PreetNama
ਫਿਲਮ-ਸੰਸਾਰ/Filmy

ਪ੍ਰਿਯੰਕਾ ਦੀ ਇਸ ਫਿਲਮ ਦੀ ਸ਼ੂਟਿੰਗ ਦੇਖ ਰੋਣ ਲੱਗੇ ਸੀ ਪਤੀ ਨਿਕ ਜੋਨਸ

ਲੰਬੇ ਸਮੇਂ ਤੋਂ ਫਿਲਮੀ ਪਰਦੇ ਤੋਂ ਦੂਰ ਬਾਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਜਲਦ ਹੀ ‘ਦਿ ਸਕਾਈ ਇਜ ਪਿੰਕ’ ਤੋਂ ਵਾਪਸੀ ਕਰਨ ਵਾਲੀ ਹੈ। ਪ੍ਰਿਯੰਕਾ ਇਸ ਸਮੇਂ ਫਿਲਮ ਦੇ ਪ੍ਰਮੋਸ਼ਨ ਵਿੱਚ ਕਾਫੀ ਵਿਅਸਤ ਚੱਲ ਰਹੀ ਹੈ। ਹਾਲ ਹੀ ਵਿੱਚ ਉਹ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟਿਵਲ ਲਈ ਟੋਰਾਂਟੋ ਗਈ ਹੈ।13 ਸਤੰਬਰ ਨੂੰ ਇੱਥੇ ਉਨ੍ਹਾਂ ਦੀ ਫਿਲਮ ਦਿ ਸਕਾਈ ਇਜ ਪਿੰਕ ਦਾ ਪ੍ਰੀਮੀਅਰ ਹੋਵੇਗਾ। ਉਸ ਤੋਂ ਪਹਿਲਾਂ ਪ੍ਰਿਯੰਕਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਅਤੇ ਫਿਲਮ ਦੀ ਡਾਇਰੈਕਟਰ ਸ਼ਾਲਿਨੀ ਬੋਸ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਸ਼ਾਲਿਨੀ ਨੇ ਨਿਕ ਅਤੇ ਪ੍ਰਿਯੰਕਾ ਨਾਲ ਜੁੜਿਆ ਇੱਕ ਕਿੱਸਾ ਸੁਣਾਇਆ ਹੈ। ਜਿਸ ਦੀ ਕਾਫ਼ੀ ਚਰਚਾ ਕੀਤੀ ਜਾ ਰਹੀ ਹੈ। ਸ਼ਾਲਿਨੀ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਦਾ ਆਖਰੀ ਦਿਨ ਸੀ, ਕੁੱਝ ਦਿਨ ਬਾਅਦ ਹੀ ਦੋਨਾਂ ਦਾ ਵਿਆਹ ਹੋਣ ਵਾਲਾ ਸੀ, ਇਸ ਲਈ ਅਸੀਂ ਸ਼ੂਟਿੰਗ ਦੇ ਆਖਰੀ ਦਿਨ ਨਿਕ ਨੂੰ ਸੈੱਟ ਉੱਤੇ ਇਨਵਾਇਟ ਕੀਤਾ। ਅਸੀਂ ਨਿਕ ਨੂੰ ਜੋ ਟਾਇਮ ਦੱਸਿਆ ਉਹ ਉਸ ਟਾਇਮ ਤੋਂ ਥੋੜ੍ਹਾ ਪਹਿਲਾਂ ਆ ਗਏ। ਉਸ ਸਮੇਂ ਪ੍ਰਿਯੰਕਾ ਇੱਕ ਕਾਫ਼ੀ ਸੀਰੀਅਸ ਸੀਨ ਸ਼ੂਟ ਕਰ ਰਹੀ ਸੀ। ਨਿਕ ਮੇਰੇ ਕੋਲ ਹੀ ਖੜੇ ਸਨ ਉਦੋਂ ਮੈਨੂੰ ਕਿਸੇ ਦੇ ਰੋਣ ਦੀ ਅਵਾਜ ਆਈ। ਮੈਂ ਵੇਖਿਆ ਨਿਕ, ਪ੍ਰਿਯੰਕਾ ਦਾ ਸੀਨ ਵੇਖਕੇ ਰੋ ਰਹੇ ਹਨ। ਇਸ ਤੋਂ ਬਾਅਦ ਪ੍ਰਿਯੰਕਾ ਨੇ ਦੱਸਿਆ, ਸੀਨ ਖਤਮ ਹੋਣ ਤੋਂ ਬਾਅਦ ਸ਼ਾਲਿਨੀ ਮੇਰੇ ਕੋਲ ਆਈ ਅਤੇ ਬੋਲੀਂ ਤੂੰ ਆਪਣੇ ਪਤੀ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ। ਤੂੰ ਬਹੁਤ ਵਧੀਆ ਸੀਨ ਸ਼ੂਟ ਕੀਤਾ। ਇਹ ਸਭ ਕਾਫ਼ੀ ਕਿਊਟ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਨੇ ਨਾ ਸਿਰਫ ਇਸ ਫਿਲਮ ਵਿੱਚ ਅਭਿਨੈ ਕੀਤਾ ਹੈ ਬਲਕਿ ਉਹ ਫਿਲਮ ਦੀ ਸਾਥੀ – ਨਿਰਮਾਤਾ ਵੀ ਹੈ। ਉਨ੍ਹਾਂ ਤੋਂ ਇਲਾਵਾ ਫਿਲਮ ਵਿੱਚ ਫਰਹਾਨ ਅਖਤਰ ਅਤੇ ਜ਼ਾਇਰਾ ਵਸੀਮ ਵੀ ਹਨ। ਹਾਲਾਂਕਿ ਜ਼ਾਇਰਾ ਨੇ ਇਸ ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਫਿਲਮੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇੱਕ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਉਨ੍ਹਾਂ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਉਹ ਹੁਣ ਐਕਟਿੰਗ ਨਹੀਂ ਕਰੇਗੀ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਜ਼ਾਇਰਾ ਫਿਲਮ ਦੇ ਪ੍ਰਮੋਸ਼ਨ ਦਾ ਹਿੱਸਾ ਵੀ ਨਹੀਂ ਬਣੇਗੀ। ਇਸ ਤੋਂ ਪਹਿਲਾਂ ਪ੍ਰਿਯੰਕਾ 2015 ਵਿੱਚ ਬਾਲੀਵੁਡ ਫਿਲਮ ਬਾਜੀਰਾਵ ਮਸਤਾਨੀ ਵਿੱਚ ਨਜ਼ਰ ਆਈ ਸੀ। ਫਿਲਮ ਵਿੱਚ ਉਨ੍ਹਾਂ ਦੇ ਨਾਲ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਵੀ ਲੀਡ ਰੋਲ ਵਿੱਚ ਸਨ। ਫਿਲਮ ਵਿੱਚ ਪ੍ਰਿਯੰਕਾ ਨੇ ਰਣਵੀਰ ਸਿੰਘ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ।

Related posts

‘ਪ੍ਰੈਗਨੈਂਸੀ ਬਾਈਬਲ’ ਵਿਵਾਦ ਦੌਰਾਨ ਕਰੀਨਾ ਕਪੂਰ ਦੀ ਬੁੱਕ ਨਾਲ ਲੀਕ ਹੋਈ ਉਨ੍ਹਾਂ ਦੇ ਛੋਟੇ ਬੇਟੇ ਦੀ ਤਸਵੀਰ, ਯੂਜ਼ਰ ਬੋਲੇ-ਤੈਮੂਰ ਦੀ ਕਾਰਬਨ ਕਾਪੀ

On Punjab

Lakme Fashion Week 2020 ‘ਚ ਕਰੀਨਾ ਨੇ ਗ੍ਰੀਨ ਗਾਊਨ ‘ਚ ਦਿਖਾਏ ਜਲਵੇ

On Punjab

Bigg Boss 14 : ਫਿਰ ਪਰਤਿਆ ਰਾਖੀ ਸਾਵੰਤ ਦਾ ਧਮਾਕੇਦਾਰ Entertainment, ਐਕਟਰੈੱਸ ਦੀਆਂ ਇਹ ਹਰਕਤਾਂ ਦੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁਕੇਗਾ

On Punjab