ਰਾਇਟਰ, ਵਾਸ਼ਿੰਗਟਨ : ਬਾਇਓਟੈਕ ਐੱਸਈ ਤੇ ਮਾਡਰਨਾ ਇੰਕ ਨਾਲ ਫਾਈਜ਼ਰ ਇੰਕ ਦੁਆਰਾ ਵਿਕਸਿਤ ਕੋਰੋਨਾ ਵੈਕਸੀਨ ਦੋਵੇਂ ਖੁਰਾਕਾਂ ਦੇ ਦੋ ਹਫ਼ਤੇ ਬਾਅਦ 80 ਫ਼ੀਸਦੀ ਤਕ ਇਨਫੈਕਸ਼ਨ ਦੇ ਖ਼ਤਰੇ ਨੂੰ ਘੱਟ ਕਰਨ ’ਚ ਸਮਰੱਥ ਹੈ। ਸੋਮਵਾਰ ਨੂੰ ਰਿਅਲ ਵਰਲਡ ਯੂਐੱਸ ਸਟਡੀ ਦੁਆਰਾ ਜਾਰੀ ਅੰਕੜਿਆਂ ’ਚ ਇਹ ਗੱਲ ਸਾਹਮਣੇ ਆਈ ਹੈ। ਲਗਪਗ 4,000 ਅਮਰੀਕੀ ਸਿਹਤ ਅਧਿਕਾਰੀਆਂ ’ਤੇ ਕੀਤੇ ਗਏ ਅਧਿਐਨ ’ਚ ਪਾਇਆ ਗਿਆ ਕਿ ਇਨਫੈਕਸ਼ਨ ਦਾ ਖ਼ਤਰਾ ਦੂਜੀ ਖੁਰਾਕ ਦੇ ਦੋ ਹਫ਼ਤੇ ਬਾਅਦ 90 ਫ਼ੀਸਦੀ ਤਕ ਘੱਟ ਗਿਆ।
ਤਾਜ਼ਾ ਅੰਕੜਿਆਂ ਨੇ ਪਹਿਲੇ ਅਧਿਐਨਾਂ ਨੂੰ ਵੀ ਸਹੀ ਸਾਬਿਤ ਕੀਤਾ ਹੈ, ਜਿਸ ’ਚ ਸੰਕੇਤ ਦਿੱਤਾ ਗਿਆ ਸੀ ਕਿ ਪਹਿਲੀ ਖੁਰਾਕ ਦੇ ਤੁਰੰਤ ਬਾਅਦ ਵੈਕਸੀਨ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਇਹ ਬਿਨਾਂ ਲੱਛਣ ਵਾਲੀ ਇਨਫੈਕਸ਼ਨ ਨੂੰ ਵੀ ਰੋਕਣ ’ਚ ਸਮਰੱਥ ਹੈ। ਵੈਕਸੀਨ ਦੀ ਸੀਮਿਤ ਸਪਲਾਈ ਦੇ ਸਾਹਮਣੇ ਕਰ ਰਹੇ ਕੁਝ ਦੇਸ਼ਾਂ ਨੇ ਫਿਲਹਾਲ ਵੈਕਸੀਨ ਦੀ ਦੂਜੀ ਖੁਰਾਕ ਦੇ ਸਮੇਂ ਨੂੰ ਅੱਗੇ ਵਧਾ ਦਿੱਤਾ ਹੈ, ਤਾਂ ਕਿ ਕੁਝ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਸਕੇ।
ਅਮਰੀਕਾ ਦੇ ਰੋਜ ਕੰਟਰੋਲ ਤੇ ਰੋਕਥਾਮ ਕੇਂਦਰ (ਸੀਡੀਸੀ) ਦੁਆਰਾ ਕੀਤੇ ਗਏ ਅਧਿਐਨ ’ਚ ਇਨਫੈਕਸ਼ਨ ਤੋਂ ਬਚਾਅ ਲਈ ਵੈਕਸੀਨ ਦੀ ਸਮਰੱਥਾ ਦਾ ਮੁਲਾਂਕਣ ਕੀਤਾ ਗਿਆ, ਜਿਸ ’ਚ ਬਿਨਾ ਲੱਛਣ ਵਾਲੇ ਇਨਫੈਕਟਿਡ ਵੀ ਸ਼ਾਮਿਲ ਹਨ। ਕੰਪਨੀਆਂ ਦੁਆਰਾ ਪਿਛਲੇ ਪ੍ਰੀਖਣਾਂ ’ਚ ਬਿਮਾਰੀ ਨੂੰ ਰੋਕਣ ’ਚ ਉਨ੍ਹਾਂ ਦੇ ਟੀਕੇ ਦੀ ਕੁਸ਼ਲਤਾ ਦੇ ਮੁਲਾਂਕਣ ਦੌਰਾਨ ਬਿਨਾ ਲੱਛਣ ਵਾਲੇ ਇਨਫੈਕਟਿਡਾਂ ਦਾ ਅਧਿਐਨ ਸ਼ਾਮਿਲ ਨਹੀਂ ਕੀਤਾ ਗਿਆ ਸੀ।
14 ਦਸੰਬਰ 2020 ਤੋਂ 13 ਮਾਰਚ, 2021 ਤਕ 13 ਹਫ਼ਤਿਆਂ ਦੀ ਮਿਆਦ ’ਚ 6 ਸੂਬਿਆਂ ’ਚ 3,950 ਹਿੱਸਾ ਲੈਣ ਵਾਲੇ ਕੀਤੇ ਗਏ ਅਧਿਐਨ ’ਚ ਐੱਮਆਰਐੱਨਏ ਵੈਕਸੀਨ ਦਾ ਅਧਿਐਨ ਕੀਤਾ ਗਿਆ। ਇਸ ਦੌਰਾਨ ਲਗਪਗ 74 ਫੀਸਦੀ ਲੋਕਾਂ ਨੂੰ ਵੈਕਸੀਨ ਦੀ ਇਕ ਹੀ ਖੁਰਾਕ ਦਿੱਤੀ ਗਈ ਤੇ ਬਿਨਾਂ ਲੱਛਣ ਵਾਲੇ ਇਨਫੈਕਸ਼ਨ ਨੂੰ ਫੜਨ ਲਈ ਸਪਤਾਹਿਕ ਰੂਪ ਨਾਲ ਪ੍ਰੀਖਣ ਕੀਤਾ ਗਿਆ।