ਪੰਜਾਬ ’ਚ ਪ੍ਰਧਾਨ ਮੰਤਰੀ ਦੀ ਸੁੱਰਖਿਆ ਨੂੰ ਲੈ ਕੇ ਰਾਜਨੀਤੀ ਗਰਮਾਈ ਹੋਈ ਹੈ। ਉੱਥੇ ਹੀ ਸੋਸ਼ਲ ਮੀਡੀਆ ’ਤੇ ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਲੋਕਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉੱਥੇ ਹੀ ਬਾਲੀਵੁੱਡ ਦੇ ਅਦਾਕਾਰਾਂ ਨੇ ਵੀ ਇਸ ਖ਼ਬਰ ਨੂੰ ਲੈ ਕੇ ਹੈਰਾਨੀ ਪ੍ਰਗਟ ਕੀਤੀ ਹੈ। ਕੁਝ ਸਮਾਂ ਪਹਿਲਾਂ ਪ੍ਰਦਰਸ਼ਨਕਾਰੀਆਂ ’ਚ ਘਿਰ ਚੁੱਕੀ ਕੰਗਨਾ ਰਣੌਤ ਨੇ ਇਸ ਘਟਨਾ ਨੂੰ ਸ਼ਰਮਨਾਕ ਤੇ ਪ੍ਰਧਾਨ ਮੰਤਰੀ ’ਤੇ ਹਮਲਾ ਦੱਸਿਆ ਹੈ।
ਉਸ ਨੇ ਆਪਣੇ ਇੰਸਟਾਗ੍ਰਾਮ ’ਤੇ ਲਿਖਿਆ ਹੈ ਕਿ ਪੰਜਾਬ ’ਚ ਜੋ ਹੋਇਆ ਹੈ ਉਹ ਸ਼ਰਮਨਾਕ ਹੈ। ਸਤਿਕਾਰਯੋਗ ਪ੍ਰਧਾਨ ਮੰਤਰੀ ਲੋਕਤੰਤਰੀ ਢੰਗ ਨਾਲ ਚੁਣੇ ਗਏ ਹਨ। ਉਹ 140 ਕਰੋੜ ਜਨਤਾ ਦੀ ਆਵਾਜ਼ ਹਨ। ਉਨ੍ਹਾਂ ’ਤੇ ਹਮਲੇ ਦਾ ਮਤਲਬ ਦੇਸ਼ ਦੇ ਹਰ ਨਾਗਰਿਕ ’ਤੇ ਹਮਲਾ ਹੈ। ਪੰਜਾਬ ਆਸਮਾਜਿਕ ਤੱਤਾਂ ਦਾ ਅੱਡਾ ਬਣਦਾ ਜਾ ਰਿਹਾ ਹੈ। ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ਘਟਨਾ ’ਤੇ ਚਿੰਤਾਂ ਪ੍ਰਗਟ ਕਰਦੇ ਹੋਏ ਅਨੁਪਮ ਖੇਰ ਨੇ ਲਿਖਿਆ ਹੈ ਕਿ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੁੱਰਖਿਆ ਨਾਲ ਜੋ ਖਿਲਵਾੜ ਹੋਇਆ ਹੈ ਉਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਲਈ ਅਫ਼ਸੋਸਜਨਕ ਤੇ ਸ਼ਰਮਨਾਕ ਹੈ। ਇਸ ਮਾਮਲੇ ’ਚ ਦੇਸ਼ ਦੇ ਪ੍ਰਧਾਨ ਮੰਤਰੀ ਮੰਤਰੀ ਪ੍ਰਤੀ ਕੁਝ ਲੋਕਾਂ ਦੀ ਨਫ਼ਰਤ ਉਨ੍ਹਾਂ ਦੀ ਬੁਝਦਿਲੀ ਹੈ। ਪਰ ਯਾਦ ਰੱਖੋ-ਜਾਕੋ ਰਾਖੇ ਸਾਂਈਆਂ ਮਾਰ ਸਕੇ ਨਾ ਕਇ।
ਬੀਜੇਪੀ ਦੇ ਸਾਬਕਾ ਸਾਂਸਦ ਤੇ ਅਭਿਨੇਤਾ ਪਰਵੇਸ਼ ਰਾਵਲ ਨੇ ਟਵਿੱਟਰ ’ਤੇ ਲਿਖਿਆ ਹੈ-ਆਗ ਮੇ ਪੈਰ ਦੇਣਾ। ਪੀਐੱਮ ਨਰਿੰਦਰ ਮੋਦੀ ਦੀ ਸੁੱਰਖਿਆ ’ਚ ਹੋਈ ਚੂਕ ਬਹੁਤ ਹੀ ਹੈਰਾਨੀਜਨਕ, ਸ਼ਰਮਨਾਕ ਤੇ ਨਿੰਦਣਯੋਗ ਹੈ, ਇਹ ਕਹਿਣ ਦੀ ਜਰੂਰਤ ਨਹੀ ਹੈ। ਪਰ ਇਸ ਘਟਟਾ ਤੋਂ ਬਾਅਦ ਉਹ ਹੋਰ ਵੀ ਤਾਕਤਵਰ ਤੇ ਹਰਮਨ ਪਿਆਰੇ ਹੋ ਕੇ ਸਾਹਮਣੇ ਆਏ ਹਨ।
ਬੀਜੇਪੀ ਸਾਂਸਦ, ਅਦਾਕਾਰਾ ਤੇ ਟੀਵੀ ਸ਼ੋ ਦੀ ਜੱਜ ਕਿਰਨ ਖੇਰ ਨੇ ਲਿਖਿਆ ਹੈ-ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸੁਰੱਖਿਆ ’ਚ ਚੂਕ ਦੀ ਨਿੰਦਾ ਤੇ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਫਿਲਮਮੇਕਰ ਅਸ਼ੋਕ ਪੰਡਿਤ ਨੇ ਚੂਕ ਦੇ ਬਹਾਨੇ ਕਾਂਗਰਸ ’ਤੇ ਨਿਸ਼ਾਨਾ ਲਾਉਂਦਿਆਂਂ ਕਿਹਾ ਹੈ- ਕਾਂਗਰਸ ਵੱਲੋਂ ਅਸਮਾਜਿਕ ਤੱਤ ਨੂੰ ਸਮਰੱਥਣ ਦੇਣ ਕਰਕੇ ਪੰਜਾਬ ਨੇ ਦੋ ਪ੍ਰਧਾਨ ਮੰਤਰੀ ਗਵਾਏ ਹਨ। ਫਿਰ ਵੀ ਇਨ੍ਹਾਂ ਨੇ ਸਬਕ ਨਹੀ ਸਿੱਖਿਆ। ਪੰਜਾਬ ਮਾੜੀ ਸਥਿਤੀ ਵਧਦਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ਿਰੋਜਪੁਰ ਪਹੁੰਚ ਕੇ 42,750 ਕਰੋੜ ਰੁਪਏ ਦੀਆਂ ਵੱਖ-ਵੱਖ ਯੋਜਨਾਵਾਂ ਦਾ ਨੀਹ ਪੱਥਰ ਰੱਖਣਾ ਸੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ ਬੁਧਵਾਰ ਨੂੰ ਬਠਿੰਡਾ ਏਅਰਪੋਰਟ ’ਤੇ ਉੱਤਰਨਾ ਸੀ। ਇੱਥੋਂ ਉਨ੍ਹਾਂ ਹੁਸੈਨੀਵਾਲਾ ਨੂੰ ਹੈਲੀਕਾਪਟਰ ਰਾਹੀਂ ਰਾਣਾ ਸੀ ਤੇ ਇੱਥੋ ਪ੍ਰਧਾਨ ਮੰਤਰੀ ਨੇ ਫ਼ਿਰੋਜਪੁਰ ਜਾਣਾ ਸੀ। ਪਰ ਮੌਸਮ ਠੀਕ ਨਾ ਹੋਣ ਕਰਕੇ ਉਨ੍ਹਾਂ ਨੂੰ 20 ਮਿੰਟ ਦੀ ਉਡੀਕ ਕਰਨੀ ਪਈ। ਜਦੋਂ ਮੌਸਮ ਠੀਕ ਨਾ ਹੋਇਆ ਤਾਂ ਉਨ੍ਹਾਂ ਨੂੰ ਸੜਕ ਦੇ ਰਸਤੇ ਲੈ ਜਾਣ ਦਾ ਫੈਸਲਾ ਹੋਇਆ। ਜਿਸ ’ਚ ਦੋ ਘੰਟੇ ਦਾ ਸਮਾਂ ਲੱਗਣਾ ਸੀ। ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਸੁਰੱਖਿਆ ਵਿਵਸਥਾ ਦੀ ਪੁਸ਼ਟੀ ਕਰਨ ਉਪਰੰਤ ਪੀਐੱਮ ਮੋਦੀ ਨੂੰ ਸੜਕ ਦੇ ਰਸਤੇ ਸਮਾਰਕ ਤਕ ਲਿਜਾਇਆ ਜਾ ਰਿਹਾ ਸੀ। ਪਰ ਸਮਾਰਕ ਤੋਂ 30 ਕਿਲੋਮੀਟਰ ਦੀ ਦੂਰੀ ’ਤੇ ਜਦੋਂ ਪੀਐੱਮ ਮੋਦੀ ਦਾ ਕਾਫ਼ਲਾ ਪੁਲ ’ਤੇ ਪਹੁੰਚਿਆਂ ਤਾਂ ਪਤਾ ਲੱਗਿਆ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕ ਨੂੰ ਬੰਦ ਕਰਕੇ ਰੱਖਿਆ ਹੋਇਆ ਹੈ ਇਸ ਤਰ੍ਹਾਂ ਪੀਐੱਮ ਦਾ ਕਾਫ਼ਲਾ 15-20 ਮਿੰਟ ਤਕ ਉੱਥੇ ਹੀ ਰੁਕਿਆ ਰਿਹਾ।