PreetNama
ਖਬਰਾਂ/News

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਲੈਕਚਰਾਰਾਂ ਦੀ ਹੜਤਾਲ ਦੀ ਹਮਾਇਤ

ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੈਸਟ ਫੈਕਲਿਟੀ ਲੈਕਚਰਾਰਾਂ ਦੀ ਸਰਕਾਰੀ ਕਾਲਜ ਢੁੱਡੀਕੇ ਵਿਖੇ ਚੱਲ ਰਹੀ ਹੜਤਾਲ ਦਾ ਸਮਰਥਨ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਵਿਦਿਆਰਥੀਆਂ ਤੋਂ ਪੀਟੀਏ ਵਸੂਲਨਾ ਬੰਦ ਕੀਤਾ ਜਾਵੇ ਅਤੇ ਲੈਕਚਰਾਰਾਂ ਨੂੰ ਵਿਦਿਆਰਥੀਆਂ ਦੀਆਂ ਫੀਸਾਂ ਚੋਣਾਂ ਤਨਖਾਹ ਦੇਣ ਦੀ ਬਜਾਏ ਸਰਕਾਰੀ ਖ਼ਜ਼ਾਨੇ ਚੋਂ ਤਨਖਾਹ ਦਿੱਤੀ ਜਾਵੇ। ਇਸ ਮੌਕੇ ਜਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਕਿਹਾ ਕਿ ਸਰਕਾਰਾਂ ਲਗਾਤਾਰ ਨਿੱਜੀਕਰਨ ਦੀ ਨੀਤੀ ਤੇ ਚੱਲਦਿਆਂ ਸਕੂਲਾਂ ਕਾਲਜਾਂ ਨੂੰ ਸਰਕਾਰੀ ਤੋਂ ਪ੍ਰਾਈਵੇਟ ਕਰ ਰਹੀਆਂ ਹਨ ਅਤੇ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸਿਰਫ਼ ਸਿੱਖਿਆ ਹੀ ਨਹੀਂ, ਸਗੋਂ ਹਰੇਕ ਸਰਕਾਰੀ ਅਦਾਰੇ ਨੂੰ ਪ੍ਰਾਈਵੇਟ ਹੱਥਾਂ ਵਿੱਚ ਵੇਚਿਆ ਜਾ ਰਿਹਾ ਹੈ ਕਦੇ ਬੀ ਐਸ ਅੈਨ ਅੈਲ, ਕਦੇ ਭਾਰਤ ਪੈਟਰੋਲੀਅਮ, ਕਦੇ ਸਰਕਾਰੀ ਸਕੂਲ, ਕਦੇ ਸਰਕਾਰੀ ਕਾਲਜ, ਕਦੇ ਹਸਪਤਾਲ,ਕਦੇ ਸਰਕਾਰੀ ਸੜਕਾਂ, ਕਦੇ ਬਿਜਲੀ ਮਹਿਕਮਾ ਸਾਰੇ ਹੌਲੀ ਹੌਲੀ ਪ੍ਰਾਈਵੇਟ ਕੀਤੇ ਜਾ ਰਹੇ ਹਨ ਜਾਂ ਪ੍ਰਾਈਵੇਟ ਕੀਤੇ ਜਾ ਚੁੱਕੇ ਹਨ। ਜਿਸ ਨਾਲ ਆਮ ਲੋਕਾਂ ਦੀ ਜੇਬ ਉੱਤੇ ਜਿਆਦਾ ਬੋਝ ਪਿਆ ਹੈ ਅਤੇ ਸਰਕਾਰ ਸਰਕਾਰੀ ਖ਼ਜ਼ਾਨੇ ਵਿੱਚੋਂ ਸਿਰਫ ਆਪਣੀਆਂ ਤਨਖਾਹਾਂ ਅਤੇ ਭੱਤੇ ਵਧਾਉਂਦੀ ਹੈ,ਲੋਕਾਂ ਦੀ ਭਲਾਈ ਦਾ ਕੋਈ ਵੀ ਕੰਮ ਨਹੀਂ ਕਰਦੀ, ਹਾਲਾਂਕਿ ਬਣਦਾ ਇਹ ਹੈ ਕਿ ਸਰਕਾਰ ਸਰਕਾਰੀ ਖ਼ਜ਼ਾਨੇ ਵਿੱਚ ਲੋਕਾਂ ਦੀ ਭਲਾਈ ਲਈ ਪੈਸਾ ਖਰਚੇ। ਕਿਉਂਕਿ ਸਰਕਾਰੀ ਖ਼ਜ਼ਾਨੇ ਵਿੱਚ ਆਮ ਲੋਕਾਂ ਦੀ ਜੇਬਾਂ ਵਿੱਚੋਂ ਟੈਕਸ ਕੱਟਕੇ ਹੀ ਪੈਸੇ ਜਾਂਦੇ ਹਨ । ਉਨ੍ਹਾਂ ਦੋਸ਼ ਲਾਏ ਕਿ ਜਦੋਂ ਵੀ ਲੋਕਾਂ ਦੀ ਭਲਾਈ ਲਈ ਕੋਈ ਫੰਡ ਜਾਰੀ ਕਰਨੇ ਹੁੰਦੇ ਹਨ ਤਾਂ ਸਰਕਾਰ ਇਹ ਕਹਿ ਕੇ ਹੱਥ ਖੜ੍ਹੇ ਕਰ ਦਿੰਦੀ ਹੈ ਕਿ ਸਰਕਾਰ ਖਜ਼ਾਨਾ ਖਾਲੀ ਹੈ ਪਰ ਖਜ਼ਾਨਾ ਖਾਲੀ ਕਰਦਾ ਕੌਣ ਹੈ? ਉਹ ਮੰਤਰੀ ਸੰਤਰੀ ਆਪਣੀਆਂ ਸਹੂਲਤਾਂ ਲਈ ਖਾਲੀ ਕਰਦੇ ਹਨ ਤੇ ਲੋਕਾਂ ਨੂੰ ਮੰਗਤਿਆਂ ਵਰਗੀ ਜ਼ਿੰਦਗੀ ਜੀਣ ਲਈ ਛੱਡ ਦਿੱਤਾ ਹੋਇਆ ਹੈ। ਦੂਜੇ ਪਾਸੇ ਇਨ੍ਹਾਂ ਮੰਗਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਅਤੇ ਦੇਸ਼ ਨੂੰ ਫਾਸ਼ੀਵਾਦੀ ਰਾਜ ਵਿੱਚ ਬਦਲਣ ਲਈ ਗਊ ਹੱਤਿਆ, ਲਵ ਜਹਾਦ ਤਿੰਨ ਤਲਾਕ, ਰਾਮ ਮੰਦਰ ਐਨਆਰਸੀ ਵਰਗੇ ਮੁੱਦੇ ਉਛਾਲੇ ਜਾਂਦੇ ਹਨ । ਉਹਨਾਂ ਅੈਲਾਨ ਕੀਤਾ ਕਿ ਵਿਦਿਆਰਥੀ ਲੈਕਚਰਾਰਾਂ ਦੀ ਹੜਤਾਲ ਦੀ ਡੱਟਵੀਂ ਹਮਾਇਤ ਕਰਦੇ ਹਨ।
ਇਸ ਮੌਕੇ ਦਵਿੰਦਰ ਸਿੰਘ , ਜਗਦੀਪ ਸਿੰਘ , ਮਨਪ੍ਰੀਤ ਸਿੰਘ , ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।

Related posts

DECODE PUNJAB: ‘Wheat-paddy cycle suits Centre, wants Punjab to continue with it’

On Punjab

ਸਾਫ ਸੁਥਰੇ ਗੀਤ ਹੀ ਚੰਗੇ

Pritpal Kaur

25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਲੋਕਾਂ ਨੇ ਸਿਆਸੀ ਗੁਮਨਾਮੀ ਵੱਲ ਧੱਕ ਦਿੱਤਾ

On Punjab