ਫਾਸੀਵਾਦੀ ਹਮਲਿਆਂ ਵਿਰੋਧੀ ਫਰੰਟ ਦੀ ਅੱਜ ਜਿਲਾ ਪੱਧਰੀ ਮੀਟਿੰਗ ਹੋਈ। ਜਿਸ ਵਿੱਚ ਸੀਪੀਆਈ ਵੱਲੋਂ ਕਾ.ਕੁਲਦੀਪ ਭੋਲਾ, ਸੀਪੀਆਈ ਐਮ. ਐਲ.(ਨਿਉ ਡੈਮੋਕਰੇਸੀ) ਵੱਲੋਂ ਨਿਰਭੈ ਸਿੰਘ ਢੁੱਡੀਕੇ, ਲੋਕ ਸੰਗਰਾਮ ਮੰਚ ਤਾਰਾ ਸਿੰਘ ਮੋਗਾ ਸ਼ਾਮਿਲ ਹੋਏ। ਜਿਸ ਵਿੱਚ ਸੀ ਏ ਏ,ਐਨ ਆਰ ਸੀ ਅਤੇ ਐਨ ਪੀ ਆਰ ਨੂੰ ਵਾਪਸ ਕਰਾਉਣ ਲਈ ਲੁਧਿਆਣੇ ਰੱਖੇ 25 ਮਾਰਚ ਦੇ ਪੰਜਾਬ ਪੱਧਰੇ ਪਰੋਗਰਾਮ ਦੀ ਤਿਆਰੀ ਸਬੰਧੀ ਚਰਚਾ ਕੀਤੀ ਗਈ। ਅਲੱਗ-ਅਲੱਗ ਜਥੇਬੰਦੀਆਂ ਨੂੰ ਪੋਸਟਰ ਲਗਾਉਣ ਲਈ ਇਲਾਕਿਆਂ ਦੀ ਵੰਡ ਕੀਤੀ ਗਈ। ਪਿੰਡਾਂ ਦੇ ਵਿੱਚ ਮੁਹਿੰਮ ਚਲਾਉਣ ਦੀ ਵਿਉਂਤ ਬਣਾਈ ਗਈ। ਜਥੇਬੰਦੀਆਂ ਆਪਣੇ-ਆਪਣੇ ਪੱਧਰ ਤੇ ਮੁਹਿੰਮ ਚਲਾਉਂਦਿਆਂ ਹੋਇਆਂ, ਜਿੱਥੇ ਕੰਮ ਸਾਂਝਾ ਹੈ, ਉੱਥੇ ਸਾਂਝੇ ਤੌਰ ਤੇ ਮੀਟਿੰਗਾਂ/ਰੈਲੀਆਂ ਕੀਤੀਆਂ ਜਾਣਗੀਆਂ। ਫਰੰਟ ਨੇ ਸ਼ਹਿਰਾਂ ਵਿੱਚ ਮੁਹਿੰਮ ਚਲਾਉਣ ਦਾ ਕਾਰਜ ਵੀ ਤਹਿ ਕੀਤਾ ਹੈ। 15 ਮਾਰਚ ਨੂੰ ਨਿਹਾਲ ਸਿੰਘ ਵਾਲਾ, 16ਮਾਰਚ ਨੂੰ ਧਰਮਕੋਟ17 ਮਾਰਚ ਨੂੰ ਬਾਘਾਪੁਰਾਣਾ,18 ਮਾਰਚ ਨੂੰ ਬੱਧਨੀ ਕਲਾਂ, 19 ਮਾਰਚ ਨੂੰ ਕੋਟ ਈਸੇ ਖਾਂ ਵਿਖੇ ਝੰਡਾ ਮਾਰਚ ਕੀਤੇ ਜਾਣਗੇ। ਇਸ ਮੀਟਿੰਗ ਵਿਚ ਕਰਮਜੀਤ ਕੋਟਕਪੂਰਾ, ਸਵਰਾਜ ਸਿੰਘ ਢੁਡੀਕੇ, ਵਿਕੀ ਮਹੇਸ਼ਰ ਅਤੇ ਸੁੱਖਜਿੰਦਰ ਮਹੇਸ਼ਰੀ ਆਦਿ ਹਾਜਰ ਸਨ।