ਚੰਡੀਗੜ੍ਹ: ਪ੍ਰਿਯੰਕਾ ਚੋਪੜਾ ਜੋਨਸ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਉੱਤੇ ਆਪਣੇ ਪਤੀ ਨਿੱਕ ਜੋਨਸ ਨਾਲ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਫੋਟੋਆਂ ‘ਚ ਉਹ ਆਪਣੇ ਪਤੀ ਨਿਕ ਨਾਲ ਕਾਫੀ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ ਪਰ ਇਨ੍ਹਾਂ ਤਸਵੀਰਾਂ’ ਚ ਉਸ ਨੇ ਪਿੰਕ ਸਵਿਮ ਸੂਟ ਦੇ ਨਾਲ ਪਿੰਕ ਦਸਤਾਨੇ ਪਾਏ ਹੋਏ ਹਨ। ਪ੍ਰਿਯੰਕਾ ਨੂੰ ਇਨ੍ਹਾਂ ਗੁਲਾਬੀ ਦਸਤਾਨਿਆਂ ਦੀ ਵਜ੍ਹਾ ਕਰਕੇ ਕਾਯਪੀ ਟ੍ਰੋਲ ਕੀਤਾ ਜਾ ਰਿਹਾ ਹੈ।
ਪ੍ਰਿਅੰਕਾ ਦੇ ਪ੍ਰਸ਼ੰਸਕ ਇਹ ਜਾਣਨ ਲਈ ਉਤਸੁਕ ਹਨ ਕਿ ਉਸ ਨੂੰ ਤੈਰਾਕੀ ਦੌਰਾਨ ਦਸਤਾਨੇ ਪਾਉਣ ਦੀ ਕਿਉਂ ਸੁੱਝੀ? ਇੱਕ ਯੂਜ਼ਰ ਨੇ ਉਸ ਦੀ ਫੋਟੋ ‘ਤੇ ਟਿੱਪਣੀ ਕਰਕੇ ਪੁੱਛਿਆ ਕਿ ਤੈਰਾਕੀ ਦੌਰਾਨ ਹੱਥਾਂ ਵਿਚ ਦਸਤਾਨੇ ਕੌਣ ਪਾਉਂਦਾ ਹੈ? ਇੱਕ ਹੋਰ ਯੂਜ਼ਰ ਨੇ ਇਸ ‘ਤੇ ਲਿਖਿਆ- ਕੀ ਕੋਈ ਮੈਨੂੰ ਸਮਝਾ ਸਕਦਾ ਹੈ ਕਿ ਸਵਿਮ ਸੂਟ ਦੇ ਨਾਲ ਦਸਤਾਨੇ ਪਹਿਨਣਾ ਕਿੱਥੋਂ ਦਾ ਫੈਸ਼ਨ ਹੈ? ਉਹ ਵੀ ਨਿੱਜੀ ਸਮਾਰੋਹ ਵਿੱਚ… ਆਪ ਆਪਣੇ ਪਤੀ ਵਿੱਚ ਇੰਨਾ ਗੁਆਚੀ ਹੋਈ ਹੋ ਕਿ ਸਭ ਕੁਝ ਭੁੱਲ ਗਈ ਹੋ।
ਦਰਅਸਲ ਇਹ ਫੋਟੋਆਂ ਅਦਾਕਾਰਾ ਦੇ 37ਵੇਂ ਬਰਥਡੇ ਸੈਲੀਬ੍ਰੇਸ਼ਨ ਤੇ ਮਿਆਮੀ ਦੇ ਵੇਕੇਸ਼ਨ ਦੀਆਂ ਹਨ, ਪਰ ਇਨ੍ਹਾਂ ਫੋਟੋਆਂ ਲਈ ਅਦਾਕਾਰ ਨੂੰ ਜ਼ਬਰਦਸਤ ਟ੍ਰੋਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਉਸ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਉਸ ਦੇ ਗੁਲਾਬੀ ਦਸਤਾਨਿਆਂ ‘ਤੇ ਟਿਕੀਆਂ ਹੋਈਆਂ ਹਨ। ਇਨ੍ਹਾਂ ਛੁੱਟੀਆਂ ਵਿੱਚ ਪ੍ਰਿਅੰਕਾ ਦਾ ਸਾਰਾ ਪਰਿਵਾਰ ਉਸ ਦੇ ਨਾਲ ਮੌਜੂਦ ਸੀ।