33.49 F
New York, US
February 6, 2025
PreetNama
ਸਿਹਤ/Health

ਫ਼ਾਇਦਾ ਹੀ ਨਹੀਂ ਨੁਕਸਾਨ ਵੀ ਪਹੁੰਚਾ ਸਕਦੇ ਹਨ ਮਸ਼ਰੂਮ, ਜਾਣੋ ਇਨ੍ਹਾਂ ਨੂੰ ਜ਼ਿਆਦਾ ਖਾਣ ਦੇ ਸਾਈਡ ਇਫੈਕਟ

ਬਹੁਤ ਸਾਰੇ ਲੋਕ ਮਸ਼ਰੂਮ ਨੂੰ ਬਹੁਤ ਪਸੰਦ ਕਰਦੇ ਹਨ। ਇਹ ਖਾਣ ‘ਚ ਜਿੰਨਾ ਸੁਆਦੀ ਹੁੰਦਾ ਹੈ ਸਿਹਤ ਲਈ ਓਨਾ ਹੀ ਫ਼ਾਇਦੇਮੰਦ ਹੁੰਦਾ ਹੈ। ਇਹ ਬਹੁਤ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜੋ ਭਾਰ ਘਟਾਉਣ ਦੇ ਨਾਲ-ਨਾਲ ਮੈਟਾਬਾਲਿਜ਼ਮ ਰੋਗਾਂ ਨੂੰ ਵੀ ਰੋਕਦਾ ਹੈ। ਹਾਲਾਂਕਿ, ਹਰ ਚੀਜ਼ ਨੂੰ ਖਾਣ ਦੀ ਸੀਮਤ ਮਾਤਰਾ ਹੈ। ਜੇਕਰ ਤੁਸੀਂ ਇਸ ਨੂੰ ਜ਼ਿਆਦਾ ਖਾਂਦੇ ਹੋ ਤਾਂ ਇਹ ਸਿਹਤ ਨੂੰ ਕਈ ਨੁਕਸਾਨ ਪਹੁੰਚਾਉਂਦਾ ਹੈ। ਮਸ਼ਰੂਮ ਦੇ ਨਾਲ ਵੀ ਅਜਿਹਾ ਹੀ ਹੁੰਦਾ ਹੈ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਕੁਝ ਲੋਕਾਂ ਵਿੱਚ ਸਰੀਰਕ ਅਤੇ ਮਾਨਸਿਕ ਲੱਛਣ ਪੈਦਾ ਹੋ ਸਕਦੇ ਹਨ।

ਜੇਕਰ ਤੁਸੀਂ ਵੀ ਮਸ਼ਰੂਮ ਦੇ ਸ਼ੌਕੀਨ ਹੋ ਤੇ ਇਸ ਨੂੰ ਅਕਸਰ ਖਾਂਦੇ ਹੋ ਤਾਂ ਤੁਹਾਨੂੰ ਇਸ ਦੇ ਨੁਕਸਾਨਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਅੱਜ ਇਸ ਲੇਖ ਵਿਚ ਅਸੀਂ ਤੁਹਾਨੂੰ ਮਸ਼ਰੂਮ ਦੇ ਕੁਝ ਨੁਕਸਾਨਾਂ ਬਾਰੇ ਦੱਸ ਰਹੇ ਹਾਂ ਜੋ ਤੁਹਾਨੂੰ ਇਕ ਵਾਰ ਜ਼ਰੂਰ ਜਾਣਨਾ ਚਾਹੀਦਾ ਹੈ।

ਮਸ਼ਰੂਮ ਦੇ ਮਾੜੇ ਪ੍ਰਭਾਵ

ਮਸ਼ਰੂਮ ਇੱਕ ਘੱਟ-ਕੈਲੋਰੀ ਵਾਲਾ ਭੋਜਨ ਹੈ ਜਿਸ ਵਿੱਚ ਕਾਫ਼ੀ ਮਾਤਰਾ ਵਿੱਚ ਫਾਈਬਰ, ਪ੍ਰੋਟੀਨ ਤੇ ਐਂਟੀਆਕਸੀਡੈਂਟ ਹੁੰਦੇ ਹਨ। ਹਾਲਾਂਕਿ ਇਸ ਨੂੰ ਸੀਮਤ ਮਾਤਰਾ ‘ਚ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਰ ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ ਜੋ ਕਿ ਇਸ ਤਰ੍ਹਾਂ ਹਨ-

ਸਕਿਨ ਐਲਰਜ਼ੀ

ਮਸ਼ਰੂਮ ਖਾਣ ਨਾਲ ਕੁਝ ਲੋਕਾਂ ਨੂੰ ਚਮੜੀ ਦੀ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਇਸ ਨੂੰ ਖਾਣ ਨਾਲ ਸਾਡੀ ਇਮਿਊਨ ਸਿਸਟਮ ਮਜ਼ਬੂਤ​ਹੁੰਦੀ ਹੈ ਪਰ ਕੁਝ ਲੋਕਾਂ ਨੂੰ ਇਸ ਤੋਂ ਐਲਰਜੀ ਹੋ ਸਕਦੀ ਹੈ ਜਿਸ ਕਾਰਨ ਚਮੜੀ ‘ਤੇ ਧੱਫੜ ਤੇ ਜਲਣ ਵਰਗੇ ਲੱਛਣ ਹੋ ਸਕਦੇ ਹਨ। ਇੰਨਾ ਹੀ ਨਹੀਂ ਮਸ਼ਰੂਮ ਦੇ ਜ਼ਿਆਦਾ ਸੇਵਨ ਨਾਲ ਨੱਕ ‘ਚੋਂ ਖੂਨ ਆਉਣਾ, ਨੱਕ ਤੇ ਗਲਾ ਸੁੱਕਣਾ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਸੁਸਤੀ

ਮਸ਼ਰੂਮ ਜੋ ਖਾਣ ਵਿੱਚ ਸੁਆਦੀ ਹੁੰਦੇ ਹਨ ਬਹੁਤ ਸਾਰੇ ਲੋਕਾਂ ਲਈ ਥਕਾਵਟ ਤੇ ਨੀਂਦ ਦਾ ਕਾਰਨ ਬਣ ਸਕਦੇ ਹਨ। ਕਈ ਵਾਰ ਇਸ ਨੂੰ ਖਾਣ ਤੋਂ ਬਾਅਦ ਲੋਕ ਬੇਹੱਦ ਅਸਹਿਜ ਮਹਿਸੂਸ ਕਰਦੇ ਹਨ। ਨਾਲ ਹੀ ਉਹਨਾਂ ਦਾ ਊਰਜਾ ਪੱਧਰ ਕਾਫੀ ਘੱਟ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਤੁਹਾਨੂੰ ਸੁਸਤੀ ਵੀ ਮਹਿਸੂਸ ਹੋ ਸਕਦੀ ਹੈ। ਹਾਲਾਂਕਿ, ਜੇਕਰ ਤੁਸੀਂ ਨਿਯਮਿਤ ਤੌਰ ‘ਤੇ ਇਸਦਾ ਸੇਵਨ ਘੱਟ ਕਰਦੇ ਹੋ ਤਾਂ ਤੁਸੀਂ ਇਹਨਾਂ ਮਾੜੇ ਪ੍ਰਭਾਵਾਂ ਤੋਂ ਬਚ ਸਕਦੇ ਹੋ।

ਪੇਟ ਦੀਆਂ ਸਮੱਸਿਆਵਾਂ (ਦਸਤ, ਮਤਲੀ ਤੇ ਉਲਟੀ)

 

ਬਹੁਤ ਜ਼ਿਆਦਾ ਮਸ਼ਰੂਮ ਖਾਣ ਤੋਂ ਬਾਅਦ ਪੇਟ ਦੀਆਂ ਸਮੱਸਿਆਵਾਂ ਜਿਵੇਂ ਦਸਤ, ਜੀਅ ਕੱਚਾ ਹੋਣਾ ਤੇ ਉਲਟੀਆਂ ਆਦਿ ਹੋ ਸਕਦੀਆਂ ਹਨ। ਕੁਝ ਲੋਕਾਂ ਨੂੰ ਮਸ਼ਰੂਮ ਖਾਣ ਤੋਂ ਤੁਰੰਤ ਬਾਅਦ ਦਸਤ ਲੱਗ ਸਕਦੇ ਹਨ। ਇਹ ਇੱਕ ਅਜਿਹੀ ਸਬਜ਼ੀ ਹੈ ਜੋ ਹਰ ਕਿਸੇ ਦੇ ਸਰੀਰ ਨੂੰ ਸੂਟ ਨਹੀਂ ਕਰਦੀ। ਜੇਕਰ ਤੁਸੀਂ ਇਸਨੂੰ ਲੈਣ ਤੋਂ ਬਾਅਦ ਗੈਸਟ੍ਰੋਇੰਟੇਸਟਾਈਨਲ ਸਮੱਸਿਆਵਾਂ ਦਾ ਅਨੁਭਵ ਕਰਦੇ ਹੋ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ। ਨਾਲ ਹੀ ਜੇਕਰ ਤੁਹਾਨੂੰ ਇਸ ਦੇ ਕਾਰਨ ਦਸਤ, ਜੀਅ ਕੱਚਾ ਹੋਣਾ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਹਨ ਤਾਂ ਇਸ ਨੂੰ ਖਾਣ ਤੋਂ ਪਰਹੇਜ਼ ਕਰੋ।

Related posts

ਨਵੀਂ ਦਿੱਲੀ: ਉਦਾਸੀ, ਚਿੰਤਾ, ਬੇਚੈਨੀ ਅਤੇ ਹੋਰ ਮਾਨਸਿਕ ਬਿਮਾਰੀਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮਾਨਸਿਕ ਸਿਹਤ ਦਿਵਸ ਮਨਾਇਆ ਜਾਂਦਾ ਹੈ। ਹਰ ਸਾਲ 10 ਅਕਤੂਬਰ ਨੂੰ ਦਿਨ ਮਨਾਉਣ ਦਾ ਉਦੇਸ਼ ਮਾਨਸਿਕ ਸਿਹਤ ਨਾਲ ਜੁੜੀਆਂ ਬਿਮਾਰੀਆਂ ਦੇ ਸਮਾਜਿਕ ਕਲੰਕ ਨੂੰ ਖ਼ਤਮ ਕਰਨਾ ਹੈ। ਮਾਨਸਿਕ ਸਿਹਤ ਨੂੰ ਆਮ ਤੌਰ ‘ਤੇ ਬਹੁਤ ਮਾਮੂਲੀ ਮੰਨਿਆ ਜਾਂਦਾ ਹੈ ਅਤੇ ਬਿਮਾਰੀ ਦੇ ਖ਼ਤਰਿਆਂ ਨੂੰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਇਸ ਲਈ ਮਾਨਸਿਕ ਸਿਹਤ ਸਮੱਸਿਆਵਾਂ ਪ੍ਰਤੀ ਜਾਗਰੂਕ ਹੋਣਾ ਅਤੇ ਜਾਗਰੂਕ ਹੋਣਾ ਜ਼ਰੂਰੀ ਹੈ। ਜਾਗਰੁਕ ਹੋਣ ਨਾਲ ਲੋਕ ਇਸ ਬਿਮਾਰੀ ਬਾਰੇ ਗੱਲ ਕਰਨ ਲਈ ਉਤਸ਼ਾਹਿਤ ਹੋਣਗਾ। ਵਿਸ਼ਵ ਸਿਹਤ ਸੰਗਠਨ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ, ਭਾਰਤ ਵਿੱਚ ਲੋਕ ਦੁਨੀਆ ਵਿੱਚ ਸਭ ਤੋਂ ਉਦਾਸ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇੱਥੇ ਹਰੇਕ ਸੱਤ ਵਿਅਕਤੀਆਂ ਚੋਂ ਇੱਕ ਵਿਅਕਤੀ ਤਣਾਅ ਅਤੇ ਬੇਚੈਨੀ ਤੋਂ ਪੀੜਤ ਹੈ। ਸਾਲ 1990 ਤੋਂ 2017 ਦੇ ਅੰਕੜਿਆਂ ਵਿੱਚ ਭਾਰਤੀ ਲੋਕਾਂ ਦੀ ਮਾਨਸਿਕ ਬਿਮਾਰੀ ਨਾਲ ਸਬੰਧਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਸ਼ੇ ‘ਤੇ ਗੱਲ ਕਰਨਾ ਭਾਰਤ ਵਿਚ ਸਮਾਜਕ ਕਲੰਕ ਮੰਨਿਆ ਜਾਂਦਾ ਹੈ: ਆਉਣ ਵਾਲੀ ਨਸਲ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਭਾਰਤ ਵਿਚ ਸਥਿਤੀ ਚਿੰਤਾਜਨਕ ਹੈ। ਮਾਨਸਿਕ ਬਿਮਾਰੀ ਨੂੰ ਅੱਜ ਵੀ ਭਾਰਤੀ ਸਮਾਜ ਵਿਚ ਇਕ ਸਮਾਜਕ ਕਲੰਕ ਮੰਨਿਆ ਜਾਂਦਾ ਹੈ। ਲੋਕ ਇਸ ਬਾਰੇ ਗੱਲ ਕਰਨ ਤੋਂ ਝਿਜਕ ਰਹੇ ਹਨ। ਉਨ੍ਹਾਂ ਨੂੰ ਖੁਦ ਨਾਲ ਵਿਤਕਰਾ ਹੋਣ ਦਾ ਡਰ ਹੁੰਦਾ ਹੈ। ਇਸ ਤੋਂ ਇਲਾਵਾ ਭਾਰਤ ਵਿਚ ਬਹੁਤ ਘੱਟ ਲੋਕ ਹਨ ਜੋ ਮਾਨਸਿਕ ਸਿਹਤ ਸਮੱਸਿਆਵਾਂ ਦਾ ਹੱਲ ਕਰਦੇ ਹਨ।

On Punjab

Greek Yogurt : ਕੀ ਦਹੀਂ ਤੋਂ ਬਿਹਤਰ ਹੁੰਦਾ ਹੈ ਯੂਨਾਨੀ ਦਹੀਂ ? ਜਾਣੋ ਇਸ ਦੇ ਹੈਰਾਨੀਜਨਕ ਫਾਇਦੇ

On Punjab

ਅਕਸਰ ਦੋ ਰੰਗਾਂ ਦੇ ਕਿਉਂ ਹੁੰਦੇ ਹਨ ਦਵਾਈ ਵਾਲੇ ਕੈਪਸੂਲ? ਕੋਈ ਡਿਜ਼ਾਈਨ ਨਹੀਂ ਹੈ ਇਹ, ਸਾਵਧਾਨੀ ਨਾਲ ਜੁੜਿਆ ਹੈ ਮਾਮਲਾ

On Punjab