ਸਿੰਗਾਪੁਰ ਨੇ ਕੋਰੋਨਾ ਵੈਕਸੀਨ ਦੀ ਆਪਣੀ ਪਹਿਲੀ ਖੇਪ ਪ੍ਰਾਪਤ ਕਰ ਲਈ ਹੈ। ਇਸਦੇ ਨਾਲ ਹੀ ਫਾਈਜ਼ਰ ਤੇ ਬਾਇਓਐੱਨਟੇਕ ਦੀ ਕੋਰੋਨਾ ਵੈਕਸੀਨ ਦੀ ਖ਼ੁਰਾਕ ਪਾਉਣ ਵਾਲਾ ਸਿੰਗਾਪੁਰ ਏਸ਼ੀਆ ਦਾ ਪਹਿਲਾਂ ਦੇਸ਼ ਬਣ ਗਿਆ ਹੈ। ਸਿੰਗਾਪੁਰ ਨੇ 2021 ਦੀ ਤੀਸਰੀ ਤਿਮਾਹੀ ਤਕ ਆਪਣੇ 5.7 ਮਿਲੀਅਨ (57 ਲੱਖ) ਲੋਕਾਂ ਨੂੰ ਟੀਕਾ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਦੇਸ਼ ’ਚ ਟੀਕਾਕਰਨ ਸਵੈ-ਇਛੁੱਕ ਹੋਵੇਗਾ ਅਤੇ ਉਨ੍ਹਾਂ ਲੋਕਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ ਜੋ ਜ਼ਿਆਦਾ ਜੋਖ਼ਿਮ ਵਾਲੇ ਹਨ, ਜਿਵੇਂ ਕਿ ਫਰੰਟਲਾਈਨ ਕਾਰਜਕਰਤਾ, ਹੈਲਥਕੇਅਰ ਕਰਮਚਾਰੀ ਅਤੇ ਬਜ਼ੁਰਗ ਲੋਕ ਸ਼ਾਮਿਲ ਹਨ। ਫਾਈਜ਼ਰ ਅਮਰੀਕੀ ਕੰਪਨੀ ਹੈ, ਜਦਕਿ ਬਾਇਓਐੱਨਟੇਕ ਜਰਮਨ ਔਸ਼ਧੀ ਨਿਰਮਾਤਾ ਕੰਪਨੀ ਹੈ।
‘ਦਿ ਸਟਰੈੱਸ ਟਾਈਮਜ਼’ ਨੇ ਦੱਸਿਆ ਕਿ ਫਾਈਜ਼ਰ-ਬਾਇਓਐੱਨਟੇਕ ਦੀ ਕੋਰੋਨਾ ਵੈਕਸੀਨ ਦਾ ਪਹਿਲਾਂ ਬੈਚ ਸੋਮਵਾਰ ਨੂੰ ਸਿੰਗਾਪੁਰ ਪਹੁੰਚ ਗਿਆ ਹੈ। ਸਿੰਗਾਪੁਰ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇਣ ਤੇ ਪਾਉਣ ਵਾਲੇ ਕੁਝ ਚੋਣਵੇਂ ਦੇਸ਼ਾਂ ’ਚੋਂ ਇਕ ਹੈ। ਜਿਨਾਂ ਹੋਰ ਲੋਕਾਂ ਨੇ ਫਾਈਜ਼ਰ-ਬਾਇਓਐੱਨਟੇਕ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ, ਉਸ ’ਚ ਬਿ੍ਰਟੇਨ, ਸੰਯੁਕਤ ਰਾਜ ਅਮਰੀਕਾ, ਕੈਨੇਡਾ, ਸਵਿਟਜ਼ਰਲੈਂਡ, ਬਹਿਰੀਨ ਅਤੇ ਕਤਰ ਸ਼ਾਮਿਲ ਹਨ। ਬਿ੍ਰਟੇਨ, ਅਮਰੀਕਾ ਤੇ ਕੈਨੇਡਾ ਪਹਿਲਾਂ ਤੋਂ ਹੀ ਟੀਕਾਕਰਨ ਸ਼ੁਰੂ ਕਰ ਚੁੱਕੇ ਹਨ।
19 ਦਸੰਬਰ ਨੂੰ ਹੀ ਸਵਿਟਜ਼ਰਲੈਂਡ ਨੇ ਫਾਈਜ਼ਰ-ਬਾਇਓਐੱਨਟੇਕ ਦੀ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਦੇਸ਼ ਦੀ ਸਿਹਤ ਏਜੰਸੀ ਸਵਿਸਮੈਡਿਕ ਨੇ ਇਕ ਬਿਆਨ ’ਚ ਕਿਹਾ ਕਿ ਮਾਹਿਰ ਟੀਮਾਂ ਦੁਆਰਾ ਸਾਵਧਾਨੀਪੂਰਵਕ ਜਾਂਚ ਕੀਤੇ ਜਾਣ ਤੋਂ ਬਾਅਦ ਹੀ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ, ਇਹ ਨਹੀਂ ਦੱਸਿਆ ਗਿਆ ਹੈ ਕਿ ਸਵਿਟਜ਼ਰਲੈਂਡ ’ਚ ਟੀਕਾਕਰਨ ਕਦੋਂ ਸ਼ੁਰੂ ਹੋਵੇਗਾ।