PreetNama
ਖਬਰਾਂ/News

ਪੰਜਾਬ ਬੰਦ ਦੇ ਸਬੰਧ ਵਿਚ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਫਿਰੋਜ਼ਪੁਰ ਦੇ ਨੇ ਕੀਤੀ ਮੀਟਿੰਗ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਦੀ ਅਗਵਾਈ ਵਿਚ ਪਾਰਟੀ ਦੇ ਛਾਉਣੀ ਸਥਿਤ ਮੁੱਖ ਦਫਤਰ ਵਿਚ ਹੋਈ। ਇਸ ਮੀਟਿੰਗ ਵਿਚ ਫਿਰੋਜ਼ਪੁਰ ਸ਼ਹਿਰ, ਛਾਉਣੀ, ਮਮਦੋਟ, ਗੁਰੂਹਰਸਹਾਏ, ਜ਼ੀਰਾ, ਤਲਵੰਡੀ ਭਾਈ, ਮੁੱਦਕੀ ਅਤੇ ਮੱਲਾਂਵਾਲਾ ਆਦਿ ਦੇ ਸਮੁੱਚੇ ਵਪਾਰੀ ਵਰਗ ਅਤੇ ਇਨਸਾਫ ਪਸੰਦ ਲੋਕਾਂ ਨੂੰ ਬੇਨਤੀ ਕੀਤੀ ਗਈ ਕਿ 25 ਜਨਵਰੀ ਦਿਨ ਸ਼ਨੀਵਾਰ ਨੂੰ ਸੰਕੇਤਕ ਤੌਰ ਤੇ ਇਕ ਦਿਨ ਲਈ ਹੋ ਰਹੇ ਪੰਜਾਬ ਬੰਦ ਵਿਚ ਸਾਡਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਭਾਰਤ ਸਰਕਾਰ ਵੱਲੋਂ ਭਾਈਚਾਰਕ ਅਤੇ ਸੰਵਿਧਾਲ ਦੇ ਉਲਟ ਲਿਆਂਦੇ ਜਾ ਰਹੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਸਕੇ। ਇਹ ਬੰਦ ਸਿੱਖ ਕੌਮ ਦੇ ਧਾਰਮਿਕ ਅਸਥਾਨ ਮੰਗੂ ਮੱਠ, ਗਿਆਨ ਗੋਦੜੀ ਸਾਹਿਬ, ਗੁਰਦੁਆਰਾ ਡਾਂਗਮਰ ਸਾਹਿਬ ਅਤੇ ਦਿੱਲੀ ਵਿਚ ਭਗਤ ਰਵਿਦਾਸ ਮੰਦਰ ਢਾਏ ਜਾਣ ਦੇ ਰੋਸ ਵਿਚ ਜੰਮੂ ਕਸ਼ਮੀਰ ਦੇ ਹੱਕਾਂ ਦੀ ਰਾਖੀ ਕਰਦੀ ਧਾਰਾ 370 ਤੋੜੇ ਜਾਣ ਦੇ ਰੋਸ ਵਜੋਂ ਅਤੇ ਸਿੱਖ ਰਾਜਸੀ ਕੈਦੀਆਂ ਨੂੰ ਰਿਹਾਅ ਕਰਨ ਦੇ ਵਾਅਦੇ ਤੋਂ ਮੁਕਰਨ ਵਿਰੁੱਧ ਆਓ ਰਲ ਮਿਲ ਕੇ ਹੰਭਲਾ ਮਾਰੀਏ ਅਤੇ 25 ਜਨਵਰੀ ਨੂੰ ਪੰਜਾਬ ਬੰਦ ਰੱਖ ਕੇ ਸਰਕਾਰ ਵਿਰੁੱਧ ਆਪਣੇ ਰੋਸ ਦਾ ਪ੍ਰਗਟਾਵਾ ਕਰੀਏ। ਇਸ ਮੌਕੇ ਉਨ੍ਹਾਂ ਨਾਲ ਯੂਥ ਪ੍ਰਧਾਨ ਜਤਿੰਦਰ ਸਿੰਘ ਥਿੰਦ, ਮੈਂਬਰ ਐਗਜੈਕਟਿਵ ਕਮੇਟੀ ਪੰਜਾਬ ਤਜਿੰਦਰ ਸਿੰਘ ਦਿਉਲ, ਦਫਤਰ ਸਕੱਤਰ ਜਗਜੀਤ ਸਿੰਘ, ਸੂਰਤ ਸਿੰਘ ਮਮਦੋਟ, ਅੰਗਰੇਜ਼ ਸਿੰਘ ਫੌਜ਼ੀ, ਦਵਿੰਦਰ ਸਿੰਘ ਚੂਰੀਆ, ਸੁਖਦੇਵ ਸਿੰਘ ਵੇਹੜੀ, ਮਿਹਰ ਸਿੰਘ ਸੰਧੂ, ਗੁਰਵਿੰਦਰ ਸਿੰਘ ਮਹਾਲਮ, ਬਲਕਾਰ ਸਿੰਘ ਜੋਗੇਵਾਲਾ, ਬਲਵੀਰ ਸਿੰਘ ਮੁੱਦਕੀ, ਦਰਸ਼ਨ ਸਿੰਘ ਦਿਉਲ, ਯਾਦਵਿੰਦਰ ਸਿੰਘ ਅਤੇ ਸਵਰਨ ਸਿੰਘ ਸਰੀਂਹਵਾਲਾ ਆਦਿ ਹਾਜ਼ਰ ਸਨ।

Related posts

ਪਾਕਿਸਤਾਨ ਦੀ ਸਰਕਾਰੀ ਏਅਰਲਾਈਨ ਦੇ 5 ਪਾਈਲਟ ਨਿੱਕਲੇ 10ਵੀਂ ਫ਼ੇਲ੍ਹ

Pritpal Kaur

ਦਿਵਿਆਂਗ ਵਿਅਕਤੀਆਂ ਦੀ ਭਲਾਈ ਯਕੀਨੀ ਬਣਾਉਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ

On Punjab

‘ਮੇਰੀਆਂ 5 ਮੰਗਾਂ ਪੂਰੀਆਂ ਕਰ ਦਿਓ, ਮੈਂ ਸਿਆਸਤ ਛੱਡ ਦੇਵਾਂਗਾ’, ਜੀਂਦ ਦੀ ਬਦਲਾਅ ਰੈਲੀ ‘ਚ ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ

On Punjab