14.72 F
New York, US
December 23, 2024
PreetNama
ਖਾਸ-ਖਬਰਾਂ/Important News

ਪੰਜਾਬ ‘ਚ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰਾਂ ਦੀ ਸਮਗਿਲੰਗ ਕਰਨ ਵਾਲਿਆਂ ਖਿਲਾਫ ਚਾਰਜਸ਼ੀਟ ਦਾਖਲ

Punjab charge sheet filled: ਪਾਕਿਸਤਾਨ ਤੋਂ ਡਰੋਨ ਜ਼ਰੀਏ ਹਥਿਆਰਾਂ ਦੀ ਸਮਗਿਲੰਗ ਕਰਕੇ ਹਿੰਦੋਸਤਾਨ ‘ਚ ਦਹਿਸ਼ਤ ਫੈਲਾਉਣ ਦੇ ਮਾਮਲੇ ‘ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਪੀ. ਏ.) ਵਲੋਂ ਮੋਹਾਲੀ ਸਥਿਤ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ‘ਚ ਬੁੱਧਵਾਰ ਨੂੰ ਚਾਰਜਸ਼ੀਟ ਦਾਖਲ ਕੀਤੀ ਗਈ। ਏਜੰਸੀ ਨੇ ਕੇਸ ‘ਚ ਅੱਤਵਾਦੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਕੇ. ਜੀ. ਐੱਫ. ਦੇ 9 ਲੋਕਾਂ ਖਿਲਾਫ ਚਾਰਜਸ਼ੀਟ ਫਾਈਲ ਕੀਤੀ। ਦੋਸ਼ੀਆਂ ‘ਤੇ Unlawful Activity, ਵਿਸਫੋਟਕ ਪਦਾਰਥ ਨਿਯਮ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਉਥੇ ਪਾਕਿਸਤਾਨ ਤੇ ਜਰਮਨੀ ‘ਚ ਬੈਠੇ ਦੋ ਲੋਕਾਂ ਦੇ ਨਾਂ ਵੀ ਇਸ ‘ਚ ਸ਼ਾਮਲ ਹਨ। ਹਾਲਾਂਕਿ ਉਹ ਹੁਣ ਤਕ ਐੱਨ. ਆਈ. ਏ. ਦੀ ਪਕੜ ਤੋਂ ਬਾਹਰ ਹੈ। ਉਥੇ ਗੁਰਮੀਤ ਸਿੰਘ ਉਰਫ ਬੱਗ ਅਤੇ ਰਣਜੀਤ ਸਿੰਘ ਉਰਫ ਨੀਟਾ ਸਮੇਤ ਕੁਝ ਲੋਕ ਭਗੌੜੇ ਐਲਾਨੇ ਗਏ ਹਨ। ਐੱਨ. ਆਈ. ਏ. ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਇਸ ਚਾਰਜਸ਼ੀਟ ‘ਚ ਆਕਾਸ਼ਦੀਪ ਸਿੰਘ ਉਰਫ ਆਕਾਸ਼ ਸੰਧੂ ਨਿਵਾਸੀ ਤਰਨਤਾਰਨ, ਬਲਵੰਤ ਸਿੰਘ ਨਿਵਾਸੀ ਤਰਨਤਾਰਨ, ਹਰਭਜਨ ਸਿੰਘ ਨਿਵਾਸੀ ਹੁਸ਼ਿਆਰਪੁਰ, ਬਲਬੀਰ ਸਿੰਘ ਨਿਵਾਸੀ ਜਿਲਾ ਹੁਸ਼ਿਆਰਪੁਰ, ਮਾਨ ਸਿੰਘ ਨਿਵਾਸੀ ਗੁਰਦਾਸਪੁਰ, ਗੁਰਦੇਵ ਸਿੰਘ ਨਿਵਾਸੀ ਹੁਸ਼ਿਆਰਪੁਰ, ਸ਼ੁਭਦੀਪ ਸਿੰਘ ਨਿਵਾਸੀ ਅੰਮ੍ਰਿਤਸਰ, ਸੱਜਣਪ੍ਰੀਤ ਸਿੰਘ ਨਿਵਾਸੀ ਅੰਮ੍ਰਿਤਸਰ, ਰੋਮਨਦੀਪ ਸਿੰਘ ਨਿਵਾਸੀ ਤਰਨਤਾਰਨ ਦਾ ਨਾਂ ਸ਼ਾਮਲ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ ਦਾ ਖੁਲਾਸਾ ਸਤੰਬਰ 2019 ‘ਚ ਪੰਜਾਬ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਕੀਤਾ ਸੀ। ਇੰਨਾ ਹੀ ਨਹੀਂ ਇਸ ਸੰਬੰਧੀ ਕੇਸ ਦਰਜ ਕਰਕੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਕੇਸ ਪਾਕਿਸਤਾਨ ਨਾਲ ਜੁੜਿਆ ਹੋਣ ਕਰਕੇ ਇਸ ਨੂੰ ਐੱਨ. ਆਈ. ਏ. ਨੂੰ ਸੌੱਪ ਦਿੱਤਾ ਗਿਆ ਸੀ।

ਇਸ ਦੌਰਾਨ ਜਾਂਚ ‘ਚ ਸਾਹਮਣੇ ਆਇਆ ਸੀ ਕਿ ਪਾਕਿਸਤਾਨ ‘ਚ ਬੈਠੇ ਕੇ. ਜੇ. ਐੱਫ. ਮੁਖੀ ਰਣਜੀਤ ਸਿੰਘ ਉਰਫ ਨੀਟਾ ਅਤੇ ਗੁਰਮੀਤ ਸਿੰਘ ਉਰਫ ਬੱਗਾ ਪੰਜਾਬ ‘ਚ ਅਸ਼ਾਂਤੀ ਫੈਲਾਉਣ ‘ਚ ਲੱਗੇ ਹੋਏ ਹਨ। ਉਨ੍ਹਾਂ ਨੇ ਦੋਸ਼ੀਆਂ ਨਾਲ ਮਿਲਕੇ ਹਥਿਆਰ, ਗੋਲਾ-ਬਾਰੂਦ, ਵਿਸਫੋਟਕ ਤੇ ਨਕਲੀ ਭਾਰਤੀ ਕਰੰਸੀ ਦੀ ਸਮਗਿਲੰਗ ਭਾਰਤੀ ਸਰਹੱਦ ‘ਚ ਪਾਕਿਸਤਾਨ ਤੋਂ ਡਰੋਨ ਰਾਹੀਂ ਕੀਤੀ ਹੈ। ਇਨ੍ਹਾਂ ਦਾ ਮੁੱਖ ਉਦੇਸ਼ ਪੰਜਾਬ ‘ਚ ਅੱਤਵਾਦ ਨੂੰ ਦੁਬਾਰਾ ਜੀਵੰਤ ਕਰਨਾ ਸੀ। ਇਸ ਕੰਮ ਦੀ ਜਿੰਮੇਵਾਰੀ ਸੁਭਦੀਪ ਸਿੰਘ ਨੂੰ ਸੌਂਪੀ ਗਈ ਸੀ। ਦੂਜੇ ਪਾਸੇ ਉਕਤ ਲੋਕ ਪੰਜਾਬ ਤੇ ਦੇਸ਼ ਦੇ ਹੋਰ ਸੂਬਿਆਂ ‘ਚ ਅਸਹਿਮਤੀ, ਫਿਰਕੂ ਤਣਾਅ ਅਤੇ ਅਸਥਿਰਤਾ ਦਾ ਮਾਹੌਲ ਬਣਾਉਣ ਲਈ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ।

Related posts

ਅਮਰੀਕਾ ਦੀ ਵੱਡੀ ਕਾਰਵਾਈ, ਚੀਨ ਦੀਆਂ 11 ਕੰਪਨੀਆਂ ‘ਤੇ ਪਾਬੰਦੀ

On Punjab

ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਦਾ ਦਾਅਵਾ: ਟਰੰਪ ਦੇਸ਼ ਲਈ ‘ਗਲਤ’ ਰਾਸ਼ਟਰਪਤੀ

On Punjab

ਅੱਜ ਤੋਂ ਬਜਟ ਸੈਸ਼ਨ ਦਾ ਦੂਜਾ ਪੜਾਅ, ਅਡਾਨੀ-ਚੀਨ ਸਣੇ ਇਨ੍ਹਾਂ ਮੁੱਦਿਆਂ ‘ਤੇ ਮੋਦੀ ਸਰਕਾਰ ਘੇਰਨਗੀਆਂ ਵਿਰੋਧੀ ਪਾਰਟੀਆਂ, ਹੰਗਾਮੇ ਦੀ ਸੰਭਾਵਨਾ

On Punjab