ਬਾਲੀਵੁੱਡ ਅਦਾਕਾਰਾ ਕਰੀਨ ਕਪੂਰ ਖਾਨ ਇਨੀਂ ਦਿਨੀਂ ਆਪਣੀ ਕਿਤਾਬ ‘ਪ੍ਰੈਗਨੈਂਸੀ ਬਾਈਬਲ’ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਬਣੀ ਹੋਈ ਹੈ। ਕਰੀਨੇ ਨੇ ਆਪਣੀ ਇਸ ਬੁੱਕ ਨੂੰ ਇਸੇ ਮਹੀਨੇ 9 ਜੁਲਾਈ ਨੂੰ ਲਾਂਚ ਕੀਤਾ ਹੈ। ਕਰੀਨਾ ਆਪਣੀ ਇਸ ਕਿਤਾਬ ਦੇ ਟਾਈਟਲ ਨੂੰ ਕਾਫੀ ਵਿਵਾਦਾਂ ‘ਚ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਨੂੰ ਕਾਫੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਇਸੇ ਦੌਰਾਨ ਕਰੀਨਾ ਦੀ ਬੁੱਕ ਪ੍ਰੈਗਨੈਂਸੀ ਬਾਈਬਲ ਤੋਂ ਉਨ੍ਹਾਂ ਦੇ ਬੇਟੇ ਦੀ ਤਸਵੀਰ ਲੀਕ ਹੋਈ ਹੈ। ਕਰੀਨਾ ਦੇ ਫੈਨ ਪੇਜ਼ ‘ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਕਿਤਾਬ ‘ਚ ਜੋ ਤਸਵੀਰ ਹੈ ਉਹ ਕਰੀਨਾ ਦੇ ਛੋਟੇ ਬੇਟੇ ‘ਜੇਹ’ ਦੀਆਂ ਹਨ।