PreetNama
ਖਬਰਾਂ/News

ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ ਯੂਨੀਅਨ ਦੇ ਮਹਾਨ ਆਗੂ ਕਾਮਰੇਡ ਜਰਨੈਲ ਸਿੰਘ ਦੀ 26ਵੀਂ ਬਰਸੀ ਮਨਾਈ

ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ ਯੂਨੀਅਨ ਦੇ ਮਹਾਨ ਆਗੂ ਕਾਮਰੇਡ ਜਰਨੈਲ ਸਿੰਘ ਪ੍ਰਧਾਨ ਦੀ 26ਵੀਂ ਬਰਸੀ ਬੱਸ ਸਟੈਂਡ ਫਿਰੋਜ਼ਪੁਰ ਵਿਖੇ ਕਾਮਰੇਡ ਜਰਨੈਲ ਸਿੰਘ ਯਾਦਗਾਦੀ ਭਵਨ ਵਿਖੇ ਇਨਕਲਾਬੀ ਜੋਸ਼ੋ ਖੁਰੋਸ਼ ਨਾਲ ਸਿਧਾਂਤਕ ਸਕੂਲ ਦੇ ਰੂਪ ਵਿਚ ਮਨਾਈ ਗਈ। ਇਸ ਬਰਸੀ ਸਮਾਗਮ ਵਿਚ ਸੂਬੇ ਦੀ ਲੀਡਰਸ਼ਿਪ ਅਤੇ ਵੱਖ ਵੱਖ ਡਿਪੂਆਂ ਤੋਂ ਆਏ ਵਰਕਰ ਪੈਨਸ਼ਨਰਜ਼ ਅਤੇ ਭਰਾਤਰੀ ਜਥੇਬੰਦੀਆਂ ਦੇ ਸਾਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆ ਹੋਇਆ ਸੂਬਾ ਪ੍ਰਧਾਨ ਗੁਰਦੀਪ ਸਿੰਘ ਨੇ ਕਾਮਰੇਡ ਜਰਨੈਲ ਸਿੰਘ ਵਲੋਂ ਜਥੇਬੰਦੀਆਂ ਪ੍ਰਤੀ ਨਿਭਾਈ ਜਿੰਮੇਵਾਰੀ ਅਤੇ ਕਿਰਤੀ ਲੋਕਾਂ ਦੇ ਮਨਾਂ ਵਿਚ ਐਨਾ ਲੰਮਾ ਸਮਾਂ ਉਨ੍ਹਾਂ ਦੀ ਯਾਦ ਨੂੰ ਸਮਾਈ ਰੱਖਣ ਨੂੰ ਸਲਾਮ ਕਰਦਿਆ ਉਨ੍ਹਾ ਨੂੰ ਜਥੇਬੰਦੀ ਦੇ ਮਹਾਨ ਜਰਨੈਲ ਵਜੋਂ ਗਰਦਾਨਿਆ ਗਿਆ। ਉਨ੍ਹਾਂ ਸੰਬੋਧਨ ਦੌਰਾਨ ਪੰਜਾਬ ਸਰਕਾਰ ਦੀਆਂ ਪਬਲਿਕ ਅਦਾਰਿਆ ਨੂੰ ਬੰਦ ਕਰਨ ਦੀਆਂ ਕਿਰਤ ਵਿਰੋਧੀ ਨੀਤੀਅਆਂ ਦੀ ਜੰਮ ਕੇ ਅਲੋਚਨਾ ਕੀਤੀ ਅਤੇ ਬਰਸੀ ਸਮਾਗਮ ਵਿਚ ਪਹੁੰਚੇ ਸਾਰੇ ਸਾਥੀਆਂ ਨੂੰ ਧੰਨਵਾਦ ਵੀ ਕੀਤਾ।

 

Related posts

Bangladesh ‘ਚ ਭਿਆਨਕ ਹਾਦਸਾ, 7 ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, 43 ਲੋਕਾਂ ਦੀ ਮੌਤ

On Punjab

ਵਿਜੈ ਸਾਂਪਲਾ ਨੇ ਕੌਮੀ SC ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਦਿੱਤਾ ਅਸਤੀਫ਼ਾ, ਇਹ ਦੱਸੀ ਵਜ੍ਹਾ

On Punjab

ਸ਼ਿੰਦੇ ‘ਤੇ ਟਿੱਪਣੀ ਲਈ ਮੁਆਫ਼ੀ ਨਹੀਂ ਮੰਗਾਂਗਾ: ਕੁਨਾਲ ਕਾਮਰਾ

On Punjab