53.35 F
New York, US
March 12, 2025
PreetNama
English Newsਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmy

ਪੰਜਾਬੀ ਯੂਨੀਵਰਸਿਟੀ ਪ੍ਰੀਖਿਆ ਸ਼ਾਖਾ ਦਾ ਇਕ ਹੋਰ ਉਪਰਾਲਾ, ਵੈੱਬਸਾਈਟ ਰਾਹੀਂ ਉੱਤਰ ਪੱਤਰੀਆਂ ਦੇ ਰੋਲ ਨੰਬਰ ਦੇਖ ਸਕਣਗੇ ਮੁਲਾਂਕਣ ਕਰਨ ਵਾਲੇ ਅਧਿਆਪਕ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਮੁਲਾਂਕਣਕਰਤਾ ਅਧਿਆਪਕਾਂ ਨੂੰ ਆਪਣੀ ਵੈੱਬਸਾਈਟ ਰਾਹੀਂ ਉੱਤਰ ਪੱਤਰੀਆਂ ਦੇ ਰੋਲ ਨੰਬਰ ਵਿਖਾਉਣ ਦੀ ਸਹੂਲਤ ਪ੍ਰਦਾਨ ਕੀਤੀ ਹੈ। ਜਿਸ ਨਾਲ ਜਿੱਥੇ ਇੱਕ ਪਾਸੇ ਉੱਤਰ ਪੱਤਰੀਆਂ ਦੀ ਚੈਕਿੰਗ ਦੇ ਕਾਰਜ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ, ਉੱਥੇ ਹੀ ਦੂਜੇ ਪਾਸੇ ਕੁੱਝ ਤਕਨੀਕੀ ਗਲਤੀਆਂ ਦੀ ਗੁੰਜਾਇਸ਼ ਵੀ ਘੱਟ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਅਜਿਹਾ ਕਰ ਕੇ ਸੂਬੇ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿੱਚੋਂ ਇਹ ਪਹਿਲਕਦਮੀ ਕਰਨ ਵਾਲ਼ੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਪ੍ਰਕਿਰਿਆ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਪ੍ਰਕਿਰਿਆ ਨੂੰ ਆਰੰਭ ਕਰਨ ਦੀ ਰਸਮ ਮੌਕੇ ਵਧੀਕ ਕੰਟਰੋਲਰ ਧਰਮਪਾਲ ਗਰਗ, ਡਿਪਟੀ ਕੰਟਰੋਲਰ ਡਾ. ਬਾਲ ਕ੍ਰਿਸ਼ਨ ਅਤੇ ਡਿਪਟੀ ਕੰਟਰੋਲਰ ਡਾ. ਹਰਜਿੰਦਰ ਸਿੰਘ ਹਾਜ਼ਰ ਸਨ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ਼ ਪੰਜਾਬੀ ਯੂਨੀਵਰਸਿਟੀ ਸੂਬੇ ਦੀਆਂ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਵਿੱਚੋਂ ਪਹਿਲੀ ਯੂਨੀਵਰਸਿਟੀ ਬਣ ਗਈ ਹੈ, ਜਿਸ ਨੇ ਆਪਣੇ ਮੁਲਾਂਕਣ ਕਰਤਾ ਅਧਿਆਪਕਾਂ ਨੂੰ ਇਹ ਸਹੂਲਤ ਦੇਣ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਇਸ ਮੌਕੇ ਇਹ ਵੀ ਹਦਾਇਤ ਕੀਤੀ ਕਿ ਅੱਗੇ ਤੋਂ ਮੁਲਾਂਕਣਕਾਰਾਂ ਦੇ ਅਦਾਇਗੀ ਸੰਬੰਧੀ ਬਿਲਾਂ ਦੀ ਗਣਨਾ ਵੀ ਆਪਣੇ ਆਪ ਇਸ ਪ੍ਰਕਿਰਿਆ ਰਾਹੀਂ ਸੰਭਵ ਬਣਾਈ ਜਾਵੇ ਤਾਂ ਕਿ ਅਦਾਇਗੀ ਦਾ ਕੰਮ ਸੁਖਾਲਾ ਹੋ ਜਾਵੇ ਅਤੇ ਗਲਤੀ ਦੀ ਗੁੰਜਾਇਸ਼ ਘੱਟ ਹੋ ਜਾਵੇ। ਅਜਿਹਾ ਹੋਣ ਨਾਲ਼ ਉਨ੍ਹਾਂ ਦਾ ਭੁਗਤਾਨ ਵੀ ਸਮੇਂ ਸਿਰ ਹੋ ਸਕੇਗਾ। ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਵਿਸ਼ਾਲ ਗੋਇਲ ਨੇ ਦੱਸਿਆ ਕਿ ਹਰੇਕ ਸਮੈਸਟਰ ਵਿੱਚ ਤਕਰੀਬਨ ਢਾਈ ਲੱਖ ਵਿਦਿਆਰਥੀ ਪ੍ਰੀਖਿਆ ਦਿੰਦੇ ਹਨ ਜਿਨ੍ਹਾਂ ਦਾ ਮੁਲਾਂਕਣ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਵੱਲੋਂ ਕੀਤਾ ਜਾਂਦਾ ਹੈ। ਪਹਿਲਾਂ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਭੇਜੀਆਂ ਜਾਣ ਵਾਲੀਆਂ ਉੱਤਰ ਕਾਪੀਆਂ ਦੇ ਮੁਲਾਂਕਣ ਤੋਂ ਬਾਅਦ ਅਵਾਰਡ ਸੂਚੀਆਂ ਉੱਤੇ ਹੱਥ ਨਾਲ ਅੰਕਾਂ ਨੂੰ ਭਰਨਾ ਪੈਂਦਾ ਸੀ। ਫਿਰ ਕੰਪਿਊਟਰ ਉਤੇ ਅੰਕ ਭਰਨ ਦੀ ਸੁਵਿਧਾ ਪ੍ਰਦਾਨ ਕਰ ਦਿੱਤੀ ਗਈ। ਹੁਣ ਇਸ ਪੱਖ ਨੂੰ ਹੋਰ ਅੱਗੇ ਲੈ ਕੇ ਜਾਂਦੇ ਹੋਏ, ਪੰਜਾਬੀ ਯੂਨੀਵਰਸਿਟੀ ਦੇ ਮੁਲਾਂਕਣ ਕਰਨ ਵਾਲੇ ਅਧਿਆਪਕਾਂ ਦਾ ਕੰਮ ਹੋਰ ਸੁਖਾਲਾ ਕਰ ਦਿੱਤਾ ਹੈ। ਹੁਣ ਉਨ੍ਹਾਂ ਨੂੰ ਉੱਤਰ ਕਾਪੀਆਂ ਦੇ ਰੋਲ ਨੰਬਰ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਅਜਿਹਾ ਹੋਣ ਨਾਲ ਉਨ੍ਹਾਂ ਨੂੰ ਸਿਰਫ਼ ਉੱਤਰ ਕਾਪੀਆਂ ਚੈੱਕ ਕਰਨ ਉਪਰੰਤ ਅੰਤ ਵਿੱਚ ਅੰਕ ਹੀ ਟਾਈਪ ਕਰਨੇ ਪੈਣਗੇ। ਅਜਿਹਾ ਹੋਣ ਨਾਲ ਉਨ੍ਹਾਂ ਨੂੰ ਆਪਣਾ ਕਾਰਜ ਕਰਨ ਵਿੱਚ ਕਾਫ਼ੀ ਸਹੂਲਤ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹਾਲ ਦੀ ਘੜੀ ਇਹ ਪ੍ਰਾਜੈਕਟ ਇੱਕ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ। ਇਸ ਲਈ ਸ਼ੁਰੂਆਤੀ ਪੜਾਅ ਉੱਤੇ ਕੁਝ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪਰ ਹੌਲੀ ਹੌਲੀ ਇਸ ਪ੍ਰਕਿਰਿਆ ਨੂੰ ਬਿਹਤਰ ਬਣਾ ਲਿਆ ਜਾਵੇਗਾ।

Related posts

55 ਸਾਲ ਦੀ ਉਮਰ ‘ਚ ਈਸ਼ਾਨ ਖੱਟਰ ਦੇ ਪਿਤਾ ਬਣੇ ਡੈਡੀ, ਵੇਖੋ ਤਸਵੀ

On Punjab

SAARC coronavirus video meet: Afghanistan seeks Indian satellite for distance learning to contain infection

On Punjab

ਜੇਕਰ ਟਾਈਪ 2 ਸ਼ੂਗਰ ਦੇ ਮਰੀਜ਼ ਭੁੱਲਣ ਲੱਗਣ ਤਾਂ ਵੱਧ ਜਾਂਦੈ ਹਾਰਟ ਅਟੈਕ ਤੇ ਸਟਰੋਕ ਦਾ ਖ਼ਤਰਾ

On Punjab