ਪੰਜਾਬੀ
ਮਾਂ ਬੋਲੀ ਪੰਜਾਬੀ ਦਾ ਅੱਜ ਹਾਲ ਵੇਖੋ,
ਬੇਬੇ ਨੂੰ ਹੁਣ ਮੰਮਾ ਮੋਮ ਹੀ ਪੁਕਾਰਦੇ ਨੇ।
ਫੁੱਫੜ, ਮਾਸੜ, ਚਾਚਾ, ਨਾ ਕਹਿਣ ਤਾਇਆ,
ਅੰਕਲ ਕਹਿਕੇ ਹੀ ਹੁਣ ਬੁੱਤਾ ਸਾਰਦੇ ਨੇ।
ਜਾਗੋ, ਗਿੱਧਾ ਭੰਗੜਾ ਅਲੋਪ ਹੋ ਗਏ,
ਡਿਸਕੋ, ਬਾਂਦਰ ਟਪੂਸੀਆਂ ਮਾਰਦੇ ਨੇ।
ਵਾਰਸ਼ ਸ਼ਾਹ ਤੇਰੇ ਇਸ਼ਕ ਦੇ ਬੋਲਾਂ ਨੂੰ,
ਈਲੂ, ਈਲੂ ਹੀ ਹੁਣ ਮੁੱਖੋਂ ਪੁਕਾਰਦੇ ਨੇ।
ਬਾਗ, ਘੱਗਰਾ,ਫੁੱਲਕਾਰੀ ਅੱਜ ਅਲੋਪ ਹੋਏ,
ਜਿਸਮ ਢਕਦੇ ਨਾ ਕਪੜੇ ਮੁਟਿਆਰ ਦੇ ਨੇ।
ਨਕਲ ਪੱਛਮ ਦੀ ਪਲੇਗ ਵਾਂਗ ਫੈਲੀ,
ਡੰਗੇ ਪੰਜਾਬੀ ਵੀ ਅੰਗਰੇਜ਼ੀ ਬੁਖਾਰ ਦੇ ਨੇ।
ਬਣਦੇ ਹੰਸ ਨਾ ਕਾਗਾਂ ਸੰਗ ਰਹਿਣ “ਸੋਨੀ “.
ਸੱਭਿਆਚਾਰ, ਬੋਲੀ ਜੋ ਅਪਣੀ ਵਿਸਾਰਦੇ ਨੇ।
ਜਸਵੀਰ ਸੋਨੀ