32.52 F
New York, US
February 23, 2025
PreetNama
ਰਾਜਨੀਤੀ/Politics

ਪੰਜਾਬ ‘ਚ CBI ਨੂੰ ਕਿਸੇ ਵੀ ਕੇਸ ਦੀ ਜਾਂਚ ਲਈ ਸੂਬਾ ਸਰਕਾਰ ਤੋਂ ਲੈਣੀ ਪਵੇਗੀ ਇਜਾਜ਼ਤ, ਕੈਪਟਨ ਸਰਕਾਰ ਦਾ ਵੱਡਾ ਫੈਸਲਾ

ਚੰਡੀਗੜ੍ਹ: ਪੰਜਾਬ ‘ਚ ਹੁਣ ਕਿਸੇ ਨਵੇਂ ਕੇਸ ਦੀ ਸੀਬੀਆਈ ਜਾਂਚ ਲਈ ਏਜੰਸੀ ਨੂੰ ਪਹਿਲਾਂ ਸੂਬਾ ਸਰਕਾਰ ਤੋਂ ਇਜਾਜ਼ਤ ਲੈਣੀ ਪਵੇਗੀ। ਦਰਅਸਲ ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਸੀਬੀਆਈ ਨੂੰ ਸੂਬੇ ‘ਚ ਸ਼ਕਤੀਆਂ ਤੇ ਨਿਆਂ ਖੇਤਰ ਦੇ ਇਸਤੇਮਾਲ ਲਈ ਦਿੱਤੀ ਸਹਿਮਤੀ ਵਾਪਸ ਲੈ ਲਈ ਹੈ।

ਇਹ ਸੂਬੇ ਪਹਿਲਾਂ ਹੀ ਲੈ ਚੁੱਕੇ ਫੈਸਲਾ

ਗੈਰ ਬੀਜੇਪੀ ਸ਼ਾਸਤ ਸੂਬੇ ਪੱਛਮੀ ਬੰਗਾਲ, ਕੇਰਲ, ਛੱਤੀਸਗੜ੍ਹ, ਮਹਾਰਾਸ਼ਟਰ, ਸਿੱਕਿਮ, ਤ੍ਰਿਪੁਰਾ ਤੇ ਰਾਜਸਥਾਨ ਦੀ ਸਰਕਾਰ ਪਹਿਲਾਂ ਹੀ ਸੀਬੀਆਈ ਦੀ ਐਂਟਰੀ ਰੋਕ ਚੁੱਕੇ ਹਨ।

ਇਸ ਮਹੀਨੇ 5 ਤਾਰੀਖ ਨੂੰ ਝਾਰਖੰਡ ਨੇ ਸੀਬੀਆਈ ਤੋਂ ਅਧਿਕਾਰ ਵਾਪਸ ਲਿਆ ਸੀ। ਇਸ ਤੋਂ ਪਹਿਲਾਂ ਮਹਾਰਾਸ਼ਟਰ ਨੇ 22 ਅਕਤੂਬਰ ਨੂੰ ਹੁਕਮ ਜਾਰੀ ਕਰਕੇ ਸੀਬੀਆਈ ਤੋਂ ਇਹ ਅਧਿਕਾਰ ਵਾਪਸ ਲੈ ਲਿਆ ਸੀ।

Related posts

ਬਾਕਸ ਆਫਿਸ ’ਤੇ ਛਾਈ ਵਿੱਕੀ ਦੀ ‘ਛਾਵਾ’, ਪਹਿਲੇ ਦਿਨ ਕੀਤੀ 50 ਕਰੋੜ ਦੀ ਕਮਾਈ

On Punjab

ਚੋਣ ਪ੍ਰਚਾਰ ਲਈ ਅੱਜ ਆਖ਼ਰੀ ਦਿਨ, 8 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਿੰਗ

On Punjab

ਸੰਸਦੀ ਕਮੇਟੀ ਵੱਲੋਂ ਕਾਮੇਡੀਅਨ ਕੁਣਾਲ ਕਾਮਰਾ ਦੇ ਟਵੀਟ ਬਾਰੇ ਟਵਿਟਰ ਅਧਿਕਾਰੀਆਂ ਤੋਂ ਜਵਾਬਤਲਬੀ

On Punjab