PreetNama
ਰਾਜਨੀਤੀ/Politics

ਪੰਜਾਬ ਕਾਂਗਰਸ ’ਚ ਕਾਟੋ ਕਲੇਸ਼ : ਹੁਣ ਸੀਐਮ ਚੰਨੀ ਨੇ ਕੀਤੀ ਅਸਤੀਫ਼ੇ ਦੀ ਗੱਲ…ਜਾਣੋ ਕੀ ਹੈ ਪੂਰਾ ਮਾਮਲਾ

ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਪਾਰਟੀ ਵਿਚ ਆਗੂ ਆਪਸ ਵਿਚ ਹੀ ਲੜੀ ਭਿੜੀ ਜਾਂਦੇ ਹਨ। ਪਿਛਲੇ ਦਿਨੀਂ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ, ਬਹੁਤ ਵਿਵਾਦ ਹੋਇਆ ਸੀ ਅਤੇ ਨਤੀਜਾ ਇਹ ਹੋਇਆ ਕਿ ਕੈਪਟਨ ਨੇ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ। ਇਸ ਦੇ ਨਾਲ ਹੀ, ਹੁਣ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹਨ, ਤਾਂ ਕਿਤੇ ਨਾ ਕਿਤੇ ਬੇਚੈਨੀ ਦਾ ਮਾਹੌਲ ਹੈ ਅਤੇ ਖ਼ਬਰਾਂ ਆ ਰਹੀਆਂ ਹਨ ਕਿ ਚੰਨੀ ਦਾ ਅਸਤੀਫ਼ਾ ਵੀ ਉਨ੍ਹਾਂ ਦੇ ਮੂੰਹੋਂ ਨਿਕਲਿਆ ਹੈ।

ਸਾਰਾ ਮਾਮਲਾ ਸਿੱਧੂ ਅਤੇ ਉਨ੍ਹਾਂ ਦੇ ਮੁੱਦਿਆਂ ਨਾਲ ਜੁੜਿਆ ਹੋਇਆ ਹੈ।ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਪੀਪੀਸੀਸੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਮੁਕਾਬਲਾ ਮੁੱਖ ਮੰਤਰੀ ਚਰਨਜੀਤ ਸਿੰੰਘ ਚੰਨੀ ਨਾਲ ਹੋ ਗਿਆ ਹੈ।

ਦਰਅਸਲ ਐਤਵਾਰ ਨੂੰ ਸਿੱਧੂ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ 4 ਪੰਨਿਆਂ ਦਾ ਇਕ ਖਤ ਲਿਖਿਆ ਸੀ। ਇਸ ਵਿਚ 13 ਨੁਕਾਤੀ ਏਜੰਡਾ ਸੁਝਾਇਆ ਸੀ ਅਤੇ ਇਸ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ ਸੀ। ਇਸ ਚਿੱਠੀ ਨੂੰ ਲੈ ਕੇ ਐਤਵਾਰ ਰਾਤ ਨੂੰ ਇਕ ਅਹਿਮ ਮੀਟਿੰਗ ਵੀ ਹੋਈ ਸੀ। ਇਸ ਵਿਚ ਸਿੱਧੂ ਤੇ ਚੰਨੀ ਆਪਸ ਵਿਚ ਭਿਡ਼ ਗਏ। ਇਸ ਦੌਰਾਨ ਇਨ੍ਹਾਂ ਵਿਚ ਕਾਫੀ ਬੋਲਬੁਲਾਰਾ ਵੀ ਹੋ ਗਿਆ। ਇਸ ਦੌਰਾਨ ਕਾਂਗਰਸ ਦੇ ਬੁਲਾਰੇ ਹਰੀਸ਼ ਚੌਧਰੀ ਤੇ ਪੀਪੀਸੀਸੀ ਦੇ ਮੱੁਖ ਸਕੱਤਰ ਪਰਗਟ ਸਿੰਘ ਵੀ ਮੌਜੂਦ ਸਨ।

ਸੂਤਰਾਂ ਦੇ ਹਵਾਲੇ ਨਾਲ ਇਸ ਮੀਟਿੰਗ ਵਿਚ ਸਿੱਧੂੁ ਨੇ ਜਦੋਂ ਆਪਣਾ 13 ਨੁਕਾਤੀ ਏਜੰਡਾ ਚੁੱਕਿਆ ਤਾਂ ਚੰਨੀ ਇਸ ਨੂੰ ਲੈ ਕੇ ਖਫ਼ਾ ਹੋ ਗਏ ਅਤੇ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ। ਚੰਨੀ ਨੇ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਦਿੰਦਿਆਂ ਸਿੱਧੂ ਨੂੰ ਚੁਣੌਤੀ ਦੇ ਦਿੱਤੀ ਕਿ ਉਹ ਦੋ ਮਹੀਨੇ ਦੇ ਅੰਦਰ ਇਨ੍ਹਾਂ 13 ਨੁਕਾਤੀ ਏਜੰਡੇ ’ਤੇ ਕਾਰਵਾਈ ਕਰਕੇ ਦਿਖਾਉਣ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਮੁੱਖ ਮੰਤਰੀ ਚੰਨੀ ’ਤੇ ਬਾਦਲ ਪਰਿਵਾਰ ਦੇ ਕਾਰੋਬਾਰ ’ਤੇ ਕਾਰਵਾਈ ਕਰਨ ਦਾ ਦਬਾਅ ਲਗਾਤਾਰ ਬਣਾ ਰਹੇ ਹਨ।

ੋਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਵਿਚ ਸਿੱਧੂ ਨੇ ਲਿਖਿਆ ਸੀ, ਪੰਜਾਬ ਵਿਚ ਨਸ਼ਾ ਤਰਸਕੀ ਦੇ ਪਿੱਛੇ ਐਸਟੀਐਫ ਰਿਪੋਰਟ ਨੇ ਜਿਨ੍ਹਾਂ ਵੱਡੇ ਮਗਰਮੱਛਾਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।’

ਸਿੱਧੂ ’ਤੇ ਅਜਿਹੇ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਚੰਨੀ ਸਰਕਾਰ ਦੇ ਕੰਮਕਾਜ ਵਿਚ ਦਖਲਅੰਦਾਜ਼ੀ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਅਤੇ ਸੀਐਮ ਚੰਨੀ ਦੋਵਾਂ ਨੇ ਕਥਿਤ ਤੌਰ ’ਤੇ ਸੰਗਠਨ ਦੇ ਕੰਮਾਂ ’ਤੇ ਫੋਕਸ ਕਰਨ ਲਈ ਕਿਹਾ ਹੈ।

Related posts

Rajoana Case: ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਪਟੀਸ਼ਨ ਨਹੀਂ ਹੋਵੇਗੀ ਸਵੀਕਾਰ! ਅਮਿਤ ਸ਼ਾਹ ਦਾ ਆਇਆ ਵੱਡਾ ਬਿਆਨ

On Punjab

ਮੋਦੀ ਸਰਕਾਰ ਨੇ ਵਧਾਇਆ 14 ਫਸਲਾਂ ਦਾ ਇੰਨਾ ਭਾਅ, ਕੈਪਟਨ ਵੱਲੋਂ ਇਹ ਵਾਧਾ ਸ਼ਰਮਨਾਕ ਕਰਾਰ

On Punjab

ਮੁੱਕਿਆ ਕਲੇਸ਼ : ਨਵਜੋਤ ਸਿੱਧੂ ਸੁਲਾਹ ਫਾਰਮੂਲੇ ’ਤੇ ਰਾਜ਼ੀ, ਨਵੀਂ ਭੂਮਿਕਾ ਦਾ ਐਲਾਨ ਜਲਦ

On Punjab