Firing At BJP MP Hans Raj Hans ਨਵੀਂ ਦਿੱਲੀ, ਭਾਜਪਾ ਦੇ ਦਿੱਲੀ ਤੋਂ ਐੱਮ. ਪੀ. ਚੁਣੇ ਗਏ ਸੂਫੀ ਪੰਜਾਬੀ ਗਾਈਕ ਹੰਸ ਰਾਜ ਹੰਸ ਦੇ ਦਫਤਰ ਵਿਚ ਫਾਈਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੰਸ ਰਾਜ ਹੰਸ ਦੇ ਦਿੱਲੀ ਸਥਿਤ ਦਫਤਰ ਵਿਚਇਕ ਅਣਪਛਾਤੇ ਵਲੋਂ ਫਾਈਰਿੰਗ ਕੀਤੀ ਗਈ। ਫਾਈਰਿੰਗ ਕਰਨ ਵਾਲਾ ਵਿਅਕਤੀ ਨੇ ਅੰਨ੍ਹੇਵਾਹ ਫਾਈਰਿੰਗ ਕੀਤੀ ਤੇ ਫਿਰ ਆਪਣੀ ਕਾਰ ਵਿਚ ਬੈਠ ਕੇ ਫਰਾਰ ਹੋ ਗਿਆ। ਜਿਸ ਵੇਲੇ ਫਾਈਰਿੰਗ ਹੋਈ ਉਸ ਸਮੇਂ ਕੋਈ ਵੀ ਵਿਅਕਤੀ ਦਫਤਰ ਵਿਚ ਮੌਜੂਦ ਨਹੀ ਸੀ।
ਦੱਸ ਦਈਏ ਕਿ ਹੰਸ ਰਾਜ ਹੰਸ ਦਾ ਦਿੱਲੀ ਦੇ ਰੋਹਿਣੀ ਇਲਾਕੇ ਵਿਚ ਦਫਤਰ ਹੈ। ਜਿਥੇ ਅੱਜ ਸ਼ਾਮ ਇਹ ਘਟਨਾ ਵਾਪਰੀ ਹੈ। ਪੁਲਸ ਵਲੋਂ ਮੌਕੇ ਉਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ 2019 ਵਿਚ ਹੋਇਆਂ ਚੋਣਾਂ ਦੌਰਾਨ ਭਾਜਪਾ ਵਲੋਂ ਹੰਸ ਰਾਜ ਹੰਸ ਨੇ ਦਿੱਲੀ ਨਾਰਥ ਵੈਸਟ ਇਲਾਕੇ ਤੋਂ ਮੈਂਬਰ ਪਾਰਲੀਮੈਂਟ ਲਈ ਚੋਣ ਲੜੀ ਸੀ ਤੇ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਪਾਈ ਸੀ।