PreetNama
ਫਿਲਮ-ਸੰਸਾਰ/Filmy

ਪੰਜਾਬੀ ਗਾਇਕ ਦੀਪ ਢਿੱਲੋਂ ਨੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਲੜਕੀ ਦੀ ਮਦਦ ਲਈ ਕੀਤੀ ਲੋਕਾਂ ਨੂੰ ਅਪੀਲ

ਇਨਸਾਨੀਅਤ ਦਾ ਫ਼ਰਜ਼ ਵਿਭਾਉਂਦੇ ਹੋਏ ਪੰਜਾਬੀ ਗਾਇਕ ਦੀਪ ਢਿੱਲੋਂ (Deep Dhillon) ਨੇ ਆਪਣੇ ਸੋਸ਼ਲ ਮੀਡਿਆ (Social Media) ‘ਤੇ ਇਕ ਲੜਕੀ ਦੀ ਤਸਵੀਰ ਸ਼ੇਅਰ ਕੀਤੀ ਤੇ ਹਰ ਕਿਸੇ ਨੂੰ ਉਸ ਦੀ ਮਦਦ ਕਰਨ ਲਈ ਅਪੀਲ ਕੀਤੀ ਹੈ। ਦਰਅਸਲ ਲੜਕੀ ਨੂੰ ਇਲਾਜ ਲਈ ਮਦਦ ਦੀ ਬਹੁਤ ਲੋੜ ਹੈ।

ਦੱਸਣਯੋਗ ਹੈ ਕਿ ਲੜਕੀ ਦਾ ਨਾਂ ਅਰਸ਼ਪ੍ਰੀਤ ਕੌਰ (Arshpreet Kaur) ਹੈ ਜਿਸ ਨੂੰ ਬੀਤੇ ਦਿਨੀ ਸੜਕ ਹਾਦਸੇ ‘ਚ ਗੰਭੀਰ ਸੱਟਾਂ ਲੱਗ ਗਈਆਂ ਸਨ। ਉਹ ਪਿਛਲੇ ਕਈ ਦਿਨਾਂ ਤੋਂ ਓਰੀਸਨ ਹਸਪਤਾਲ ਦੇ ਆਈਸੀਯੂ ‘ਚ ਹੈ ਤੇ ਪੈਸੇ ਦੀ ਕਮੀ ਕਰ ਕੇ ਪਰਿਵਾਰ ਲੜਕੀ ਦਾ ਇਲਾਜ ਨਹੀਂ ਕਰਵਾ ਪਾ ਰਿਹਾ।

ਇਸ ਨੂੰ ਲੈ ਕੇ ਦੀਪ ਢਿੱਲੋਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ‘ਦੋਸਤੋ ਇਹ ਲਡ਼ਕੀ ਦੀ ਹਾਲਾਤ ਕਾਫੀ ਸੀਰੀਅਸ ਹੈ, ਇਸ ਦਾ ਪਿੰਡ ਦੀ ਰੱਤੋਵਾਲ ਹੈ। 9872610464 ਫੋਨ ਨੰਬਰ। ਇਸ ਦੇ ਘਰਦੇ ਹਾਲਤ ਏਦਾਂ ਦੇ ਹਨ ਕਿ ਇਸ ਇਲਾਜ ਨਹੀਂ ਕਰਵਾ ਸਕਦੇ। ਇਸ ਕਰਕੇ ਆਪਣੀ ਨੇਕ ਕਮਾਈ ‘ਚੋ ਯੋਗਦਾਨ ਪਾ ਕੇ ਲਡ਼ਕੀ ਦੀ ਮਦਦ ਜ਼ਰੂਰ ਕਰੋ।’

Related posts

ਹਿਜ਼ਾਬ ਪਹਿਨਣ ’ਤੇ ਸਨਾ ਖ਼ਾਨ ਨੂੰ ਵਿਅਕਤੀ ਨੇ ਕੀਤਾ ਟ੍ਰੋਲ, ਦਿੱਤਾ ਕਰਾਰਾ ਜਵਾਬ

On Punjab

Raju Srivastava Daughter : ‘ਗਜੋਧਰ ਭਈਆ’ ਦੀ ਬੇਟੀ ਨੂੰ ਮਿਲ ਚੁੱਕਾ ਹੈ ਰਾਸ਼ਟਰੀ ਵੀਰਤਾ ਪੁਰਸਕਾਰ, ਬੰਦੂਕ ਲੈ ਕੇ ਚੋਰਾਂ ਤੋਂ ਬਚਾਈ ਸੀ ਮਾਂ ਦੀ ਜਾਨ

On Punjab

ਨਹੀਂ ਰਹੇ ਫਿਲਮ ਨਿਰਮਾਤਾ ਨਿਸ਼ੀਕਾਂਤ ਕਾਮਤ

On Punjab