30.92 F
New York, US
January 14, 2025
PreetNama
ਸਮਾਜ/Social

ਪੰਜਾਬੀਓ ਬਚਾ ਲਓ ਆਪਣਾ ਸੱਭਿਆਚਾਰ

ਕਿਸੇ ਸਮੇਂ ਪੰਜਾਬ ਦਾ ਸੱਭਿਆਚਾਰ ਦੁਨੀਆਂ ਦਾ ਸਭ ਤੋਂ ਅਮੀਰ ਸੱਭਿਆਚਾਰ ਮੰਨਿਆ ਜਾਂਦਾ ਸੀ ਅਤੇ ਇਸੇ ਸੱਭਿਆਚਾਰ ਨੂੰ ਲੈ ਕੇ ਹੀ ਦੁਨੀਆਂ ਵਿੱਚ ਪੰਜਾਬੀ ਮਸ਼ਹੂਰ ਸਨ। ਪੰਜਾਬੀਆਂ ਦੇ ਵਿਆਹਾਂ ਵਿੱਚ ਵੰਨ ਸੁਵੰਨਾ ਜਿੱਥੇ ਪਕਵਾਨ ਬਣਦੇ ਸਨ, ਉੱਥੇ ਹੀ ਪੰਜਾਬੀਆਂ ਦੇ ਵੱਲੋਂ ਆਪਣੇ ਪਿੰਡਾਂ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿਨ੍ਹਾਂ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਦੇਖਣ ਲਈ ਆਇਆ ਕਰਦੇ ਸਨ ਅਤੇ ਇੱਥੋਂ ਤੱਕ ਕਿ ਜਦੋਂ ਦੇਸ਼ ਆਜ਼ਾਦ ਨਹੀਂ ਸੀ ਹੋਇਆ ਭਾਰਤ ਅਤੇ ਪਾਕਿਸਤਾਨ ਇੱਕੋਂ ਹੀ ਸਨ, ਉਦੋਂ ਵੀ ਪਾਕਿਸਤਾਨ ਤੋਂ ਬਹੁਤ ਸਾਰੇ ਲੋਕ ਚੜ੍ਹਦੇ ਪੰਜਾਬ ਆਇਆ ਕਰਦੇ ਸਨ ਅਤੇ ਮਾਲਵੇ ਵਿੱਚ ਵਸੇ ਪੰਜਾਬੀਆਂ ਦੇ ਮੇਲੇ ਅਤੇ ਸੱਭਿਆਚਾਰ ਨਾਲ ਜੁੜੇ ਹੋਰ ਪ੍ਰੋਗਰਾਮ ਦੇਖਿਆ ਕਰਦੇ ਸਨ।
ਸਾਡੇ ਦੇਸ਼ ਨੇ ਜਿਵੇਂ ਜਿਵੇਂ ਤਰੱਕੀ ਕੀਤੀ ਕੀਤੀ ਹੈ, ਉਸੇ ਤਰ੍ਹਾਂ ਸਾਡੇ ਪੰਜਾਬੀ ਸੱਭਿਆਚਾਰ ਨੂੰ ਵੀ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਸਮੇਂ ਦੀਆਂ ਸਰਕਾਰਾਂ ਭੁੱਲਦੀਆਂ ਜਾ ਰਹੀਆਂ ਹਨ। ਇਸ ਸਮੇਂ ਜਿੱਥੇ ਪੰਜਾਬ ਦੇ ਅੰਦਰ ਤੀਆਂ ਦੇ ਮੇਲੇ ਬਹੁਤ ਘੱਟ ਕਰਵਾਏ ਜਾਂਦੇ ਹਨ, ਉੱਥੇ ਹੀ ਪਿੰਡਾਂ ਦੇ ਅੰਦਰ ਹੁਣ ਉਹ ਮੌਜਾਂ ਨਹੀਂ ਮਿਲਦੀਆਂ, ਜੋ 1947 ਤੋਂ ਪਹਿਲਾਂ ਸਨ। ਪਿੰਡਾਂ ਦੇ ਅੰਦਰ ਇਸ ਸਮੇਂ ਲੜਾਈਆਂ ਝਗੜਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਰਹਿ ਗਿਆ। ਸੱਭਿਆਚਾਰ ਦੇ ਨਾਂਅ ‘ਤੇ ਕਈ ਜਥੇਬੰਦੀਆਂ ਦੇ ਵੱਲੋਂ ਪ੍ਰੋਗਰਾਮ ਤਾਂ ਕਰਵਾਏ ਜਾਂਦੇ ਹਨ।
ਪਰ ਉਹ ਮਹਿਜ਼ ਜਿਹਾ ਹੀ ਡਰਾਮਾ ਸਾਬਤ ਹੁੰਦੇ ਹਨ, ਕਿਉਂਕਿ ਤਪ੍ਰੋਗਰਾਮਾਂ ਦੇ ਵਿੱਚ ਉਹ ਕੁਝ ਪੇਸ਼ ਤਾਂ ਕੀਤਾ ਜਾਂਦਾ ਹੈ ਜਿਸ ਦੀ ਸਾਨੂੰ ਲੋੜ ਹੈ, ਪਰ ਕਦੇ ਵੀ ਉਸ ਨੂੰ ਅਪਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਜਿਸ ਦੇ ਕਾਰਨ ਉੱਥੇ ਪਹੁੰਚੀ ਨੌਜਵਾਨ ਪੀੜ੍ਹੀ ਵੇਖਦੀ ਤਾਂ ਜ਼ਰੂਰ ਹੈ ਆਪਣੇ ਪੁਰਾਣੇ ਵਿਰਸੇ ਨੂੰ, ਪਰ ਉਹ ਅਪਣਾਉਂਦੀ ਇਸ ਕਰਕੇ ਨਹੀਂ ਕਿਉਂਕਿ ਪ੍ਰੋਗਰਾਮ ਕਰਨ ਵਾਲੇ ਜ਼ਿਆਦਾਤਰ ਮੁੰਡੇ ਕੁੜੀਆਂ ਲੱਚਰ ਗੀਤਾਂ ਦੇ ਵਿਚੋਂ ਹੀ ਆਏ ਹੁੰਦੇ ਹਨ। ਅੱਜ ਪੰਜਾਬ ਦਾ ਇਹ ਹਾਲ ਹੋਇਆ ਪਿਆ ਹੈ ਕਿ ਪੰਜਾਬ ਦੀ ਜਵਾਨੀ ਨੂੰ ਤਾਂ ਨਸ਼ਿਆਂ ਨੇ ਖਾ ਲਿਆ ਹੈ ਅਤੇ ਕਿਸਾਨੀ ਨੂੰ ਕਰਜ਼ਿਆਂ ਨੇ।
ਜਵਾਨੀ ਨੂੰ ਨੌਕਰੀਆਂ ਨਾ ਮਿਲਣ ਦੇ ਕਾਰਨ ਉਹ ਨਸ਼ਿਆਂ ਦੀ ਦਲਦਲ ਵਿੱਚ ਧੱਸਦੇ ਜਾ ਰਹੇ ਹਨ, ਕਿਸਾਨ ਕਰਜ਼ੇ ਮੁਆਫ਼ ਨਾ ਹੋਣ ਦੇ ਕਾਰਨ ਖੁਦਕੁਸ਼ੀਆਂ ਦੇ ਰਾਹ ਪੈ ਚੁੱਕੇ ਹਨ, ਜਿਨ੍ਹਾਂ ਨੂੰ ਬਚਾਉਣ ਦੇ ਲਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਪੰਜਾਬ ਦੇ ਅੰਦਰ ਜਿੱਥੇ ਧੀਆਂ ਦੀ ਇੱਜ਼ਤ ਘੱਟਦੀ ਜਾ ਰਹੀ ਹੈ, ਉਥੇ ਹੀ ਕਈ ਤਰ੍ਹਾਂ ਦੇ ਤਲਾਕ ਨੁਮਾ ਕੇਸ ਵੀ ਸਾਹਮਣੇ ਆ ਰਹੇ ਹਨ, ਜਿਸ ਨਾਲ ਪੰਜਾਬ ਬਦਨਾਮ ਹੋ ਰਿਹਾ ਹੈ।
ਦੱਸ ਦਈਏ ਕਿ ਪੰਜਾਬ ਦੇ ਅੰਦਰ ਜਵਾਨੀ ਨੂੰ ਜਿੱਥੇ ਸੱਭਿਆਚਾਰ ਬਾਰੇ ਪਤਾ ਨਹੀਂ, ਉਥੇ ਹੀ ਪੁਰਾਣੇ ਗੀਤਾਂ ਨੂੰ ਵੀ ਭੁਲਾਇਆ ਜਾ ਰਿਹਾ ਹੈ। ਪੰਜਾਬ ਦੀ ਜਵਾਨੀ ਨੂੰ ਇਸ ਵੇਲੇ ਲੱਚਰ ਗਾਇਕੀ ਨੇ ਖਾ ਲਿਆ ਹੈ। ਕਿਉਂਕਿ ਲੱਚਰ ਗਾਇਕਾਂ ਦੇ ਵੱਲੋਂ ਗਾਏ ਜਾਂਦੇ ਗੀਤਾਂ ਨੂੰ ਨੌਜਵਾਨ ਸੁਣ ਕੇ ਕਈ ਪੁੱਠੇ ਸਿੱਧੇ ਕੰਮ ਕਰ ਰਹੇ ਹਨ। ਜਿਸ ਦੇ ਕਾਰਨ ਅੱਜ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨੂੰ ਭੁੱਲ ਕੇ ਹਥਿਆਰਾਂ ਦੇ ਸ਼ੌਕ ਆਦਿ ਜਿਹੇ ਗਾਣੇ ਸੁਣ ਕੇ ਕਤਲ ਆਦਿ ਕਰ ਰਹੇ ਹਨ ਅਤੇ ਕਈ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲ ਰਹੇ ਹਨ। ਅੱਜ ਲੋੜ ਹੈ ਸੋਹਣਾ ਪੰਜਾਬ ਸਿਰਜਣ ਦੀ। ਪੁਰਾਣੇ ਸੱਭਿਆਚਾਰ ਨੂੰ ਬਚਾਉਣ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਆਉਣ ਵਾਲੀ ਜਵਾਨੀ ਨੂੰ ਵੀ ਇਹ ਪਤਾ ਲੱਗ ਸਕੇ ਕਿ ਸਾਡਾ ਅਮੀਰ ਵਿਰਸਾ ਕਿੰਨਾ ਵੱਡਾ ਹੈ, ਜਿਸ ਨੂੰ ਅਸੀਂ ਭੁੱਲ ਬੈਠੇ ਹਾਂ।
ਲੇਖਿਕਾ- ਪਰਮਜੀਤ ਕੌਰ ਸਿੱਧੂ

Related posts

ਲਹਿਰਾਗਾਗਾ: ਗਰੀਬੀ ਤੇ ਕਰਜ਼ੇ ਕਾਰਨ ਮਜ਼ਦੂਰ ਨੇ ਫਾਹਾ ਲੈ ਕੇ ਜਾਨ ਦਿੱਤੀ

On Punjab

ਭਗਤਾ ਭਾਈ ਇਲਾਕੇ ‘ਚ ਆਏ ਭਾਰੀ ਤੂਫਾਨ ਕਾਰਨ ਕਈ ਇਮਾਰਤਾਂ ਦਾ ਹੋਇਆ ਭਾਰੀ ਨੁਕਸਾਨ

On Punjab

ਅੱਲੂ ਅਰਜੁਨ ਨੇ‘ਪੁਸ਼ਪਾ 2’ ਦੀ ਸਕ੍ਰੀਨਿੰਗ ਦੌਰਾਨ ਭਗਦੜ ਬਾਰੇ ਤੋੜੀ ਚੁੱਪੀ

On Punjab