ਨਸ਼ਿਆਂ ਦਾ ਸੇਵਨ ਹਜ਼ਾਰਾਂ ਸਾਲਾਂ ਤੋਂ ਹੋ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਘਟਣ ਦੀ
ਥਾਂ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਸਰਕਾਰਾਂ ਅਤੇ ਸਮਾਜ ਵੱਲੋਂ ਕੀਤੀਆਂ ਜਾ ਰਹੀਆਂ
ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਰਿਹਾ।
ਨਸ਼ੇ ਦੀਆਂ ਦੋ ਕਿਸਮਾਂ ਹਨ।
1. ਕੁਦਰਤੀ :- ਜੋ ਜੜੀਆਂ, ਬੂਟੀਆਂ, ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ।
2. ਬਨਾਵਟੀ ਨਸ਼ੇ (ਚਿੱਟੇ ਨਸ਼ੇ) : ਇਹ ਮੈਨ ਐਡ ਹੁੰੰਦੇ ਹਨ। ਇਨ•ਾਂ ਦੀ ਸ਼ੁਰੂਆਤ
ਪ੍ਰਯੋਗਸ਼ਾਲਾ ਤੋਂ ਹੁੰਦੀ ਹੈ।
ਕੁਦਰਤੀ ਨਸ਼ਿਆਂ ਦੀਆਂ ਹੇਠ ਲਿਖੀਆਂ ਕਿਸਮਾਂ ਹਨ।
1. ਪੋਪੀ (ਅਫੀਮ ਅਪਾਰਿਤ) : ਹੀਰੋਇਨ, ਮੋਰਫੀਨ ਅਤੇ ਕੋਡੀਨ
2. ਕੋਕੇਨ : ਕੋਕਆ ਦੇ ਪੱਤੇ ਤੋਂ ਨਸ਼ੇ ਦਿੰਦੇ ਹਨ। ਜਾਣਕਾਰੀ ਅਨੁਸਾਰ ਦੀ ਵਰਤੋਂ 1569
ਤੋਂ ਕੀਤੀ ਜਾ ਰਹੀ ਹੈ। ਇਹ ਬਹੁਤ ਪੁਰਾਤਨ ਨਸ਼ਾ ਹੈ।
3. ਮੋਥ : ਇਹ ਇਕ ਝਾੜੀ ਹੁੰਦੀ ਹੈ
4. ਐਕਸਟਪੀ : ਇਹ ਇਕ ਖਾਸ ਕਿਸਮ ਦਾ ਰੁਖ ਹੈ। ਜੜ•ਾਂ ਅਤੇ ਬਾਹਰਲੇ ਛਿਲਕੇ ਨੂੰ ਨਸ਼ਾ
ਪ੍ਰਾਪਤ ਹੁੰਦਾ ਹੈ।
ਇਨ•ਾਂ ਤੋਂ ਬਿਨਾ ਅਲਕੋਹਲ (ਸ਼ਰਾਬ) ਕੁੱਝ ਖਾਸ ਕਿਸਮ ਦੀਆਂ ਖੁੰਭਾਂ, ਪੈਨਸਲੀਨ,
ਐਸਪਰੀਨ ਆਦਿ ਵੀਇਸ ਸ਼੍ਰੇਣੀ ਵਿਚ ਆਉਂਦੇ ਹਨ।
2. ਬਨਾਵਟੀ ਨਸ਼ੇ (ਚਿੱਟੇ) : ਪਿਛਲੇ ਇਕ ਦਹਾਕੇ ਤੋਂ ਵਿਸ਼ਵ ਵਿਚ ਬਨਾਵਟੀ ਨਸ਼ਿਆਂ ਦਾ
ਬਹੁਤ ਬੋਲਬਾਲਾ ਹੈ। ਇਹ ਨਵੇਂ ਮੈਨ-ਮੇਡ ਹੁੰਦੇ ਹਨ ਅਤੇ ਪ੍ਰਯੋਗਸ਼ਾਲਾ ਤੋਂ ਸੂਝ ਹੁੰਦੇ
ਹਨ।
ਬਨਾਵਟੀ ਨਸ਼ਿਆਂ ਨੂੰ ਕੁਦਰਤੀ ਨਸ਼ਿਆਂ ਦੇ ਨਸ਼ੀਲੇ ਅੰਸ਼ ਦੀ ਥਾਂ ਸਸਤੇ ਰਸਾਇਣ ਨਾਲ ਬਦਲ
ਦਿੱਤਾ ਜਾਂਦਾ ਹੈ। ਇਸ ਨਾਲ ਕੁਦਰਤੀ ਨਸ਼ਾ ਹੋਣ ਦਾ ਭਰਮ ਬਣਿਆ ਰਹਿੰਦਾ ਹੈ। ਇਨ•ਾਂ ਦੀ
ਲੋਕ ਪੀੜੀਆਂ ਵਧਾਉਣ ਲਈ ਅਜੀਬੋ ਅਜੀਬ ਨਾਂ ਰੱਖੇ ਹੁੰਦੇ ਹਨ।
ਇਹ ਕੁਦਰਤੀ ਨਸ਼ਿਆਂ ਦੀ ਕਾਰਬਨ ਕਾਪੀ ਹੁੰਦੇ ਹਨ। ਇਕ ਜਾਣਕਾਰੀ ਅਨੁਸਾਰ ਇਹ ਨਸ਼ੇ 2009
ਤੋਂ ਬਾਅਦ ਵੱਡੀ ਮਾਤਰਾ ਵਿਚ ਮਾਰਕੀਟ ਵਿਚ ਆਏ। ਸਭ ਦੇਸ਼ਾਂ ਵਿਚ ਇਹ ਨਸ਼ੇ ਗ਼ੈਰਕਾਨੂੰਨੀ
ਹਨ। ਇਨ•ਾ ਦੀ ਤਿਆਰੀ ਮਾਰਕੀਟਿੰਗ ਆਦਿ ਡਰੱਗ ਮਾਫੀਆ ਕਰਦਾ ਹੈ। ਇਨ•ਾਂ ਦੀ ਬਣਤਰ,
ਰਚਨਾ, ਅੰਸ, ਡੋਜ਼, ਆਦਿ ਦੀ ਕੋਈ ਜਾਣਕਾਰੀ ਨਹੀਂ ਹੁੰਦੀ। ਇਹ ਕੁਦਰਤੀ ਨਸ਼ਿਆਂ ਤੋਂ
ਸਸਤੇ ਹੁੰਦੇ ਹਨ।
ਸਰਕਾਰਾਂ ਦਾ ਇਨ•ਾਂ ਉੱਤੇ ਕੋਈ ਕੰਟਰਲ ਨਹੀਂ ਹੁੰਦਾ। ਇਨ•ਾਂ ਦਾ ਸੇਵਨ ਮੌਤ ਨੂੰ ਸੱਦਾ ਦਿੰਦਾ ਹੈ।
ਬਨਾਵਟੀ ਨਸ਼ਿਆਂ ਦੀਆਂ ਕਿਸਮਾਂ :
1. ਬਨਾਵਟੀ ਮਰਵਾਨਾ : ਕੁਦਰਤੀ ਮਰਵਾਨੇ ਵਿਚ ਨਸ਼ੀਲ ਅੰਸ਼ ਦੀ ਟੀ.ਐਚ.ਸੀ. ਹੁੰਦਾ ਹੈ।
ਇਸ ਦੀ ਥਾਂ ਨਕਲੀ ਅਤੇ ਸਸਤਾ ਅੰਸ ਵਰਤਿਆ ਜਾਂਦਾਹੈ। ਨਕਲੀ ਮਰਵਾਨਾ ਅਸਲੀ ਲਗਦਾ ਹੈ।
ਕੁਦਰਤੀ ਅਤੇ ਸੁਰੱਖਿਅਤ ਦਾ ਪ੍ਰਭਾਵ ਜਾਂਦਾ ਹੈ। ਅੱਜ ਕਲ ਲਗਭਗ 120 ਤਰ•ਾਂ ਦੇ ਨਕਲੀ
ਰੂਪ ਹਰ ਪ੍ਰਚਲਿਤ ਨਾਮ ਕੇ-2, ਸਪਾਈਸ, ਲੀਜਲ ਵੀਡ, ਸਪਾ ਆਦਿ ਹਨ।
2. ਉਤੇਜਨਾ ਵਾਲੇ : ਇਨ•ਾਂ ਵਿਚ ਬਨਾਵਟੀ ਕੋਥੀਨੋਨਸ ਹੁੰਦੀ ਹੈ। ਇਹ ਕੋਕੇਨ ਅਤੇ ਹੋਰ
ਭਰਮ ਪਾਉਣ ਵਾਲੇ ਨਸ਼ੀਲੇ ਪਦਾਰਥਾਂ ਦਾ ਪ੍ਰਭਾਵ ਦਿੰਦੇ ਹਨ। ਪ੍ਰਚਲਿਤ ਨਾ ਮੋਲੀ, ਬਾਥ
ਸਾਲਟਸ ਆਦਿ।
3. ਬਨਾਵਟੀ ਐਲ.ਐਸ.ਡੀ. : ਅਸਲੀ ਐਲ.ਐਸ.ਡੀ. ਦੀ ਥਾਂ ਪੀ.ਈ.ਏ. ਵਰਤੀ ਜਾਂਦੀ ਹੈ।
ਪ੍ਰਚਲਿਤ ਨਾ ਐਨ ਬੰਬ ਹੈ।
4. ਬਨਾਵਟੀ ਪੀ.ਸੀ.ਪੀ. : ਅਸਲੀ ਐਲ.ਪੀ.ਸੀ. ਦੀ ਥਾਂ ਨਕਲੀ ਐਮ.ਐਨ.ਸੇ.ਈ ਵਰਤਦੇ ਹਨ।
5. ਛੂਹਣ ਵਾਲੇ : ਬਨਾਵਟੀ ਰੀਟਾ ਫੈਟਾਨਾਈਲ ਚਮੜੀ ਨਾਲ ਛੂਹਣ ਨਾਲ ਹੀ ਨਸ਼ਾ ਦਿੰਦੇ ਹਨ।
ਇਹ ਮਾਰਫੀਨ ਤੋਂ 100 ਗੁਣਾ ਅਤੇ ਹੀਰੋਇਨ ਤੋਂ 50 ਗੁਣਾ ਵਧ ਨਸ਼ੀਲੇ ਹੁੰਦੇ ਹਨ।
6. ਡੇਟ-ਰੇਪ ਡਰੱਗਸ਼ : ਇਸ ਡਰਗ ਦਾ ਕੋਈ ਰੰਗ, ਸਵਾਦ, ਗੰਧ ਨਹੀਂ ਹੁੰਦੀ, ਪਾਣੀ ਜਾਂ
ਕੋਲਡ ਡਰਿੰਕਸ ਆਦਿ ਵਿਚ ਮਿਲਾਉਣ ਦਾ ਪਤਾ ਨਹੀਂ ਲਗਦਾ। ਕਿਸੇ ਵਿਅਕਤੀ ਨੂੰ ਧੋਖੇ ਨਾਲ
ਨਸ਼ਈ ਕਰਨ ਦੇ ਕੰਮ ਆÀੇਂੇਦਾ ਹੈ। ਜੀ.ਐਚ.ਬੀ. ਕੋਟਾਮਿਨ ਆਦਿ ਇਸ ਦੇ ਪ੍ਰਚਲਿਤ ਨਾਮ ਹਨ।
ਚਿੱਟਾ ਨਸ਼ਾ ਘਾਤਕ ਹੈ
ਜਿੱਥੇ ਚਿੱਟਾ ਨਸ਼ਾ ਹੋਰ ਨਸ਼ਿਆਂ ਦੀ ਤਰ•ਾਂ ਘਾਤਕ ਹੈ। ਉਥੇ ਇਸ ਬਾਰੇ ਕੋਈ ਜਾਣਕਾਰੀ ਨਾ
ਹੋਣ ਕਾਰਨ ਮੌਤ ਨੂੰ ਸੱਦਾ ਵੀ ਹੋ ਸਕਦਾ ਹੈ। ਇਹ ਹੀ ਕਾਰਨ ਹੈ ਕਿ ਪੰਜਾਬ ਵਿਚ ਚਿੱਟ
ਨਸ਼ੇ ਦਾ ਓਵਰਡੋਜ਼ ਨਾਮ ਹਰ ਇਕ ਨੌਜਵਾਨ ਅੰਤ ਦੇ ਮੂੰਹ ਵਿਚ ਜਾ ਰਿਹਾ ਹੈ।
ਮਹਿੰਦਰ ਸਿੰਘ ਵਾਲੀਆ
ਜ਼ਿਲ•ਾ ਸਿੱਖਿਆ ਅਫਸਰ (ਸੇਵਾ ਮੁਕਤ)
ਬਰੈਪਟਨ (ਕਨੇਡਾ) 647-856-4280