62.42 F
New York, US
April 23, 2025
PreetNama
ਫਿਲਮ-ਸੰਸਾਰ/Filmy

ਪੰਜਾਬੀ ਗਾਇਕ ਗਿੱਪੀ ਗਰੇਵਾਲ ਵੀ ਬਣੇ ਟਿੱਕ ਟੌਕ ਸਟਾਰ ਨੂਰਪ੍ਰੀਤ ਦੇ ਫੈਨ , ਸ਼ੇਅਰ ਕੀਤਾ ਵੀਡੀਓ

gippy grewal noor video:ਪੰਜਾਬ ਦੀ ਫੇਮਸ ਟਿੱਕ ਟੌਕ ਸਟਾਰ ਨੂਰਪ੍ਰੀਤ ਦਿਨ ਪ੍ਰਤੀ ਦਿਨ ਪ੍ਰਸਿੱਧੀ ਖੱਟਦੀ ਜਾ ਰਹੀ ਹੈ ਅਤੇ ਹਰ ਕੋਈ ਨੂਰਪ੍ਰੀਤ ਦੀ ਐਕਟਿੰਗ ਅਤੇ ਖੂਬਸੂਰਤ ਐਕਸਪ੍ਰੈਸ਼ਨ ਦਾ ਦੀਵਾਨਾ ਹੈ ਜੀ ਹਾਂ ਇਹ ਹੀ ਨਹੀਂ ਹਾਲ ਹੀ ਵਿੱਚ ਨੂਰਪ੍ਰੀਤ ਦੀ ਵੀਡੀਓ ਸੋਸ਼ਲ ਮੀਡੀਆ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਾਇਰਲ ਹੋਈ ਸੀ ਅਤੇ ਦਰਸ਼ਕਾਂ ਨੂੰ ਵੀ ਇਹ ਵੀਡੀਓ ਕਾਫੀ ਪਸੰਦ ਆਈ ਸੀ। ਇਹ ਹੀ ਨਹੀਂ ਪੰਜਾਬੀ ਇੰਡਸਟਰੀ ਦੇ ਗਾਇਕ ਵੀ ਨੂਰਪ੍ਰੀਤ ਦੇ ਦੀਵਾਨੇ ਹੋ ਗਏ ਹਨ ਜੀ ਹਾਂ ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਨੂਰਪ੍ਰੀਤ ਦਾ ਵੀਡੀਓ ਸ਼ੇਅਰ ਕੀਤਾ ਹੈ।

ਜੀ ਹਾਂ ਅਸਲ ਵਿੱਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਜਿਨ੍ਹਾਂ ਦਾ ਹਾਲ ਹੀ ‘ਚ ਨਵਾਂ ਗੀਤ ‘ਵਿਗੜ ਗਿਆ’ ਦਰਸ਼ਕਾਂ ਦੇ ਸਨਮੁਖ ਹੋਇਆ ਹੈ । ਚੱਕਵੀਂ ਬੀਟ ਵਾਲਾ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਜਿਸਦੇ ਚੱਲਦੇ ਟਿਕ ਟਾਕ ਸਟਾਰ ਨੂਰ ਦੀ ਟੀਮ ਨੇ ਇਸ ਗੀਤ ਉੱਤੇ ਵੀਡੀਓ ਬਣਾਇਆ ਹੈ ।ਇਸ ਵੀਡੀਓ ‘ਚ ਨੂਰ, ਵਰਨ ਭਿੰਡਰਾਂ ਤੇ ਸੰਦੀਪ ਤੂਰ ਗਿੱਪੀ ਗਰੇਵਾਲ ਦੇ ਗੀਤ ‘ਵਿਗੜ ਗਿਆ’ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਗਿੱਪੀ ਗਰੇਵਾਲ ਇਸ ਕਿਊਟ ਬੱਚੀ ਦਾ ਵੀਡੀਓ ਸ਼ੇਅਰ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਏ ।

ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- So cute, ਨਾਲ ਹੀ ਉਨ੍ਹਾਂ ਜੱਫੀ ਵਾਲਾ ਇਮੋਜ਼ੀ ਪੋਸਟ ਕੀਤਾ ਹੈ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਹੁਣ ਤੱਕ ਵੱਡੀ ਗਿਣਤੀ ‘ਚ ਵਿਊਜ਼ ਆ ਚੁੱਕੇ ਨੇ । ਜੀ ਹਾਂ ਇਸ ਤੋਂ ਪਹਿਲਾਂ ਪੰਜਾਬੀ ਸਿੰਗਰ ਸਿੱਧੂ ਮੂਸੇਆਲਾ ਨੇ ਵੀ ਸੋਸ਼ਲ ਮੀਡੀਆ ਤੇ ਨੂਰਪ੍ਰੀਤ ਲਈ ਪੋਸਟ ਪਾਈ ਸੀ ਅਤੇ ਲਿਖਿਆ ਸੀ ਕਿ ਇਸ ਵਿੱਚ ਬਹੁਤ ਟੈਲੇਂਟ ਹੈ ਅਤੇ ਇਸ ਬੱਚੇ ਨੂੰ ਅੱਗੇ ਜਾਣਾ ਚਾਹੀਦਾ ਹੈ ਜਿਸ ਤੋਂ ਬਾਅਦ ਇਹ ਅਟਕਲਾਂ ਲਗਣੀਆਂ ਸ਼ੁਰੂ ਹੋ ਗਈਆਂ ਕਿ ਨੂਰਪ੍ਰੀਤ ਬਹਤੁ ਜਲਦ ਇੰਡਸਟਰੀ ਵਿੱਚ ਕਦਮ ਰੱਖ ਸਕਦੀ ਹੈ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਲਾਕਡਾਊਨ ਦੇ ਦੌਰਾਨ ਵੀ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਉਹ ਨੱਚ ਨੱਚ, ਮਿਸ ਯੂ ਤੇ ਵਿਗੜ ਗਿਆ ਵਰਗੇ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ ਤੇ ਇਨ੍ਹਾਂ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ ।

Related posts

ਰਾਨੂੰ ਮੰਡਲ ਦੀ ਪਹਿਲੀ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼

On Punjab

Ajay Devgn viral: ਅਜੇ ਦੇਵਗਨ ਨੇ ਕੁੱਟਮਾਰ ਵਾਲਾ ਵੀਡੀਓ ਵਾਇਰਲ ਹੋਣ ਮਗਰੋਂ ਦੱਸੀ ਪੂਰੀ ਕਹਾਣੀ

On Punjab

Coronavirus ਦੀ ਜੰਗ ’ਚ ਸ਼ਾਮਲ ਹੋਏ ਸੁਪਰਸਟਾਰ ਰਜਨੀਕਾਂਤ, ਕੀਤੀ 50 ਲੱਖ ਦੀ ਆਰਥਿਕ ਮਦਦ

On Punjab