44.02 F
New York, US
February 23, 2025
PreetNama
ਫਿਲਮ-ਸੰਸਾਰ/Filmy

ਪ੍ਰੈਗਨੈਂਟ ਗੀਤਾ ਬਸਰਾ ਵਰਚੁਅਲ ਬੇਬੀ ਸ਼ਾਵਰ ਪਾਰਟੀ ਦੌਰਾਨ ਪੋਲਕਾ ਡਾਟ ਡਰੈੱਸ ’ਚ ਦਿਸੀ ਬੇਹੱਦ ਗਲੈਮਰਸ, ਕੇਕ ਨੇ ਖਿੱਚਿਆ ਸਾਰਿਆਂ ਦਾ ਧਿਆਨ

 ਬਾਲੀਵੁੱਡ ਐਕਟਰੈੱਸ ਗੀਤਾ ਬਸਰਾ ਅਕੋਰੋਨਾ ਮਹਾਮਾਰੀ ਨੂੰ ਧਿਆਨ ’ਚ ਰੱਖਦੇ ਹੋਏ ਗੀਤਾ ਬਸਰਾ ਦੇ ਬੇਬੀ ਸ਼ਾਵਰ ਦੀ ਪਾਰਟੀ ’ਚ ਸਿਰਫ਼ ਉਨ੍ਹਾਂ ਦੀ ਫੈਮਿਲੀ ਸ਼ਾਮਿਲ ਹੋਈ। ਹਾਲਾਂਕਿ ਇਸ ਦੌਰਾਨ ਕਪਲ ਦੇ ਕੁਝ ਦੋਸਤ ਵਰਚੁਅਲੀ ਇਸ ’ਚ ਸ਼ਾਮਿਲ ਹੋਏ। ਬੇਬੀ ਸ਼ਾਵਰ ਦੀਆਂ ਤਸਵੀਰਾਂ ਗੀਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀਆਂ ਹਨ, ਜਿਸ ’ਚ ਉਹ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ। ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਗੀਤਾ ਬਲੂ ਕਲਰ ਦੀ ਪੋਲਕਾ ਡਾਟ ਡਰੈੱਸ ’ਚ ਸੋਲੋ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਉਥੇ ਹੀ ਦੂਸਰੀ ਤਸਵੀਰ ’ਚ ਉਹ ਆਪਣੇ ਦੋਸਤਾਂ ਨਾਲ ਵਰਚੁਅਲੀ ਗੱਲਾਂ ਕਰਦੀ ਦਿਸ ਰਹੀ ਹੈ। ਜੇਕਰ ਅਸੀਂ ਤੀਸਰੀ ਫੋਟੋ ਦੀ ਗੱਲ ਕਰੀਏ ਤਾਂ ਇਸ ’ਚ ਗੀਤਾ ਦਾ ਪੂਰਾ ਪਰਿਵਾਰ ਇਕ ਹੀ ਫਰੇਮ ’ਚ ਨਜ਼ਰ ਆ ਰਿਹਾ ਹੈ। ਇਸ ਫੋਟੋ ’ਚ ਉਹ ਆਪਣੇ ਪਤੀ ਹਰਭਜਨ ਸਿੰਘ ਅਤੇ ਬੇਟੀ ਨਾਲ ਪੋਜ਼ ਦੇ ਰਹੀ ਹੈ। ਚੌਥੀ ਫੋਟੋ ’ਚ ਉਹ ਕੇਕ ਨਾਲ ਪੋਜ਼ ਦੇ ਰਹੀ ਹੈ।ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਹਰਭਜਨ ਸਿੰਘ ਘਰ ਜਲਦ ਹੀ ਇਕ ਹੋਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਗੀਤਾ ਬਸਰਾ ਦੂਸਰੀ ਵਾਰ ਮਾਂ ਬਣਨ ਜਾ ਰਹੀ ਹੈ। ਆਉਣ ਵਾਲੇ ਬੱਚੇ ਦਾ ਇੰਤਜ਼ਾਰ ਗੀਤਾ ਅਤੇ ਹਰਭਜਨ ਕਈ ਮਹੀਨਿਆਂ ਤੋਂ ਕਰ ਰਹੇ ਹਨ। ਗੀਤਾ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਪੀਰੀਅਡ ਨੂੰ ਖ਼ੂਬ ਇੰਜੁਆਏ ਕਰ ਰਹੀ ਹੈ। ਇਸੇ ਦੌਰਾਨ ਇਸ ਕਪਲ ਨੇ ਆਪਣੇ ਆਉਣ ਵਾਲੇ ਨਵੇਂ ਮਹਿਮਾਨ ਲਈ ਘਰ ’ਤੇ ਹੀ ਬੇਬੀ ਸ਼ਾਵਰ ਪ੍ਰੋਗਰਾਮ ਕਰਵਾਇਆ ਗਿਆ। ਬੇਬੀ ਸ਼ਾਵਰ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ।

ਬੇਬੀ ਸ਼ਾਵਰ ਦੀ ਫੋਟੋ ਸ਼ੇਅਰ ਕਰਦੇ ਹੋਏ ਗੀਤਾ ਬਸਰਾ ਇੰਸਟਾਗ੍ਰਾਮ ’ਤੇ ਆਫਣੇ ਦੋਸਤਾਂ ਨੂੰ ਮਿਸ ਕਰਨ ਦੀ ਗੱਲ ਲਿਖੀ ਹੈ। ਉਹ ਲਿਖਦੀ ਹੈ, ਮੇਰੀ ਸਭ ਤੋਂ ਪਿਆਰੀ ਲੜਕੀਆਂ! ਇੰਨਾ ਸੁੰਦਰ ਅਤੇ ਸਵੀਟੇਸਟ ਬੇਬੀ ਸ਼ਾਵਰ ਸਰਪ੍ਰਾਈਜ਼! ਪਤਾ ਨਹੀਂ ਮੈਂ ਤੁਹਾਡੇ ਸਾਰਿਆਂ ਬਿਨਾਂ ਕੀ ਕਰਾਂਗੀ, ਤੁਸੀਂ ਸਾਰਿਆਂ ਨੇ ਮੈਨੂੰ ਇੰਨਾ ਸਪੈਸ਼ਲ ਮਹਿਸੂਸ ਕਰਵਾਇਆ… ਅਜਿਹੇ ਹੀ ਪਲ਼ਾਂ ਨੂੰ ਇਕ-ਦੂਸਰੇ ਨਾਲ ਇਕੱਠੇ ਨਾ ਸੈਲੀਬ੍ਰੇਟ ਕਰ ਪਾਉਣ ਦੇ ਚੱਲਦਿਆਂ ਇਕ-ਦੂਸਰੇ ਨੂੰ ਮਿਸ ਕਰਦੇ ਹਾਂ। c

Related posts

Kareena Kapoor Khan 40th Birthday: ਚਿੰਤਨਸ਼ੀਲ ਮੂਡ ‘ਚ ਕਰੀਨਾ ਕਪੂਰ, ਜਲਦ ਬਣਨ ਵਾਲੀ ਹੈ ਦੂਜੀ ਵਾਰ ਮਾਂ

On Punjab

ਨਹੀਂ ਰਹੇ ਪ੍ਰਸਿੱਧ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ, ਲੇਖਕ ਵਰਗ ‘ਚ ਸੋਗ ਦੀ ਲਹਿਰ

On Punjab

ਹੁਣ ਜਾਨ੍ਹਵੀ ‘ਤੇ ਵੀ ਫਿੱਟ ਰਹਿਣ ਦਾ ਖੁਮਾਰ

On Punjab