ਪੰਜਾਬ –ਪੰਜਾਬ ਸਰਕਾਰ ਨੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ਅਵੀਜੀਤ ਕਪਲਿਸ਼ ਨੂੰ ਨਵਾਂ ਡੀਸੀ ਲਾਇਆ ਗਿਆ ਹੈ। ਕਪਲਿਸ਼ 2015 ਬੈਚ ਦੇ ਆਈਏਐੱਸ ਅਧਿਕਾਰੀ ਹਨ। ਸੂਤਰਾਂ ਮੁਤਾਬਕ ਤ੍ਰਿਪਾਠੀ ਦੀ ਮੁਅੱਤਲੀ ਪਟਿਆਲਾ ਨਾਲ ਸਬੰਧਤ ਕਿਸੇ ਮਸਲੇ ਨੂੰ ਲੈ ਕੇ ਕੀਤੀ ਗਈ ਹੈ, ਜਿੱਥੇ ਉਹ ਏਡੀਸੀ ਵਜੋਂ ਕੰਮ ਕਰਦੇ ਰਹੇ ਹਨ।