PreetNama
ਸਮਾਜ/Social

ਪੰਜਾਬ-ਹਰਿਆਣਾ ‘ਚ ਗਰਮੀ ਨੇ ਕੱਢੇ ਵੱਟ, ਮੌਸਮ ਵਿਭਾਗ ਦੀ ਚੇਤਾਵਨੀ

ਚੰਡੀਗੜ੍ਹ: ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤਕ, ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਦਾ ਕਹਿਰ ਵਰ੍ਹ ਰਿਹਾ ਹੈ। ਕੌਮੀ ਰਾਜਧਾਨੀ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਇਸ ਹਫਤੇ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਦਿੱਲੀ ਤੇ ਅੰਮ੍ਰਿਤਸਰ ਵਿੱਚ ਤਾਪਮਾਨ 45 ਡਿਗਰੀ ਤਕ ਜਾ ਸਕਦਾ ਹੈ। ਪ੍ਰਾਈਵੇਟ ਮੌਸਮ ਏਜੰਸੀ ਸਕਾਈਮੈਟ ਦੇ ਅੰਕੜੇ ਮੁਤਾਬਕ ਚੰਡੀਗੜ੍ਹ ਵਿੱਚ ਤਾਪਮਾਨ ਮਾਮੂਲੀ ਰਾਹਤ ਨਾਲ 38 ਡਿਗਰੀ ਸੈਲਸੀਅਸ ਤਕ ਰਹੇਗਾ।

ਦੇਸ਼ ਦੇ ਦੋ-ਤਿਹਾਈ ਹਿੱਸੇ ਵਿੱਚ ਲੂ ਚੱਲ ਰਹੀ ਹੈ। ਉੱਤਰੀ ਭਾਰਤ ਵਿੱਚ, ਉੱਤਰ ਪ੍ਰਦੇਸ਼, ਹਰਿਆਣਾ ਤੇ ਚੰਡੀਗੜ੍ਹ ਵਿੱਚ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿੱਚ ਵੀ ਗਰਮੀ ਦਾ ਕਹਿਰ ਜਾਰੀ ਹੈ ਜਿੱਥੇ ਇਸ ਹਫਤੇ ਤਾਪਮਾਨ 31 ਡਿਗਰੀ ਤਕ ਵਧ ਸਕਦਾ ਹੈ।

ਰਾਜਸਥਾਨ ਦੀ ਗੱਲ ਕਰੀਏ ਤਾਂ ਇੱਥੇ ਗਰਮੀ ਨੇ ਆਮ ਜੀਵਨ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ, ਜਿੱਥੇ ਬੀਕਾਨੇਰ ਦਾ ਤਾਪਮਾਨ ਸਭ ਤੋਂ ਵੱਧ 45.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਉੱਤਰੀ ਭਾਰਤ ਵਿੱਚ ਤਾਪਮਾਨ ਦੋ ਤੋਂ ਤਿੰਨ ਡਿਗਰੀ ਤਕ ਹੋਰ ਵਧਣ ਦੀ ਸੰਭਾਵਨਾ ਹੈ।

Related posts

ਨਿਊਜ਼ੀਲੈਂਡ ਵਾਸੀ ਭਾਰਤੀ ਨੌਜਵਾਨ ਦੁਬਈ `’ਚ ਫਸਿਆ, ਇਕਾਂਵਾਸ ਦੀ ਸ਼ਰਤ ਕਾਰਨਚੁਣਿਆ ਸੀ ਇਹ ਰਾਹ,ਲਾਈ ਮਦਦ ਦੀ ਗੁਹਾਰ

On Punjab

ਅਚਾਨਕ ਪਾਪਰਾਜ਼ੀ ਦੇ ਸਾਹਮਣੇ ਕੱਪੜੇ ਬਦਲਣ ਲੱਗੀ Urfi Javed, 20 ਸਕਿੰਟਾਂ ‘ਚ 5 ਵਾਰ ਬਦਲੇ ਕੱਪੜੇ

On Punjab

Tunnel in samba: ਬੀਐਸਐਫ ਨੂੰ ਮਿਲੀ 20 ਫੁੱਟ ਲੰਬੀ ਸੁਰੰਗ, ਰੇਤ ਨਾਲ ਭਰੀਆਂ ਬੋਰੀਆਂ ‘ਤੇ ਪਾਕਿਸਤਾਨ ਦੇ ਨਿਸ਼ਾਨ ਲਗਾਉਣ ਵਾਲੀ

On Punjab