ਤੁਹਾਡੀ ਮਾਰਨਿੰਗ ਤੇ ਸਾਡੀ ਸਵੇਰ ਹੁੰਦੀ ਏ
ਤੁਸੀਂ ਲੇਟ ਕਹਿੰਦੇ ਹੋ ਸਾਡੀ ਦੇਰ ਹੁੰਦੀ ਏ
ਯਾ ਯਾ ਨੀ ਕਹਿੰਦੇ ਸਾਡਾ ਆਹੋ ਹੀ ਚੰਗਾ ਹੁੰਦਾ
ਤੁਹਾਡੀ ਪਰੌਬਲਮ ਹੁੰਦੀ ਏ ਤੇ ਸਾਡਾ ਪੰਗਾ ਹੁੰਦਾ
ਤੁਹਾਡਾ ਮਾਈਡ ਸਕਿੱਪ ਕਰਦਾ ਅਸੀਂ ਭੁੱਲ ਜਾਂਦੇ ਹਾਂ
ਤੁਸੀ ਰਾਂਉਡ ਕਰਦੇ ਹੋ ਅਸੀਂ ਘੁੰਮ ਜਾਂਦੇ ਹਾਂ
ਤੁਸੀ ਗੇਮ ਕਹਿੰਦੇ ਹੋ ਅਸੀ ਖੇਡ ਆਖ ਲਈਦਾ
ਤੁਸੀ ਫਰੀ ਬੈਠਦੇ ਹੋ ਅਸੀਂ ਵਿਹਲ ਕੱਢ ਲਈਦਾ
ਤੁਹਾਡੇ ਲਈ ਮੰਮ ਹੋਉ ਸਾਡਾ ਮਾਂ ਨਾਲ ਪਿਆਰ ਹੁੰਦਾ
ਤੁਹਾਡਾ ਬੱਡੀ ਪੀਅਰ ਹੀ ਸਾਡਾ ਜਿਗਰੀ ਯਾਰ ਹੁੰਦਾ
ਤੁਸੀਂ ਮਾਰਡਨ ਹੁੰਦੇ ਰਹੋ ਅਸੀਂ ਦੇਸੀ ਰਹਾਂਗੇ
ਤੁਸੀਂ ਪਹੁੰਚੂ ਸ਼ਰੱਗ ਪਾ ਲਓ ਅਸੀ ਖੇਸੀ ਲਵਾਂਗੇ
ਕਿਉ ਮਤੇਈ ਲੈ ਆਈਏ ਸਾਡੀ ਕੀ ਮਾਂ ਨੀ ਜਿਉਂਦੀ
ਸਾਨੂੰ ਤਾਂ ਇੰਝ ਲੱਗਦਾ ਕਿ ਅੰਗਰੇਜੀ ਰੱਬ ਨੂੰ ਵੀ ਨੀ ਆਉਂਦੀ
ਸਿੱਧੇ ਸਾਦੇ ਬੰਦੇ ਹਾਂ ਦੇਸੀ ਗੱਲਾਂ ਕਰਦੇ ਹਾਂ
”ਚੰਨੀ” ਪੰਜਾਬੀ ਚ ਜੰਮਦੇ ਹਾਂ ਪੰਜਾਬੀ ਚ ਮਰਦੇ ਹਾਂ।
ਚੰਨੀ ਚਹਿਲ