Punjab Thermal Plant: ਪੰਜਾਬ ਸਰਕਾਰ ਸੂਬੇ ‘ਚ ਆਰਥਿਕ ਤੰਗੀ ਕਰਕੇ ਨਿਜੀ ਥਰਮਲ ਪਲਾਂਟ ਬੰਦ ਕਰਨ ਦੀ ਤਿਆਰੀ ‘ਚ ਹੈ । ਸਰਕਾਰ ਦਾ ਕਹਿਣਾ ਹੈ ਇਹਨਾਂ ਪਲਾਂਟਾਂ ਕਰਕੇ ਇੱਕ ਤਾਂ ਸਰਕਾਰ ਨੂੰ ਆਰਥਿਕ ਘਾਟਾ ਹੋ ਰਿਹਾ ਹੈ ‘ਤੇ ਨਾਲ ਹੀ ਪੰਜਾਬ ‘ਚ ਪ੍ਰਦੂਸ਼ਣ ਵੱਧ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਇਹਨਾਂ ਪਲਾਂਟਾਂ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ।
ਜਾਖੜ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਪਿਛਲੇ ਸਾਲ 31 ਦਸੰਬਰ ਤੱਕ ਇੰਨਾ ਪਲਾਂਟਾਂ ‘ਚ ਪ੍ਰਦੂਸ਼ਣ ਰੋਕੂ ਯੰਤਰ ਲਾਉਣ ਦੇ ਹੁਕਮ ਦਿੱਤੇ ਸਨ, ਜੋ ਅਜੇ ਤੱਕ ਨਹੀਂ ਲੱਗੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਪਲਾਂਟਾਂ ਨੂੰ 2 ਸਾਲ ਦਾ ਹੋਰ ਸਮਾਂ ਦੇ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਨੇ ਸੂਬੇ ਦੇ ਹਿੱਤਾਂ ਨਾਲ ਗਲਤ ਕੀਤਾ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਜੋ ਪਲਾਂਟ ਪੰਜਾਬ ਨੂੰ ਪ੍ਰਦੂਸ਼ਣ ‘ਤੇ ਬਿਮਾਰੀਆਂ ਦੇ ਰਹੇ ਹਨ, ਉਨ੍ਹਾਂ ਥਰਮਲ ਪਲਾਂਟਾਂ ਨੂੰ ਬਚਾਉਣ ਲਈ ਪੀ.ਪੀ.ਸੀ.ਬੀ. ਉਨ੍ਹਾਂ ਦੀ ਪੈਰਵੀ ਕਰ ਰਿਹਾ ਹੈ ।