55.85 F
New York, US
October 17, 2024
PreetNama
ਰਾਜਨੀਤੀ/Politics

ਪੰਜਾਬ ਦੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਇਹ ਹੈ ਵੱਡੀ ਵਜ੍ਹਾ

ਵਿਵਾਦਾਂ ‘ਚ ਘਿਰੇ ਪੰਜਾਬ ਦੇ ਐਡਵੋਕੇਟ ਜਨਰਲ ਏਪੀਐੱਸ ਦਿਓਲ (APS Deol) ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦਿਓਲ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੌਂਪਿਆ ਹੈ। ਚੰਨੀ ਸਰਕਾਰ ਵੱਲੋਂ ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਤੋਂ ਹੀ ਉਨ੍ਹਾਂ ਦੀ ਨਿਯੁਕਤੀ ਵਿਵਾਦਾਂ ‘ਚ ਆ ਗਈ ਸੀ। ਅਸਲ ਵਿਚ ਬੇਅਦਬੀ ਮਾਮਲੇ ਖਿਲਾਫ਼ ਦਿਓਲ ਨੇ ਹੀ ਕੋਰਟ ‘ਚ ਪੈਰਵੀ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ (Sumedh Singh Saini) ਖਿਲਾਫ਼ ਕੇਸ ਵੀ ਲੜਿਆ ਸੀ। ਨਵਜੋਤ ਸਿੰਘ ਸਿੱਧੂ (Navjot Singh Sidhu) ਵੀ ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਨਾਰਾਜ਼ ਹਨ ਜਿਸ ਕਾਰਨ ਉਨ੍ਹਾਂ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਾਈ ਕੋਰਟ ‘ਚ ਰਾਮ ਰਹੀਮ ਦੇ ਪ੍ਰੋਡਕਸ਼ਨ ਵਾਰੰਟ ‘ਤੇ ਰੋਕ ਲੱਗਣ ਤੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਆਰਐੱਸ ਬੈਂਸ ਦੀ ਬੇਅਦਬੀ ਮਾਮਲੇ ‘ਚ ਟ੍ਰਾਇਲ ‘ਤੇ ਪੇਸ਼ ਹੋਣ ਅਤੇ ਹਾਈ ਕੋਰਟ ਵੱਲੋਂ ਰੋਕ ਲਗਾਉਣਾ ਵੀ ਦਿਓਲ ਦੇ ਅਸਤੀਫ਼ੇ ਦਾ ਆਧਾਰ ਬਣਿਆ। ਹਾਈ ਕੋਰਟ ‘ਚ ਦੋ ਮਹੱਤਵਪੂਰਨ ਮਾਮਲਿਆਂ ‘ਚ ਸਰਕਾਰ ਦੀ ਹਾਰ ਨਾਲ ਦਿਓਲ ‘ਤੇ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਸਨ। ਦਿਓਲ ਦੀ 31ਵੇਂ ਐਡਵੋਕੇਟ ਜਨਰਲ ਵਜੋਂ ਨਿਯੁਕਤੀ ਕਿਸੇ ਹੈਰਾਨੀ ਤੋਂ ਘੱਟ ਨਹੀਂ ਸੀ ਕਿਉਂਕਿ ਉਹ ਸਾਬਕਾ ਪੁਲਿਸ ਪ੍ਰਮੁੱਖ ਸੁਮੇਧ ਸਿੰਘ ਸੈਣੀ ਦੇ ਵਕੀਲ ਰਹੇ ਤੇ ਸੈਣੀ ਨੂੰ ਰਾਹਤ ਦਿਵਾਉਣ ‘ਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ।

Related posts

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਦਿੱਲੀ ਪੁਲਿਸ ਦੀ ਸ਼ਲਾਘਾ, ਕਿਹਾ- ਸਾਰੀਆਂ ਚੁਣੌਤੀਆਂ ਦਾ ਸਬਰ ਤੇ ਸ਼ਾਂਤੀ ਨਾਲ ਕੀਤਾ ਸਾਹਮਣਾ

On Punjab

ਕੇਂਦਰ ਸਰਕਾਰ ਨੇ DSP ਦਵਿੰਦਰ ਕੇਸ ਦੀ ਜਾਂਚ NIA ਨੂੰ ਸੌਂਪੀ

On Punjab

ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕਿਹਾ- ਭਗਵੰਤ ਮਾਨ ਪੁੱਛੇ ਤਾਂ ਗੈਰਕਾਨੂੰਨੀ ਮਾਈਨਿੰਗ ‘ਚ ਸ਼ਾਮਲ ਸਫੈਦਪੋਸ਼ਾਂ ਦੇ ਨਾਂ ਦੇਣ ਨੂੰ ਤਿਆਰ

On Punjab