ਬਹੁਤ ਹੀ ਅਜੀਬ ਜਿਹਾ ਮਾਹੌਲ ਲੱਗ ਰਿਹਾ ਹੈ। ਅੱਜ ਘਰ ਤੋਂ ਬਾਹਰ ਨਿਕਲਣ ਲੱਗੇ, ਕਿਸੇ ਕੋਲ ਆਪਣੀ ਗੱਲ ਕਹਿਣ ਲੱਗੇ, ਕਿਸੇ ਦਾ ਸਾਥ ਦੇਣ ਲੱਗੇ ਸੌ ਵਾਰ ਸੋਚਣਾ ਪੈ ਰਿਹਾ ਹੈ ਅਤੇ ਡਰ ਲੱਗਦਾ ਹੈ ਕਿ ਕੀਤੇ ਕੋਈ ਸਾਡਾ ਗ਼ਲਤ ਇਸਤੇਮਾਲ ਨਾ ਕਰ ਲਵੇ ਕੀਤੇ ਕੋਈ ਕਿਸੇ ਨੂੰ ਮਾਰ ਨਾ ਦੇਵੇ ਕੀਤੇ ਕੋਈ ਕਿਸੇ ਕੋਲ ਵਿਕਿਆ ਨਾ ਹੋਵੇ? ਲੱਖਾਂ ਸਵਾਲਾਂ ਨਾਲ ਲੜ ਅੱਜ ਘਰ ਤੋ ਬਾਹਰ ਨਿਕਲਣਾ ਪੈਂਦਾ ਹੈ।
ਮੈਂ ਗੱਲ ਕਰ ਰਿਹਾਂ ਆਪਣੇ ਘਰ ਦੀ ਆਪਣੇ ਪੰਜਾਬ ਦੀ। ਅੱਜ ਪੰਜਾਬ ਦਾ ਮਾਹੌਲ ਮੁੜ ਉਸ ਰਾਹ ਵੱਲ ਨੂੰ ਹੋ ਤੁਰਿਆ ਆ. ਜਿਸ ਦੌਰ ਤੋਂ, ਜਿਸ ਰਾਹ ਤੋਂ ਪਹਿਲਾਂ ਓ ਗੁਜਰ ਚੁੱਕਿਆ ਆ। ਅੱਜ ਦਾ ਨੌਜਵਾਨ ਆਪਣਾ ਕੰਮ ਛੱਡ, ਆਪਣੀ ਪੜਾਈ ਛੱਡ ਫਿਰ ਤੋਂ ਓਨਾ ਲੋਕਾਂ ਦੇ ਧੱਕੇ ਚੜ੍ਹ ਰਿਹਾ ਹੈ ਜੋ ਸੁਰੂ ਤੋਂ ਪੰਜਾਬ ਦੇ ਖ਼ਿਲਾਫ ਰਹੇ ਹਨ। ਜੋ ਪੰਜਾਬ ਦੇ ਸੁਰੂ ਤੋਂ ਖਿਲਾਫ ਰਹੇ ਨੇ ਓਨਾ ਤੋਂ ਕੋਈ ਸ਼ਿਕਵਾ ਨਹੀਂ ਆ ਕਿਉ ਕਿ ਓ ਆਪਣੇ ਨਹੀਂ ਹਨ ਤੇ ਨਾ ਓਨਾ ਨੇ ਕਦੇ ਆਪਣੇ ਬਣਨਾ ਏ।
ਸੋਚ ਤਾਂ ਅੰਦਰੋਂ ਅੰਦਰ ਓਨਾ ਨੌਜਵਾਨਾਂ ਲਈ ਖਾ ਰਹੀ ਆ, ਜੋ ਆਪਣੇ ਹੋ ਕੇ ਪਤਾ ਨਹੀਂ ਕਿਵੇਂ ਮਾਨਸਿਕ ਤੌਰ ਤੇ ਓਨਾ ਲੋਕਾਂ ਦੇ ਧੱਕੇ ਚੜ ਜਾਂਦੇ ਨੇ। ਅੱਜ ਰੁਜ਼ਗਾਰ ਦੀ ਮੰਗ ਵੀ ਖ਼ਤਮ ਹੋ ਗਈ। ਕਿਸਾਨ ਯੂਨੀਅਨਾਂ ਆਪਸ ਵਿੱਚ ਟੁੱਟ ਗਈਆਂ। ਨੌਜਵਾਨ ਆਪਸ ਵਿੱਚ ਲੜ ਰਹੇ ਨੇ, ਇੱਕ ਦੂਜੇ ਨੂੰ ਮਾਰ ਰਹੇ ਨੇ। ਮੁੱਕਦੀ ਗੱਲ ਸਹਿਣਸ਼ੀਲਤਾ, ਆਤਮਵਿਸਵਾਸ ਤੇ ਆਪਸੀ ਭਾਈਚਾਰਾ ਖ਼ਤਮ ਹੀ ਹੋ ਗਿਆ ਹੈ।
ਮੈਂ ਬੇਨਤੀ ਕਰਦਾ ਆਪਣਿਆਂ ਨੂੰ, ਆਪਣੇ ਪੰਜਾਬ ਨੂੰ ਫਿਰ ਦੁਬਾਰਾ ਟੁੱਟਣ ਤੋਂ ਬਚਾਓ। ਅੱਜ ਆਪਾਂ ਸਭ ਪੜੇ ਲਿਖੇ ਵੀਰ ਹਾਂ, ਸਹੀ ਗ਼ਲਤ ਤੋ ਭਲੀ ਭਾਂਤ ਜਾਣੂ ਹਾਂ, ਆਪਣਾ ਦਿਮਾਗ ਵਰਤੋ। ਜੋ ਸਹੀ ਹੈ ਉਸ ਦਾ ਸਾਥ ਦਓ। ਐਵੇਂ ਨਾ ਭੇਡਾਂ ਬਣ ਕੇ ਰਹੋ ਕਿ”ਜੀਦੇ ਨਾਲ ਕਰਾ ਗੱਲਾ ਓਦੇ ਨਾਲ ਉੱਠ ਚੱਲਾ”। ਆਪਣਾ ਦਿਮਾਗ ਵਰਤੋ। ਆਪਣਾ ਵਿਚਾਰ ਰੱਖੋ,ਆਪਣਾ ਰੱਖਿਆ ਵਿਚਾਰ (ਪੱਖ) ਕਈ ਵਾਰ ਕਿਸੇ ਨੂੰ ਜੀਵਨ ਦੀ ਜਾਂਚ ਸਿਖਾਂ ਦਿੰਦਾ ਆ। ਜ਼ਿੰਦਗੀ ਬਹੁਤ ਅਨਮੋਲ ਆ ਇਸ ਨੂੰ ਐਵੇਂ ਵਿਅਰਥ ਨਾ ਗਵਾਓ ।ਵੱਧ ਤੋਂ ਵੱਧ ਪੜ ਲਿਖ ਕੇ, ਉੱਚੇ ਅਹੁਦਿਆਂ ਤੇ ਪਹੁੰਚ ਆਪਣਾ, ਆਪਣੇ ਮਾਂ ਬਾਪ ਦਾ, ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰੋ। ਪੰਜਾਬ ਨੂੰ ਮੁੜ ਸੰਤਾਪ ਦੇ ਰਾਹ ਤੇ ਨਾ ਲੇ ਕੇ ਜਾਈਏ। ਆਪਾਂ ਪੰਜਾਬੀ ਹਾਂ ਆਪਾਂ ਰਲ ਕੇ ਆਪਣੇ ਪੰਜਾਬ ਨੂੰ ਮੁੜ ਕੋਈ ਵੀ ਦਰਦ ਸਹਿਣ ਤੋ ਬਚਾਈਏ।
ਗੁਰਪ੍ਰੀਤ ਸਿੰਘ ਰਣਬੀਰਪੁਰਾ
98775 16386
previous post
next post