ਬਦਾਊਂ: ਜ਼ਿਲ੍ਹਾ ਬਦਾਊਂ ਵਿੱਚ ਪੀਐਮ ਨਰੇਂਦਰ ਮੋਦੀ ਨੂੰ ਮਾੜੇ ਸ਼ਬਦ ਕਹਿਣ ਤੇ ਗਾਲ਼ ਕੱਢਣ ਦੇ ਇਲਜ਼ਾਮ ਵਿੱਚ ਇੱਕ ਡਾਕ ਅਫ਼ਸਰ ਨੂੰ ਮੁਅੱਤਲ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਜ਼ਿਲ੍ਹਾ ਅਧਿਕਾਰੀ ਦਿਨੇਸ਼ ਕੁਮਾਰ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਸਦਰ ਤਹਿਸੀਲ ਵਿੱਚ ਤਾਇਨਾਤ ਡਾਕ ਅਫਸਰ ਸ਼ਿਵ ਸਿੰਘ ਨੇ ਆਪਣੇ ਇਲਾਕੇ ਵਿੱਚ ਇੱਕ ਕਿਸਾਨ ਨੂੰ ਵਾਧੂ ਜ਼ਮੀਨ ਹੋਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਜਿਸ ਨਾਲ ਕਿਸਾਨ ਨੂੰ ਕਿਸਾਨ ਸਨਮਾਨ ਨਿਧੀ ਦੇ ਪੈਸੇ ਨਹੀਂ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਜਦੋਂ ਕਿਸਾਨ ਨੇ ਅਫ਼ਸਰ ਕੋਲ ਜਾ ਕੇ ਇਸ ਬਾਰੇ ਗੱਲ ਕੀਤੀ ਤੇ ਅਧਿਕਾਰੀਆਂ ਨਾਲ ਸ਼ਿਕਾਇਤ ਦੀ ਗੱਲ ਕਹੀ ਤਾਂ ਅਫ਼ਸਰ ਨੇ ਪੀਐਮ ਮੋਦੀ ਤੇ ਖ਼ੁਦ ਕਿਸਾਨ ਨੂੰ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕਿਸਾਨਾਂ ਨੇ ਅਫ਼ਸਰ ਨਾਲ ਹੋਈ ਪੂਰੀ ਗੱਲਬਾਤ ਦੀ ਵੀਡੀਓ ਬਣਾ ਲਈ ਜੋ ਮੰਗਲਵਾਰ ਨੂੰ ਵਾਇਰਲ ਹੋ ਗਈ।
ਜ਼ਿਲ੍ਹਾ ਅਧਿਕਾਰੀ ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੀਡੀਓ ਦਾ ਨੋਟਿਸ ਲੈਂਦਿਆਂ ਮੁਲਜ਼ਮ ਡਾਕ ਅਫ਼ਸਰ ਨੂੰ ਤਤਕਾਲ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ਤੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੇ ਹੁਕਮ ਦੇ ਦਿੱਤੇ ਹਨ।
previous post