ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਹੌਟ ਫਿਗਰ ਦੇ ਚਲਦੇ ਲਾਇਮਲਾਈਟ ‘ਚ ਬਣੀ ਰਹਿੰਦੀ ਹੈ ।ਦੱਸ ਦੇਈਏ ਕਿ ਅਦਾਕਾਰਾ ਦੀ ਫਿਲਮ ‘ਦ ਸਕਾਈ ਈਜ਼ ਪਿੰਕ ‘ ਕਲ ਯਾਨੀ 11ਅਕਤੂਬਰ 2019 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ ।ਇਸ ਤੋਂ ਪਹਿਲਾ ਬਾਲੀਵੁੱਡ ਸਟਾਰਸ ਦੇ ਲਈ ਫਿਲਮ ਦੀ ਸਕਰੀਨਿੰਗ ਵੀ ਰੱਖੀ ਗਈ ਸੀ ।ਹਾਲ ਹੀ ‘ਚ ਅਦਾਕਾਰਾ ਫਿਲਮ ਦੇ ਪ੍ਰੋਮੋਸ਼ਨ ਦੇ ਚਲਦੇ ਕਾਫੀ ਤਸਵੀਰ ਸਾਹਮਣੇ ਆਇਆ ਹਨ । ਦੱਸ ਦੇਈਏ ਕਿ ਪ੍ਰਿਯੰਕਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਕੈਪਸ਼ਨ ਵੀ ਲਿਖਿਆ ਹੈ ,”MR &MRS ਚੌਧਰੀ ਤੁਹਾਨੂੰ ਦ ਸਕਾਈ ਇਜ਼ ਪਿੰਕ ਦੇਖਣ ਦਾ ਸਦਾ ਦੇ ਰਹੇ ਹਨ’ । ਇਸ ਤਸਵੀਰ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂ ਰਿਹਾ ਹੈ । ਇਸ ਤਸਵੀਰ ਅਦਾਕਾਰਾ ਦੀ ਡਰੈਸਿੰਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਲਾਲ ਰੰਗ ਦੀ ਸਾੜੀ ਅਤੇ ਗਲੇ ‘ਚ ਜੈ ਮਾਲਾ ਪਾਈ ਹੋਈ ਹੈ । ਇਸ ਤਸਵੀਰ ‘ਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹਨਾਂ ਦਾ ਦੁਲਹਾ ਨਿਕ ਜੋਨਸ ਨਹੀਂ ਬਲਕਿ ਫ਼ਰਹਾਨ ਅਖਤਰ ਹਨ ।ਇਹ ਤਸਵੀਰ ਫਿਲਮ ਦਾ ਹੀ ਸੀਕੁਅਲ ਹੈ । ਇਸ ਤਸਵੀਰ ‘ਚ ਦੋਵਾਂ ਨੇ ਭਾਰਤੀਆਂ ਰੀਤੀ ਰੀਵਾਜ਼ ਨਾਲ ਵਿਆਹ ਕੀਤਾ ਹੈ । ਤੁਹਾਨੂੰ ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ ‘ਚ ਉਹਨਾਂ ਨਾਲ ਅਹਿਮ ਭੂਮਿਕਾ ਨਿਭਾਉਂਦੇ ਫ਼ਰਹਾਨ ਅਖਤਰ ਨਜ਼ਰ ਆਉਣਗੇ । ਫਿਲਮ ਨੂੰ ਸ਼ੋਨਾਲੀ ਬੋਸ ਨੇ ਡਾਇਰੈਕਟ ਕੀਤਾ ਹੈ । ਫਿਲਮ ਦੀ ਕਹਾਣੀ ਸ਼ੋਨਾਲੀ ਬੋਸ ਅਤੇ ਨੀਲੇਸ਼ ਮਨਿਯਾਰ ਨੇ ਲਿਖੀ ਹੈ । ਇਸ ਫਿਲਮ ਦਾ ਟਾਰਾਂਟੋ ਫਿਲਮ ਫੈਸਟੀਵਲ ‘ਚ ਪ੍ਰੀਮੀਅਰ ਰੱਖਿਆ ਗਿਆ ਸੀ । ਫਿਲਮ ‘ਚ ਅਦਾਕਾਰਾ ਅਦਿਤੀ ਚੌਧਰੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ ।ਫਿਲਮ ਦੀ ਪੂਰੀ ਕਹਾਣੀ ਇੱਕ ਲਵ ਸਟੋਰੀ ‘ਤੇ ਅਧਾਰਿਤ ਹੈ . ਅਦਾਕਾਰਾ ਦੇ ਦੇਸ਼ – ਵਿਦੇਸ਼ ‘ਚ ਫੈਨਜ਼ ਹਨ । ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਮੀਦ ਹੈ ਕਿ ਇਹ ਫਿਲਮ ਬਾਕਸ ਆਫ਼ਿਸ ‘ਚ ਧਮਾਲਾਂ ਪਵੇਗੀ । ਪ੍ਰਿਯੰਕਾ ਚੋਪੜਾ ਅਤੇ ਫਰਹਾਨ ਅਖਤਰ ਦੋਵੇ ਆਪਣੀ ਫਿਲਮ ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੇ ਹਨ ।
previous post