ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ 1972 (ਮੋਗਾ) ਗੋਲੀ ਕਾਂਡ ਦੇ ਵਿਦਿਆਰਥੀ ਸ਼ਹੀਦਾਂ ਦੀ ਯਾਦਗਾਰ ਰੀਗਲ ਸਿਨੇਮਾ ਸਬੰਧੀ ਡੀਸੀ ਮੋਗਾ ਨਾਲ ਮੀਟਿੰਗ ਕੀਤੀ ਗਈ। ਇਸ ਸਮੇਂ ਪ੍ਰੈੱਸ ਨੂੰ ਬਿਆਨ ਦਿੰਦਿਆਂ ਨੌਜਵਾਨ ਭਾਰਤ ਸਭਾ ਦੇ ਇਲਾਕਾ ਸਕੱਤਰ ਕਰਮਜੀਤ ਕੋਟਕਪੂਰਾ ਅਤੇ ਸਾਬਕਾ ਪੀ.ਐੱਸ.ਯੂ. ਆਗੂ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ 4 ਅਕਤੂਬਰ 1972 ਤੋਂ ਪਹਿਲਾਂ ਰੀਗਲ ਸਿਨੇਮਾ ਇਸਦੇ ਦੇ ਮਾਲਕਾਂ ਦੀ ਨਿੱਜੀ ਜਾਇਦਾਦ ਸੀ । 5 ਅਕਤੂਬਰ 1972 ਨੂੰ ਸਿਨੇਮਾ ਮਾਲਕਾਂ ਦੀ ਗੁੰਡਾਗਰਦੀ ਵਿਰੁੱਧ ਚੱਲੀ ਵਿਦਿਆਰਥੀ ਘੋਲ ਦੌਰਾਨ ਵਿਦਿਆਰਥੀਆਂ ਦੀ ਸ਼ਹਾਦਤ ਉਪਰੰਤ ਪੰਜਾਬ ਸਟੂਡੈਂਟਸ ਯੂਨੀਅਨ ਨੇ ਸਿਨੇਮਾ ਬੰਦ ਕਰਕੇ ਇਸ ਨੂੰ ਸ਼ਹੀਦਾਂ ਦੀ ਯਾਦਗਾਰ ਤੇ ਵਿਕਸਿਤ ਕਰਨ ਦੀ ਮੰਗ ਉਠਾਈ ਸੀ । ਸਾਡੇ ਧਿਆਨ ਚ ਆਇਆ ਹੈ ਕਿ ਇਸ ਘੋਲ ਦੀਆਂ ਵਾਰਸ ਧਿਰਾਂ ਦੀ ਸਹਿਮਤੀ ਤੋਂ ਬਿਨਾਂ ਸਰਕਾਰ ਉਸਾਰੀ ਕਰ ਰਹੀ ਹੈ। ਅਸੀਂ ਮੰਗ ਕਰਦੇ ਹਾਂ ਕਿ ਰੀਗਲ ਸਿਨੇਮਾ ਦੇਸ਼ ਭਗਤ ਯਾਦਗਰ ਹਾਲ ਜਲੰਧਰ ਦੀ ਤਰਜ ਤੇ ਰੀਗਲ ਸਿਨੇਮਾ ਗੋਲੀ ਕਾਂਡ ਦੇ ਸ਼ਹੀਦਾਂ ਦੀ ਯਾਦਗਾਰ ਵਜੋਂ ਵਿਕਸਿਤ ਕੀਤਾ ਜਾਵੇ । ਜਿਸ ਅੰਦਰ ਅਗਾਂਹਵਧੂ ਉਸਾਰੂ ਸੱਭਿਆਚਾਰਕ ਗਤੀਵਿਧੀਆਂ ਲਈ ਹਾਲ ਦੀ ਉਸਾਰੀ ਕੀਤੀ ਜਾਵੇ ।ਉਸਾਰੀ ਵਪਾਰਕ ਹਿੱਤਾਂ ਦੀ ਬਜਾਏ ਉਸਾਰੂ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਦੇ ਹਿੱਤ ਵਜੋਂ ਹੋਣੀ ਚਾਹੀਦੀ ਹੈ, ਜੋ ਕਿ ਸ਼ਹੀਦਾਂ ਨੂੰ ਸਮਰਪਿਤ ਹੋਵੇ। ਸ਼ਹੀਦਾਂ ਨੂੰ ਸਮਰਪਿਤ ਇਸ ਅੰਦਰ ਇੱਕ ਇਤਿਹਾਸਕ ਲਾਇਬ੍ਰੇਰੀ ਦੀ ਉਸਾਰੀ ਕੀਤੀ ਜਾਣੀ ਚਾਹੀਦੀ ਹੈ ।ਇਸ ਦੀ ਉਸਾਰੀ ਕਿਸ ਤਰ੍ਹਾਂ ਦੀ ਹੋਵੇ, ਸਬੰਧੀ ਘੋਲ ਦੀਆਂ ਵਾਰਸ ਧਿਰ੍ਹਾਂ ਦੀ ਸਹਿਮਤੀ ਲਈ ਜਾਵੇ। ਇਸਦੇ ਲਈ ਕਮੇਟੀ ਗਠਤ ਕੀਤੀ ਜਾਵੇ। ਇਸ ਵਿੱਚ ਘੋਲ ਦੀਆਂ ਵਾਰਸ ਧਿਰਾਂ ਨੂੰ ਸੂਚਤ ਕੀਤਾ ਜਾਵੇ । ਕਮੇਟੀ ਦੀ ਮੀਟਿੰਗ ਚ ਵਿਚ ਵਿਚਾਰ ਵਟਾਂਦਰਾ ਕਰਨ ਉਪਰੰਤ ਹੀ ਉਸਾਰੀ ਦੀ ਸ਼ੁਰੂ ਕੀਤੀ ਜਾਵੇ । ਇਸ ਮੌਕੇ ਪੀਐੱਸਯੂ ਦੇ ਜ਼ਿਲ੍ਹਾ ਖ਼ਜ਼ਾਨਚੀ ਜਗਵੀਰ ਕੌਰ ਮੋਗਾ ਨੌਜਵਾਨ ਭਾਰਤ ਸਭਾ ਦੇ ਇਲਾਕਾ ਪ੍ਰਧਾਨ ਰਜਿੰਦਰ ਸਿੰਘ, ਅਵਤਾਰ ਸਿੰਘ ਕੋਟਲਾ, ਲਾਲ ਸਿੰਘ ਬੱਧਨੀ (ਪੀਐੱਸਯੂ ਦੇ ਸਾਬਕਾ ਆਗੂ) ਬਖਸ਼ੀ ਠਾਕੁਰ ਆਦਿ ਹਾਜ਼ਰ ਸਨ।
next post