ਪ੍ਰਿੰਸ ਹੈਰੀ ਤੇ ਮੇਗਨ ਮਰਕਲ ਦੀ ਦੂਜੀ ਸੰਤਾਨ ਬੇਟੀ ਹੋਈ ਹੈ। ਇਸ ਨਵੇਂ ਮਹਿਮਾਨ ਦਾ ਨਾਂ ਮਹਾਰਾਣੀ ਐਲਿਜ਼ਾਬੈਥ ਤੇ ਹੈਰੀ ਦੀ ਮਾਂ ਡਾਇਨਾ ਦੇ ਨਾਂ ‘ਤੇ ਲਿਲੀਬੇਟ ‘ਲਿਲੀ’ ਡਾਇਨਾ ਮਾਊਂਟਬੇਟਨ-ਵਿੰਡਸਰ ਰੱਖਿਆ ਗਿਆ ਹੈ। ਲਿਲੀ ਦੇ ਜਨਮ ‘ਤੇ ਸ਼ਾਹੀ ਪਰਿਵਾਰ ਨੇ ਪ੍ਰਿੰਸ ਹੈਰੀ ਤੇ ਡਿਊਕ ਆਫ ਸਸੈਕਸ ਮੇਗਨ ਮਰਕਲ ਨੂੰ ਵਧਾਈ ਦਿੱਤੀ ਹੈ।ਅਮਰੀਕਾ ‘ਚ ਰਹਿਣ ਵਾਲੇ ਹੈਰੀ ਤੇ ਮੇਗਨ ਦੀ ਇਹ ਦੂਜੀ ਸੰਤਾਨ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਦੋ ਸਾਲ ਦਾ ਬੇਟੀ ਆਰਚੀ ਹੈਰੀਸਨ ਮਾਊਂਟਬੇਟਨ-ਵਿੰਡਸਰ ਹੈ। ਉਨ੍ਹਾਂ ਦੀ ਬੇਟੀ ਲਿਲੀ ਸ਼ਾਹੀ ਪਰਿਵਾਰ ‘ਚ ਗਿਆਰ੍ਹਵੀਂ ਪੜਪੋਤੀ ਹੈ। ਬਕਿੰਘਮ ਪੈਲੇਸ ਨੇ ਇਕ ਬਿਆਨ ‘ਚ ਕਿਹਾ ਹੈ ਕਿ ਹੈਰੀ ਦੇ ਪਿਤਾ ਪ੍ਰਿੰਸ ਚਾਰਲਸ ਤੇ ਭਰਾ ਪ੍ਰਿੰਸ ਵਿਲੀਅਮ ਸਣੇ ਸ਼ਾਹੀ ਪਰਿਵਾਰ ਦੇ ਮੈਂਬਰ ਲਾਸ ਏਂਜਲਸ ‘ਚ ਹੋਈ ਬੱਚੀ ਦੇ ਜਨਮ ਤੋਂ ਖੁਸ਼ ਹੈ। ਵਿਲੀਅਮ ਤੇ ਕੇਟ ਨੇ ਆਪਣੇ ਕੇਸਿੰਗਟਨ ਪੈਲੇਸ ਦੇ ਟਵਿੱਟਰ ਅਕਾਊਂਟ ਤੋਂ ਵੱਖ-ਵੱਖ ਟਵੀਟ ਕਰਦੇ ਹੋਏ ਕਿਹਾ ਹੈ ਕਿ ਅਸੀਂ ਸਾਰੇ ਬੇਬੀ ਲਿਲੀ ਦੇ ਆਗਮਨ ਤੋਂ ਖੁਸ਼ ਹਨ।