36.37 F
New York, US
February 23, 2025
PreetNama
ਰਾਜਨੀਤੀ/Politics

ਪੰਜਾਬ ਸਰਕਾਰ ਦਾ ਵੱਡਾ ਐਲਾਨ, ਵਿਦਿਆਰਥੀਆਂ ਲਈ ਬੱਸ ਸੇਵਾ ਮੁਫ਼ਤ, ਸੀਐੱਮ ਚੰਨੀ ਖ਼ੁਦ ਰੋਡਵੇਜ਼ ਬੱਸ ਚਲਾ ਕੇ ਪੁੱਜੇ

ਪੰਜਾਬ ਦੀ ਚੰਨੀ ਸਰਕਾਰ ਨੇ ਚੋਣਾਂ ਦੇ ਮੱਦੇਨਜ਼ਰ ਇਕ ਹੋਰ ਐਲਾਨ ਕੀਤਾ ਹੈ। ਸੀਐਮ ਨੇ ਸੂਬੇ ਦੇ ਸਾਰੇ ਵਿਦਿਆਰਥੀਆਂ ਨੂੰ ਮੁਫਤ ਬੱਸ ਸੇਵਾ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ‘ਚ ਔਰਤਾਂ ਲਈ ਪਹਿਲਾਂ ਹੀ ਬੱਸ ਸੇਵਾ ਮੁਫ਼ਤ ਹੈ। ਸੀਐਮ ਨੇ ਅੱਜ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਕੇ ਬੇੜੇ ‘ਚ’ 58 ਨਵੀਆਂ ਬੱਸਾਂ ਸ਼ਾਮਲ ਕੀਤੀਆਂ। ਸੀਐੱਮ ਚੰਨੀ ਨੇ ਖ਼ੁਦ ਬੱਸਾਂ ਚਲਾ ਕੇ ਉਨ੍ਹਾਂ ਨੂੰ ਰਵਾਨਾ ਕੀਤਾ। ਉਨ੍ਹਾਂ ਦੇ ਨਾਲ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਵੜਿੰਗ ਵੀ ਸਨ।

ਸੀਐਮ ਚੰਨੀ ਨੇ ਕਿਹਾ ਕਿ ਪੰਜਾਬ ਤਰੱਕੀ ਕਰ ਰਿਹਾ ਹੈ, ਜਿਹੜੇ ਲੋਕ ਟਰਾਂਸਪੋਰਟ ਮਾਫੀਆ ਚਲਾ ਰਹੇ ਸਨ, ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਰੋਡਵੇਜ਼ ਦੇ ਬੇੜੇ ਵਿੱਚ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਮੰਤਰੀ ਨੇ ਦੱਸਿਆ ਕਿ ਰੋਡਵੇਜ਼ ਦੇ ਫਲੀਟ ‘ਚ 842 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਅਮਰਿੰਦਰ ਸਿੰਘ ਰਾਜਾ ਵੜਿੰਗ ਚੰਨੀ ਟਰਾਂਸਪੋਰਟ ਮੰਤਰੀ ਹਨ। ਵੜਿੰਗ ਬਾਦਲਾਂ ਦੀਆਂ ਬੱਸਾਂ ਸਬੰਧੀ ਐਕਸ਼ਨ ‘ਚ ਰੁੱਝੇ ਹੋਏ ਹਨ।

ਤਿੰਨ ਮਹੀਨੇ ਪਹਿਲਾਂ ਪੰਜਾਬ ਦੀ ਸੱਤਾ ਸੰਭਾਲਣ ਵਾਲੇ ਚੰਨੀ ਹੁਣ ਤਕ ਕਈ ਵੱਡੇ ਐਲਾਨ ਕਰ ਚੁੱਕੇ ਹਨ। ਸੀਐਮ ਚੰਨੀ ਨੇ ਅਜਿਹੇ ਸਮੇਂ ਵਿੱਚ ਸੂਬੇ ਦੀ ਕਮਾਨ ਸੰਭਾਲੀ ਹੈ ਜਦੋਂ ਸੂਬੇ ਵਿੱਚ ਚੋਣਾਂ ਹੋਣ ਵਿੱਚ ਕੁਝ ਮਹੀਨੇ ਹੀ ਬਚੇ ਹਨ। ਚਰਨਜੀਤ ਸਿੰਘ ਚੰਨੀ ਪਹਿਲਾਂ ਹੀ ਬਿਜਲੀ ਦੀਆਂ ਕੀਮਤਾਂ ਘਟਾਉਣ ਦਾ ਐਲਾਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਰੇਤੇ ਦੀ ਕੀਮਤ ਵੀ ਤੈਅ ਕੀਤੀ ਗਈ ਹੈ। ਬਿਜਲੀ ਅਤੇ ਪਾਣੀ ਦੇ ਬਕਾਇਆ ਬਿੱਲ ਪਹਿਲਾਂ ਹੀ ਮਾਫ਼ ਕੀਤੇ ਜਾ ਚੁੱਕੇ ਹਨ। ਹਾਲਾਂਕਿ ਸਰਕਾਰ ਇਹ ਦੱਸਣ ‘ਚ ਨਾਕਾਮ ਰਹੀ ਹੈ ਕਿ ਇਨ੍ਹਾਂ ਐਲਾਨਾਂ ਲਈ ਬਜਟ ਕਿੱਥੋਂ ਆਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖੁਦ ਇਸ ਮੁੱਦੇ ‘ਤੇ ਚੰਨੀ ਸਰਕਾਰ ਨੂੰ ਘੇਰ ਰਹੇ ਹਨ। ਚੰਨੀ ਦੇ ਐਲਾਨਾਂ ਤੋਂ ਬਾਅਦ ਸਿੱਧੂ ਕਈ ਵਾਰ ਇਹ ਸਵਾਲ ਉਠਾ ਚੁੱਕੇ ਹਨ। ਚੰਨੀ ਸਰਕਾਰ ਦੇ ਨਵੇਂ ਐਲਾਨ ‘ਤੇ ਨਵਜੋਤ ਸਿੰਘ ਸਿੱਧੂ ਵੀ ਟਿੱਪਣੀ ਕਰ ਸਕਦੇ ਹਨ।

Related posts

Punjab Cabinet ’ਚ ਪਹਿਲੀ ਵਾਰ SC ਦੇ 6 ਮੰਤਰੀ, ਪਿਛਲੀਆਂ ਸਰਕਾਰਾਂ ’ਚ ਕਦੇ 5 ਤੋਂ ਨਹੀਂ ਟੱਪੀ ਗਿਣਤੀ AAP Punjab : 2003 ਦੇ 91ਵੇਂ ਸੰਵਿਧਾਨਕ ਸੋਧ ਐਕਟ ਤੋਂ ਲੈ ਕੇ, ਜਿਸ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ ਮੰਤਰੀਆਂ ਦੀ ਕੁੱਲ ਗਿਣਤੀ ਵਿਧਾਨ ਸਭਾ ਦੀ ਕੁੱਲ ਗਿਣਤੀ ਦੇ 15% ਤੋਂ ਵੱਧ ਨਹੀਂ ਹੋਣੀ ਚਾਹੀਦੀ, ਕੁੱਲ 18 ਵਿੱਚੋਂ ਸਿਰਫ਼ ਤਿੰਨ ਮੰਤਰੀ ਹਨ।

On Punjab

ਭਾਰਤ ਖ਼ਿਲਾਫ਼ ਬੰਗਲਾਦੇਸ਼ ਵੱਲੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ

On Punjab

ਬੀਜੇਪੀ ਵੱਲੋਂ ਸਿੱਧੂ ‘ਸਲੀਪਰ ਸੈੱਲ’ ਕਰਾਰ, ਪਾਕਿਸਤਾਨ ਜਾਣ ਦੀ ਸਲਾਹ

On Punjab