Punjabs Military Robot: ਪੰਜਾਬ ਦੇ ਮੁਕਤਸਰ ਜ਼ਿਲੇ ਵਿੱਚ ਪੈਂਦੇ ਪਿੰਡ ਦੋਦਾ ਦੇ ਇੱਕ ਫ਼ੌਜੀ ਨੇ ਅਜਿਹਾ ਰੋਬੋਟ ਤਿਆਰ ਕੀਤਾ ਹੈ ਜਿਸ ਨਾਲ ਨਾ ਸਿਰਫ ਫੌਜ ‘ਤੇ ਵਿੱਤੀ ਬੋਝ ਘੱਟ ਹੋਵੇਗਾ ਬਲਕਿ ਫ਼ੌਜੀਆਂ ਦੀਆਂ ਕੀਮਤੀ ਜਾਨਾਂ ਵੀ ਬਚਾਈਆਂ ਜਾਣਗੀਆਂ। ਮੁਕਤਸਰ ਦਾ ਧਰਮਜੀਤ ਸਿੰਘ ਦਿੱਲੀ ਵਿੱਚ ਆਰਮੀ ਇੰਜੀਨੀਅਰ ਕੋਡ ਦੇ ਵਿੱਚ ਡਿਊਟੀ ਕਰ ਰਿਹਾ ਹੈ। 10 ਵੀਂ ਪਾਸ ਧਰਮਜੀਤ 2004 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਫ਼ੌਜ ਬੰਬ ਨੂੰ ਅਸਫਲ ਕਰਨ ਲਈ ਜਿਸ ਉਪਕਰਣ ਦੀ ਵਰਤੋਂ ਕਰਦੀ ਹੈ ਉਸ ਦੀ ਕੀਮਤ 1 ਕਰੋੜ 75 ਲੱਖ ਰੁਪਏ ਹੈ ਅਤੇ ਜੇ ਇਸ ਉਪਕਰਣ ਵਿਚ ਕੋਈ ਖਰਾਬੀ ਆਉਂਦੀ ਹੈ ਤਾਂ ਇਸ ਨੂੰ ਠੀਕ ਕਰਨ ਵਿਚ 3-4 ਮਹੀਨੇ ਲੱਗ ਜਾਂਦੇ ਹਨ।
ਇਸ ਦੌਰਾਨ ਧਰਮਜੀਤ ਨੇ ਖੁਦ ਅਜਿਹਾ ਉਪਕਰਣ ਬਣਾਉਣ ਬਾਰੇ ਸੋਚਿਆ ਸ਼ੁਰੂ ਵਿੱਚ, ਧਰਮਜੀਤ ਦੇ ਅਨੁਸਾਰ, ਉਸ ਦੇ ਉੱਚ ਅਧਕਾਰੀਆਂ ਨੇ ਉਸ ਨੂੰ ਕਿਹਾ ਸੀ ਕਿ ਇਹ ਇੱਕ ਮੁਸ਼ਕਲ ਕੰਮ ਹੈ, ਪਰ ਜਦੋਂ ਧਰਮਜੀਤ ਨੂੰ ਇਸ ਕੰਮ ਵਿੱਚ ਸਫ਼ਲਤਾ ਹਾਸਿਲ ਹੋਈ ਤਾ ਸਾਰਿਆਂ ਵਲੋਂ ਉਸ ਦੀ ਪ੍ਰਸ਼ੰਸਾ ਕੀਤੀ ਗਈ। ਧਰਮਜੀਤ ਨੇ ਇਸ ਰੋਬੋਟ ਨੂੰ ਸਿਰਫ 1 ਲੱਖ ਰੁਪਏ ਵਿੱਚ ਤਿਆਰ ਕੀਤਾ ਹੈ ਅਤੇ ਫੌਜ ਵਲੋਂ ਵੀ ਇਸ ਰੋਬੋਟ ਨੂੰ ਮਾਨਤਾ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਫ਼ੌਜ ਦੇ ਉੱਚ ਅਧਿਕਾਰੀਆਂ ਦੁਆਰਾ ਧਰਮਜੀਤ ਦਾ ਸਨਮਾਨ ਵੀ ਕੀਤਾ ਗਿਆ, ਇਸ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦਾ ਸਨਮਾਨ ਕੀਤਾ ਹੈ।