24.24 F
New York, US
December 22, 2024
PreetNama
ਖਾਸ-ਖਬਰਾਂ/Important News

ਫਤਹਿਵੀਰ ਦੀ ਮੌਤ ‘ਤੇ ਕੈਪਟਨ ਨੂੰ ਅਫਸੋਸ, ਪਰਿਵਾਰ ਨੂੰ ਬਲ ਬਖਸ਼ਣ ਦੀ ਅਰਦਾਸ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਸਾਲਾ ਮਾਸੂਮ ਫਤਹਿਵੀਰ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਟਵੀਟ ਕਰਕੇ ਕਿਹਾ ਕਿ ਫਤਹਿਵੀਰ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਲੱਗਾ ਹੈ। ਉਨ੍ਹਾਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਉਹ ਪਰਿਵਾਰ ਨੂੰ ਇਸ ਸਦਮੇ ਨੂੰ ਸਹਿਣ ਦੀ ਸਮਰੱਥਾ ਬਖ਼ਸ਼ੇ।

ਕੈਪਟਨ ਨੇ ਟਵੀਟ ‘ਚ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਕੋਲੋਂ ਸੂਬੇ ‘ਚ ਖੁੱਲ੍ਹੇ ਬੋਰਵੈੱਲਾਂ ਬਾਰੇ ਰਿਪੋਰਟ ਮੰਗੀ ਹੈ ਤਾਂ ਜੋ ਅਜਿਹੇ ਹਾਦਸਿਆਂ ਨੂੰ ਭਵਿੱਖ ‘ਚ ਵਾਪਰਨ ਤੋਂ ਰੋਕਿਆ ਜਾ ਸਕੇ।

ਸੁਨਾਮ ਨੇੜਲੇ ਪਿੰਡ ਭਗਵਾਨਪੁਰਾ ‘ਚ ਦੋ ਸਾਲਾ ਮਾਸੂਮ ਫਤਹਿਵੀਰ ਬੀਤੀ 6 ਜੂਨ ਦੀ ਸ਼ਾਮ ਨੂੰ ਬੋਰਵੈੱਲ ‘ਚ ਡਿੱਗ ਪਿਆ ਸੀ। ਉਸ ਨੂੰ ਮੰਗਲਵਾਰ ਸਵੇਰੇ 5.15 ਵਜੇ ਰੱਸੀਆਂ ਤੇ ਕੁੰਡੀਆਂ ਦੀ ਮਦਦ ਨਾਲ ਉਸੇ ਪਾਈਪ ਰਾਹੀਂ ਖਿੱਚ ਕੇ ਬਾਹਰ ਕੱਢਿਆ ਗਿਆ, ਜਿਸ ਰਾਹੀਂ ਉਹ ਬੋਰ ‘ਚ ਡਿੱਗਿਆ ਸੀ। ਫਿਰ ਉਸ ਨੂੰ ਪੀਜੀਆਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Related posts

ਕੈਨੇਡਾ ‘ਚ ਵੀ ਉੱਡ ਰਹੀਆਂ ਨਿਯਮਾਂ ਦੀਆਂ ਧੱਜੀਆਂ, ਸਰਕਾਰ ਨੇ ਚੁੱਕਿਆ ਸਖਤ ਕਦਮ

On Punjab

ਪਛੱਤਰ ਕਾ ਛੋਰਾ’ ‘ਚ ਰਣਦੀਪ ਹੁੱਡਾ ਤੇ ਨੀਨਾ ਗੁਪਤਾ ਦੀ ਦਿਖੇਗੀ ਗਜਬ ਕੈਮਿਸਟ੍ਰੀ, ਰਿਲੀਜ਼ ਹੋਇਆ ਫ਼ਿਲਮ ਦਾ ਪੋਸਟਰ

On Punjab

ਫ਼ਰਾਂਸ ਖਿਲਾਫ ਪਾਕਿਸਤਾਨ ਵਿੱਚ ਵੀ ਵਿਰੋਧ, ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਕੀਤੀ ਜਾਮ

On Punjab