ਸਿੱਖਿਆ ਵਿਭਾਗ ਪੰਜਾਬ ਅਤੇ ਸਕੱਤਰ ਸਿੱਖਿਆ ਕ੍ਰਿਸ਼ਨ ਕੁਮਾਰ ਜੀ ਦੀਆਂ ਹਦਾਇਤਾਂ ਅਨੁਸਾਰ ਫਿਰੋਜ਼ਪੁਰ ਜ਼ਿਲੇ ਵਿੱਚ ਵੀ ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਸਫਲ ਬਨਾਉਣ ਲਈ ਹਰ ਸੰਭਵ ਯਤਨ ਜਾਰੀ ਹਨ, ਸਰਕਾਰੀ ਸਕੂਲਾਂ ਨੂੰ ਨੰਬਰ 1 ਬਨਾਉਣਾ ਹੀ ਮੇਰਾ ਟੀਚਾ ਹੈ ਇਹ ਸ਼ਬਦ ਅੱਜ ਜ਼ਿਲਾ ਸਿੱਖਿਆ ਅਫਸਰ (ਸੈ. ਸਿ.) ਕੁਲਵਿੰਦਰ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮੱਖੂ ਵਿਖੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਕਹੇ । ਉਹਨਾਂ ਦੱਸਿਆ ਕਿ 5ਵੀਂ, 8ਵੀਂ, 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਸਾਡੇ ਸਟਾਫ ਦੇ ਯਤਨਾਂ ਸਦਕਾ ਨਾ ਕੇਵਲ ਸ਼ਤ ਪ੍ਰਤੀਸ਼ਤ ਨਤੀਜਾ ਆਉਣਾ ਯਕੀਨੀ ਹੈ ਸਗੋਂ ਫਿਰੋਜ਼ਪੁਰ ਜ਼ਿਲੇ ਦੇ 25-30 ਵਿਦਿਆਰਥੀ ਮੈਰਿਟ ਵਿੱਚ ਆਉਣ ਇਸ ਲਈ ਜ਼ਿਲੇ ਭਰ ਵਿੱਚ ਐਕਸਟਰਾ ਕਲਾਸਾਂ , ਮੌਕ ਟੈਸਟ, ਰਿਹਰਸਲ ਪ੍ਰੀਖਿਆ ਉਚੇਚੇ ਤੌਰ ਤੇ ਲਏ ਜਾਂਦੇ ਹਨ । ਉਪ ਜ਼ਿਲਾ ਸਿੱਖਿਆ ਅਫਸਰ ਕੋਮਲ ਅਰੋੜਾ ਜਗਜੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਖਿਆ ਵਿਭਾਗ (ਸੈ.ਸਿ.) ਫਿਰੋਜ਼ਪੁਰ ਨਵੇਂ ਵਿੱਦਿਅਕ ਸੈਸ਼ਨ 2020-21 ਲਈ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖਲਾ ਕਰਨ ਲਈ , ਸਰਕਾਰੀ ਸਕੂਲਾਂ ਦੀ ਸਿੱਖਿਆ ਵਿੱਚ ਗੁਣਾਤਮਿਕ ਤੇ ਗਿਣਾਤਮਿਕ ਸੁਧਾਰਾ ਲਈ,ਵਿੱਦਿਆਰਥੀਆ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ, ਇਸ ਮੰਤਵ ਦੀ ਪੂਰਤੀ ਲਈ ਸਮੂਹ ਪ੍ਰਿੰਸੀਪਲ, ਮੁੱਖ ਅਧਿਆਪਕ, ਡੀ.ਐਮ., ਬੀ.ਐਮ. ਅਧਿਆਪਕ ਭਾਵ ਸਾਰਾ ਸਿੱਖਿਆ ਤੰਤਰ ਵਧ-ਚੜ੍ਹ ਕੇ ਯੋਗਦਾਨ ਪਾ ਰਿਹਾ ਹੈ । ਇਸ ਮੰਤਵ ਲਈ ਸਮੇਂ-ਸਮੇਂ ਤੇ ਮੁਖੀਆਂ ਨਾਲ ਮੀਟਿੰਗਾਂ ਕਰ ਰਹੇ ਹਨ ਆ ਰਹੀਆਂ ਮੁਸ਼ਕਿਲਾਂ ਨੂੰ ਜਲਦ ਨਿਪਟਾਇਆ ਜਾ ਰਿਹਾ ਹੈ । ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ, ਭਾਵੇਂ ਐਜੁਸੈਟ ਰਾਹੀਂ ਸਿੱਖਿਆ ਮਿਡ ਡੇਅ ਮੀਲ, ਵੱਖ-ਵੱਖ ਵਜ਼ੀਫੇ, ਫਰੀ ਯੂਨੀਫਾਰਮ, ਕਿਤਾਬਾਂ, ਸਟੇਸ਼ਨਰੀ ਆਦਿ। ਇਸ ਸਮੇਂ ਦਫ਼ਤਰੀ ਸਟਾਫ਼ ਸਟੈਨੋਗ੍ਰਾਫ਼ਰ ਸੁਖਚੈਨ ਸਿੰਘ, ਦਿਨੇਸ਼ ਕੁਮਾਰ, ਲਵਜੀਤ ਸਿੰਘ ਆਦਿ ਹਾਜ਼ਰ ਸਨ ।
previous post