PreetNama
ਫਿਲਮ-ਸੰਸਾਰ/Filmy

ਪ੍ਰਭਾਸ ਨੇ ‘ਬਾਹੁਬਲੀ’ ਤੋਂ ‘ਸਾਹੋ’ ਲਈ ਘਟਾਇਆ ਸੀ 10 ਕਿਲੋ ਵਜ਼ਨ

ਮੁੰਬਈਸੁਪਰਸਟਾਰ ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਸਾਹੋ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਬਾਹੁਬਲੀ ਤੋਂ ਬਾਅਦ ਖੂਬ ਤਾਰੀਫਾਂ ਬਟੌਰਨ ਮਗਰੋਂ ਹੁਣ ਪ੍ਰਭਾਸ ‘ਸਾਹੋ’ ਨਾਲ ਵੱਡੇ ਪਰਦੇ ‘ਤੇ ਵਾਪਸੀ ਕਰ ਰਹੇ ਹਨ। ਇਸ ਫਿਲਮ ਲਈ ਪ੍ਰਭਾਸ ਨੇ ਕਾਫੀ ਮਿਹਨਤ ਕੀਤੀ। ਉਸ ਨੇ ਜਿਮ ‘ਚ ਪਸੀਨਾ ਵਹਾਉਣ ਦੇ ਨਾਲ ਸਟ੍ਰੈਸ ਬਸਟਰ ਸੈਸ਼ਨ ਵੀ ਲਿਆ।

ਪ੍ਰਭਾਸ ਦੇ ਟ੍ਰੇਨਰ ਨੇ ਉਸ ਦੇ ਵਰਕਆਉਟ ਟ੍ਰੇਨਿੰਗ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਪ੍ਰਭਾਸ ਦੇ ਟ੍ਰੇਨਰ ਲਕਸ਼ਮਣ ਰੈਡੀ ਨੇ ਕਿਹਾ ਕਿ ਉਨ੍ਹਾਂ ਨੇ ਬਾਹੁਬਲੀ ਦੇ ਲੁੱਕ ਤੋਂ ਸਾਹੋ ਦੀ ਲੁੱਕ ਲਈ ਕਾਫੀ ਮਿਹਨਤ ਕੀਤੀ ਹੈ। ਇਸ ਦੌਰਾਨ ਉਸ ਨੇ ਆਪਣਾ 10 ਕਿਲੋ ਵਜ਼ਨ ਘੱਟ ਕੀਤਾ ਹੈ।
ਲਕਸ਼ਮਣ ਰੈਡੀ ਨੇ ਕਿਹਾ, ‘ਸਾਹੋ ਲਈ ਪ੍ਰਭਾਸ ਨੂੰ 10 ਕਿਲੋ ਵਜ਼ਨ ਘੱਟ ਕਰਨਾ ਸੀਜਿਸ ਲਈ ਉਸ ਨੇ ਘੰਟਿਆਂ ਕਾਰਡੀਓ ਸੈਸ਼ਨ ਕੀਤਾ। ਇਸ ‘ਚ ਸਵੀਮਿੰਗਕਾਈਕੀਲਿੰਗ ਤੇ ਵਾਲੀਬਾਲ ਖੇਡਣਾ ਸ਼ਾਮਲ ਹੁੰਦਾ ਸੀ। ਪ੍ਰਭਾਸ ਨੂੰ ਸਪੋਰਟਸ ਖੇਡਣਾ ਕਾਫੀ ਪਸੰਦ ਹੈ।ਦੱਸ ਦਈਏ ਕਿ ਪ੍ਰਭਾਸ ਦੀ ‘ਸਾਹੋ’ 30 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਜਿਸ ‘ਚ ਸ਼੍ਰੱਧਾ ਕਪੂਰ ਲੀਡ ਰੋਲ ‘ਚ ਐਕਸ਼ਨ ਕਰਦੀ ਨਜ਼ਰ ਆਵੇਗੀ।

Related posts

ਕੀ ਰੇਖਾ ਆਪਣੀ ਸੈਕਟਰੀ ਫਰਜ਼ਾਨਾ ਨਾਲ ਹਨ ਲਿਵ-ਇਨ ਰਿਲੇਸ਼ਨਸ਼ਿਪ ‘ਚ ? ਅਦਾਕਾਰਾ ਦੀ ਬਾਇਓਗ੍ਰਾਫੀ ‘ਚ ਹੈਰਾਨਕੁੰਨ ਦਾਅਵਾ

On Punjab

Alia Bhatt Pregnancy : ਕੀ ਇਸ ਹਸਪਤਾਲ ‘ਚ ਹੋਵੇਗੀ ਆਲੀਆ ਭੱਟ ਦੀ ਡਲਿਵਰੀ ? ਜਾਣੋ ਕਿਸ ਮਹੀਨੇ ਕਰੇਗੀ ਬੱਚੇ ਦਾ ਸੁਆਗਤ

On Punjab

Shaktimaan ਤੋਂ ਲੈ ਕੇ ਗੀਤਾ ਵਿਸ਼ਵਾਸ ਅਤੇ ਕਿਲਵਿਸ਼ ਤਕ, 25 ਸਾਲਾਂ ਬਾਅਦ ਇਸ ਤਰ੍ਹਾਂ ਦਿਖਾਈ ਦਿੰਦੇ ਹਨ ਤੁਹਾਡੇ ਪਸੰਦੀਦਾ ਕਿਰਦਾਰ

On Punjab