ਮੁਟਿਆਰਾਂ ਨੇ ਨੱਚ ਨੱਚ ਪਾਈ ਧਮਾਲ । ਫਲੇਮਸ ਰੈਸਟਰੋਰੈਟ ਰੰਗਿਆ ਪੰਜਾਬੀ ਰੰਗ
ਪ੍ਰਿਤਪਾਲ ਕੋਰ ਪ੍ਰੀਤ (ਨਿਊਯਾਰਕ) – ਅਗਸਤ 17 ਨੂੰ ਫਲੇਮਸ ਰੈਸਟਰੋਰੈਟ ਜਰੀਚੋ ਟਰੋਪਾਈਕ ਫਲੋਰਲ ਪਾਰਕ ਵਿਖੇ ਤੀਆਂ ਦਾ ਮੇਲਾ ਕਰਵਾਇਆਂ ਗਿਆ ਜਿਸਨੂੰ ਦੀਪਿਕਾ ਖਾਲਸਾ ਨੇ ਬੜੀ ਖ਼ੂਬਸੂਰਤੀ ਨਾਲ ਸਿਰੇ ਚਾੜਿਆ । ਗਾਇਕਾ ਸੀਮਾ ਮੱਟੂ ਮੁੱਖ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਈ । ਸੀਮਾ ਦੀ ਬੇਮਿਸਾਲ ਗਾਇਕੀ ਨੇ ਸਭ ਨੂੰ ਝੂਮਣ ਲਾ ਦਿੱਤਾ । ਮੁਟਿਆਰਾਂ ਨੇ ਨੱਚ ਨੱਚ ਕੇ ਧਰਤੀ ਹਿਲਾ ਦਿੱਤੀ । ਬੋਲੀ ਮੁਕਾਬਲੇ ਵਿੱਚ ਇਨਾਮ ਵੰਡੇ ਗਏ ਤੇ ਛੋਟੇ ਬੱਚਿਆ ਨੂੰ ਗੁੱਡੀ ਬੈਗ ਦਿੱਤੇ ਗਏ ।ਪੰਜਾਬੀ ਸੂਟਾ ਤੇ ਜਿਊਲਰੀ ਦੇ ਸਟਾਲ ਵੀ ਲਗਾਏ ਗਏ ਜਿੱਥੇ ਮੁਟਿਆਰਾਂ ਨੇ ਖ਼ੂਬ ਖ਼ਰੀਦਾਰੀ ਕੀਤੀ । ਰੈਸਟਰੋਰੈਟ ਮਾਲਕ ਸ.ਗੁਰਮੇਜ ਸਿੰਘ, ਸ.ਦਲੇਰ ਸਿੰਘ ਤੇ ਸ. ਦਿਲਜੀਤ ਸਿੰਘ ਤੇ ਉਹਨਾਂ ਦੇ ਪਰਿਵਾਰ ਨੇ ਮੇਲੇ ਵਿੱਚ ਆਏ ਸਭ ਪਰਿਵਾਰਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਨਾਲ ਉਹਨਾਂ ਲਏ ਰੈਸਟਰੋਰੈਟ ਦੇ ਸਵਾਦਲੇ ਖਾਣੇ ਦਾ ਪ੍ਰਬੰਧ ਵੀ ।
ਫਲੇਮਸ ਰੈਸਟਰੋਰੈਟ ਆਪਣੇ ਸਵਾਦਿਸ਼ਟ ਖਾਣੇ ਲਈ ਮਸ਼ਹੂਰ ਹੈ ਤੇ ਭਾਈਚਾਰੇ ਦੇ ਸਹਿਯੋਗ ਲਈ ਸਭ ਤੋਂ ਅੱਗੇ ।