Priyanka Nicks baby photoshop:ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ 1 ਦਸੰਬਰ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ।ਇਸ ਮੌਕੇ ਤੇ ਪ੍ਰਿਯੰਕਾ-ਨਿਕ ਦੇ ਫੈਨਜ਼ ਨੇ ਉਨ੍ਹਾਂ ਨੂੰ ਢੇਰ ਸਾਰੀਆਂ ਵਧਾਈਆਂ ਦਿੱਤੀਆ।
ਇਨ੍ਹਾਂ ਸਭ ਦੇ ਵਿੱਚ ਇੱਕ ਫੈਨ ਨੇ ਨਿਕ ਅਤੇ ਪ੍ਰਿਯੰਕਾ ਨੂੰ ਅਜਿਹੇ ਅੰਦਾਜ਼ ਵਿੱਚ ਵਧਾਈ ਦਿੱਤੀ ਜਿਸਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਦਰਅਸਲ, ਪ੍ਰਿਯੰਕਾ ਦੇ ਵਿਆਹ ਨੂੰ ਇੱਕ ਸਾਲ ਹੋ ਚੁੱਕਿਆ ਹੈ।ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਹੁਣ ਮਾਂ ਬਣਦੇ ਹੋਏ ਦੇਖਣਾ ਚਾਹੁੰਦੇ ਹਨ। ਅਜਿਹੇ ਵਿੱਚ ਉਨ੍ਹਾਂ ਦੇ ਵਰ੍ਹੇਗੰਢ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ।ਜਿਸ ਵਿੱਚ ਪ੍ਰਿਯੰਕਾ ਅਤੇ ਨਿਕ ਇੱਕ ਨਵਜਨਮੇ ਬੱਚੇ ਦੇ ਨਾਲ ਨਜ਼ਰ ਆ ਰਹੇ ਹਨ।
ਪ੍ਰਿਯੰਕਾ-ਨਿਕ ਦੇ ਫੈਨ ਨੇ ਇਹ ਤਸਵੀਰ ਐਡਿਟ ਕੀਤੀ ਹੈ।ਜਿਸ ਵਿੱਚ ਪ੍ਰਿਯੰਕਾ ਦੀ ਗੋਦ ਵਿੱਚ ਇੱਕ ਨਵਜਨਮੇ ਬੱਚੇ ਦਿਖਾਈ ਦੇ ਰਿਹਾ ਹੈ।ਉੱਥੇ ਨਿਕ ਉਸ ਬੱਚੇ ਦਾ ਮੱਥਾ ਚੂਮ ਰਹੇ ਹਨ। ਇਹ ਤਸਵੀਰ ਬਲੈਕ ਐਂਡ ਵਾਇਟਲ ਹੈ ਇਸ ਵਿੱਚ ਕੇਵਲ ਨਿਕ ਅਤੇ ਪ੍ਰਿਯੰਕਾ ਦਾ ਚਿਹਰਾ ਨਜ਼ਰ ਆ ਰਿਹਾ ਹੈ।ਇਸ ਤਸਵੀਰ ਨੂੰ ਨਿਕਯੰਕਾ#ਵਨ ਯੀਅਰ ਐਨੀਵਰਸਰੀ’ ਟਵਿੱਟਰ ਅਕਾਊਂਟ ਤੇ ਸ਼ੇਅਰ ਕੀਤਾ ਹੈ।
ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ਤੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਇੱਕ ਦੂਜੇ ਨੂੰ ਖਾਸ ਤਸਵੀਰਾਂ ਦੇ ਨਾਲ ਵਿਸ਼ ਕੀਤਾ।ਨਿਕ ਜੋਨਸ ਨੇ ਆਪਣੇ ਇੰਸਟਾਗ੍ਰਾਮ ਤੇ ਵਿਆਹ ਇੱਕ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਪ੍ਰਿਯੰਕਾ ਸਫੇਦ ਗਾਊਨ ਅਤੇ ਨਿਕ ਬਲੈਕ ਕੋਟ ਪੈਂਟ ਵਿੱਚ ਨਜ਼ਰ ਆ ਰਹੇ ਹਨ। ਉੱਥੇ ਪ੍ਰਿਯੰਕਾ ਨੇ ਵੀ ਵਿਆਹ ਦੇ ਸਮੇਂ ਦਾ ਇੱਕ ਵੀਡੀਓ ਹੋਰ ਦੋ ਪੋਸਟ ਕੀਤੀਆਂ।
ਦੱਸ ਦੇਈਏ ਕਿ ਪ੍ਰਿਯੰਕਾ ਅਤੇ ਨਿਕ ਨੇ ਅਲੱਗ ਅਲੱਗ ਦੋ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। ਪ੍ਰਿਯੰਕਾ ਨੇ ਜੋਧਪੁਰ ਵਿੱਚ ਹਿੰਦੂ ਰੀਤੀ ਰਿਵਾਜਾਂ ਨਾਲ ਜਿੱਥੇ ਕਰਵਾਇਆ ਤਾਂ ਉੱਥੇ ਹੀ ਕ੍ਰਿਸ਼ਿਅਨ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ।ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਹਰ ਇੱਕ ਅਪਡੇਟ ਫੈਨਜ਼ ਨਾਲ ਸਾਂਝੀ ਵੀ ਕਰਦੀ ਰਹਿੰਦੀ ਹੈ। ਇਸ ਵਾਰ ਪ੍ਰਿਯੰਕਾ ਨੇ ਆਪਣੇ ਪਤੀ ਨਾਲ ਕਰਵਾਚੌਥ ਹੋਵੇ ਜਾਂ ਦੀਵਾਲੀ ਆਪਣੀ ਹਰ ਪੋਸਟ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਹੈ।