂ ਵਿੱਚ ਵਿਸ਼ਵਾਸ ਰੱਖਦੀ ਹੈ।ਉਨ੍ਹਾਂ ਕਿਹਾ, “ਵਿਕਾਸ ਲਈ ਸੁਧਾਰਾਂ ਦੀ ਜਰੂਰਤ ਹੈ।ਕੁਝ ਕਾਨੂੰਨ ਜੋ ਪਿਛਲੀ ਸਦੀ ਵਿੱਚ ਚੰਗੇ ਹੁੰਦੇ ਸੀ ਮੌਜੂਦਾ ਸਦੀ ਵਿੱਚ ਇੱਕ ਬੋਝ ਬਣ ਗਏ ਹਨ।”

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ, ਜ਼ਿੰਦਗੀ ਨੂੰ ਅਸਾਨ ਬਣਾਉਣ, ਨਿਵੇਸ਼ ਵਧਾਉਣ ਅਤੇ ਆਧੁਨਿਕ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣ ਦਾ ਉਦੇਸ਼ ਰੱਖਦੀ ਹੈ।ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਪੰਜਾਬ ਸਮੇਤ ਦੇਸ਼ ਦੇ ਕਿਸਾਨ ਵੱਡੀ ਗਿਣਤੀ ਵਿੱਚ ਕੌਮੀ ਰਾਜਧਾਨੀ ਦੀਆਂ ਸਰਹੱਦਾਂ ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।

Related posts

ਐੱਸਐੱਚਓ ਨਾਲ ਗੱਲ ਕਰਵਾਉਣ ਦੇ ਬਾਵਜੂਦ ‘ਆਪ’ ਵਿਧਾਇਕ ਦੇ ਪੁੱਤਰ ਦਾ ਬੁਲੇਟ ਜ਼ਬਤ, 20,000 ਦਾ ਜੁਰਮਾਨਾ

On Punjab

ਰਾਹੁਲ ਗਾਂਧੀ ਦਾ ਮਹਿੰਗਾਈ ਨੂੰ ਲੈ ਕੇ ਤਨਜ਼, ਬੋਲੇ – ‘ਤਿਉਹਾਰ ਦਾ ਮੌਸਮ ਕਰ ਦਿੱਤਾ ਫਿੱਕਾ… ਧੰਨਵਾਦ ਹੈ ਮੋਦੀ ਜੀ ਦਾ’

On Punjab

ਦਿੱਲੀ ਸਰਕਾਰ ਦਾ ਕੇਂਦਰ ਨੂੰ ਸੁਝਾਅ, Odd-Even ਦੇ ਹਿਸਾਬ ਨਾਲ ਖੁੱਲ੍ਹਣ ਮਾਲ ਤੇ ਕੰਪਲੈਕਸ

On Punjab