ਮੁੰਬਈ: ਬਾਲੀਵੁੱਡ ਦੀ ਦੇਸੀ ਗਰਲ ਨੇ ਆਪਣੇ ਕਰੀਅਰ ਦੀ ਲੰਬੀ ਪਾਰੀ ‘ਚ ਆਪਣੀ ਪਛਾਣ ਇੰਟਰਨੈਸ਼ਨਲ ਪੱਧਰ ਤਕ ਬਣਾਈ ਹੈ। ਪਿਛਲੇ ਸਾਲ ਪ੍ਰਿਅੰਕਾ ਨੇ ਪੌਪ ਸਟਾਰ ਨਿੱਕ ਜੋਨਸ ਨਾਲ ਵਿਆਹ ਵੀ ਕੀਤਾ। ਇਸ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ। ਇੰਨਾ ਹੀ ਨਹੀਂ ਉਸ ਦੀਆਂ ਆਪਣੇ ਪਤੀ ਤੇ ਪਰਿਵਾਰ ਨਾਲ ਤਸਵੀਰਾਂ ਅਕਸਰ ਹੀ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ। ਇਸ ਵਾਰ ਦੇਸ਼ੀ ਗਰਲ ਪ੍ਰਿਅੰਕਾ ਦੇ ਸੁਰਖੀਆਂ ‘ਚ ਆਉਣ ਦਾ ਕਾਰਨ ਵੱਖਰਾ ਹੈ।
ਖ਼ਬਰਾਂ ਨੇ ਕਿ ਪ੍ਰਿਅੰਕਾ ਚੋਪੜਾ ਨੇ ਆਪਣੇ ਜਨਮ ਦਿਨ ‘ਤੇ ਲੱਖਾਂ ਰੁਪਏ ਦਾ ਕੇਕ ਕੱਟਿਆ ਹੈ। ਜੀ ਹਾਂ ਪੀਸੀ ਨੇ ਆਪਣੇ 37ਵੇਂ ਜਨਮ ਦਿਨ ਮੌਕੇ 5000 ਡਾਲਰ ਯਾਨੀ ਕਰੀਬ 3 ਲੱਖ 45 ਹਜ਼ਾਰ ਰੁਪਏ ਦਾ ਕੇਕ ਕੱਟਿਆ। ਇਸ ਨੂੰ ਉਸ ਦੇ ਪਤੀ ਨਿੱਕ ਜੋਨਸ ਨੇ ਖਾਸ ਆਪਣੀ ਪਤਨੀ ਲਈ ਬਣਵਾਇਆ ਸੀ। ਇਸ ਨੂੰ ਬਣਾਉਣ ‘ਚ 24 ਘੰਟਿਆਂ ਦਾ ਸਮਾਂ ਲੱਗਿਆ। ਕੇਕ ਲਾਲ ਤੇ ਗੋਲਡਨ ਕੱਲਰ ਦਾ ਸੀ