ਨਵੀਂ ਦਿੱਲੀ: ਚੋਣ ਕਮੀਸ਼ਨ ਨੇ ਅਹਿਮ ਕਦਮ ਚੁੱਕਦਿਆਂ ਪੱਛਮੀ ਬੰਗਾਲ ‘ਚ ਚੋਣ ਪ੍ਰਚਾਰ ਨੂੰ ਇੱਕ ਦਿਨ ਪਹਿਲਾਂ ਹੀ ਖ਼ਤਮ ਕਰਨ ਦੇ ਹੁਕਮ ਦਿੱਤੇ ਹਨ। ਵਿਭਾਗ ਨੇ ਇਹ ਕਦਮ ਆਰਟੀਕਲ 324 ਤਹਿਤ ਮਿਲੀ ਸ਼ਕਤੀਆਂ ਮੁਤਾਬਕ ਚੁੱਕਿਆ ਹੈ। ਸੂਬੇ ‘ਚ ਸੱਤਵੇਂ ਅਤੇ ਆਖਰੀ ਫੇਸ ‘ਚ 19 ਮਈ ਨੂੰ ਵੋਟਿੰਗ ਹੋਣੀ ਹੈ। ਇਸ ਦੇ ਲਈ ਚੋਣ ਪ੍ਰਚਾਰ ਪਹਿਲਾ 17 ਮਈ ਤਕ ਸੀ ਪਰ ਹੁਣ ਚੋਣ ਪ੍ਰਚਾਰ ਅੱਤ ਰਾਤ 10 ਵਜੇ ਹੀ ਖ਼ਤਮ ਹੋ ਜਾਵੇਗਾ।
ਧਾਰਾ324 ਚੋਣ ਕਮੀਸ਼ਨ ਨੂੰ ਲੋਕਸਭਾ, ਵਿਧਾਨਸਭਾ, ਰਾਸ਼ਟਰਪਤੀ ਅਤੇ ਉੱਪ–ਰਾਸ਼ਟਰਪਤੀ ਦੇ ਚੋਣ ਨੂੰ ਕਰਾਉਣ ਦਾ ਅਧਿਕਾਰ ਦਿੰਦਾ ਹੈ। ਇਸ ਤਹਿਤ ਵਿਭਾਗ ਨੂੰ ਚੋਣਾਂ ਦੈ ਦੇਖਰੇਖ, ਦਿਸ਼ਾ–ਨਿਰਦੇਸ਼ ਅਤੇ ਕੰਟ੍ਰੋਲ ਕਰਨ ਦੇ ਨਾਲ ਨਿਰਪੱਖ ਅਤੇ ਆਜ਼ਾਦ ਚੋਣ ਕਰਾਉਣ ਦਾ ਅਧਿਕਾਰ ਦਿੰਦਾ ਹੈ।
ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੀ ਰਾਜਧਾਨੀ ਕਲਕਤਾ ‘ਚ ਮੰਗਲਵਾਰ ਨੂੰ ਰੋਡ ਸ਼ੋਅ ਕੀਤਾ ਸੀ। ਇਸ ਰੋਡ ਸ਼ੋਅ ‘ਚ ਭਾਜਪਾ ਅਤੇ ਟੀਐਮਸੀ ਸਮਰਥਕਾਂ ‘ਚ ਝਵਪ ਹੋ ਗਈ। ਇਹ ਵਿਵਾਦ ਇਨਾਂ ਵੱਧ ਗਿਆ ਕਿ ਸ਼ਾਹ ਨੂੰ ਰੋਡ ਸ਼ੋਅ ਵਿਚਕਾਰ ਹੀ ਛੱਡਣਾ ਪਿਆ ਅਤੇ ਪੁਲਿਸ ਨੇ ਉਨ੍ਹਾਂ ਨੂੰ ਬਚਾਇਆ। ਇਸ ਘਟਨਾ ਤੋਂ ਬਾਅਦ ਚੋਣ ਕਮੀਸ਼ਨ ਨੇ ਚੋਣ ਦਾ ਇੱਕ ਦਿਨ ਘੱਟਾ ਦਿੱਤਾ।