PreetNama
ਖਬਰਾਂ/Newsਖਾਸ-ਖਬਰਾਂ/Important News

ਪੰਜਾਬ ਦੇ ਇਸ ਪੰਜਾਬੀ ਗਾਇਕ ਦਾ ਹੋਇਆ ਦੇਹਾਂਤ, ਇਲਾਕੇ ‘ਚ ਸੋਗ ਦੀ ਲਹਿਰ

 ਜਲੰਧਰ : ਮਕਸੂਦਾਂ ਦੇ ਨਾਲ ਲੱਗਦੇ ਆਨੰਦ ਨਗਰ ਵਿਖੇ ਰਹੇ ਪ੍ਰਸਿੱਧ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦਾ 47 ਸਾਲ ਦੀ ਉਮਰ ‘ਚ ਅੱਜ ਸਵੇਰੇ ਅਚਾਨਕ ਦੇਹਾਂਤ ਹੋ ਗਿਆ। ਉਹਨਾਂ ਦੇ ਅਚਾਨਕ ਦੇਹਾਂਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ।

ਉਨ੍ਹਾਂ ਦੇ ਗਾਏ ਕਈ ਗੀਤ ਮਕਬੂਲ ਹੋਏ ਖ਼ਾਸ ਕਰਕੇ ਉਦਾਸ ਲਹਿਜ਼ੇ ਵਾਲੇ ਗੀਤਾਂ ਨੂੰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ। ਉਨ੍ਹਾਂ ਦੇ ਮਕਬੂਲ ਗੀਤਾਂ ’ਚ ‘ਖੁਫ਼ੀਆ ਰਿਪੋਰਟ ਆਈ ਲੰਡਨੋਂ’, ‘ਚਰਖਾ ਗ਼ਮਾਂ ਦਾ’, ‘ਛੱਲੇ ਮੁੱਦੀਆਂ’, ‘ਰੋਕੋ ਨਾ ਮੈਨੂੰ ਪੀਣ ਦਿਓ’, ‘ਰੁੱਤ ਪਿਆਰ ਦੀ’, ‘ਤੇਰੇ ਜਿਹੇ ਸੱਜਣਾਂ ਦੇ’ ਆਦਿ ਸ਼ੁਮਾਰ ਹਨ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਪਿੱਠ ਵਿੱਚ ਹੋਈ ਅਚਾਨਕ ਦਰਦ ਨਾਲ ਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ ਪਰ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਮਕਸੂਦਾਂ ਵਿਚ ਕੀਤਾ ਗਿਆ।

Related posts

ਕਿਸ ਦੇ ਨੇ 32,455 ਕਰੋੜ ਰੁਪਏ? ਨਹੀਂ ਮਿਲ ਰਹੇ ਦਾਅਵੇਦਾਰ

On Punjab

ਸਰਲਾ ਨੇ ਵਧਾਇਆ ਭਾਰਤ ਦਾ ਮਾਣ, ਬਾਇਡਨ ਨੇ ਕੀਤਾ ਸੰਘੀ ਜੱਜ ਲਈ ਨਾਮਜ਼ਦ, ਜਾਣੋ ਉਨ੍ਹਾਂ ਬਾਰੇ ਕੁਝ ਖਾਸ

On Punjab

ਲਗਨ ਵਿਅਕਤੀ ਤੋਂ ਉਹ ਕਰਵਾ ਲੈਂਦੀ ਹੈ ਜੋ ਉਹ ਨਹੀਂ ਕਰ ਸਕਦਾ

On Punjab