53.35 F
New York, US
March 12, 2025
PreetNama
ਖੇਡ-ਜਗਤ/Sports News

ਫਿਰ ਦਿਖੇਗਾ ਭਾਰਤ-ਪਾਕਿਸਤਾਨ ਮੈਚ ਦਾ ਰੋਮਾਂਚ, ਏਸ਼ੀਆ ਕੱਪ ‘ਚ ਭਿੜਨਗੀਆਂ ਦੋਨੋਂ ਟੀਮਾਂ

Asia Cup Dubai: ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਦੀ ਉਡੀਕ ਕਰ ਰਹੇ ਪ੍ਰਸ਼ੰਸਕਾਂ ਲਈ ਇੱਕ ਚੰਗੀ ਖ਼ਬਰ ਹੈ । ਦਰਅਸਲ, ਦੋਵਾਂ ਦੇਸ਼ਾਂ ਦੀਆਂ ਟੀਮਾਂ ਸਤੰਬਰ ਵਿੱਚ ਦੁਬਈ ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਭਿੜਨਗੀਆਂ । ਇਸ ਸਬੰਧੀ BCCI ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਆਗਾਮੀ ਏਸ਼ੀਆ ਕੱਪ ਟੂਰਨਾਮੈਂਟ ਦੁਬਈ ਵਿਖੇ ਹੋਵੇਗਾ ਅਤੇ ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ ।

ਦੱਸ ਦੇਈਏ ਕਿ ਸਤੰਬਰ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਲਈ ਪਾਕਿਸਤਾਨ ਨੂੰ ਮੇਜ਼ਬਾਨ ਦੇਸ਼ ਦਾ ਦਰਜਾ ਦਿੱਤਾ ਗਿਆ ਸੀ, ਪਰ BCCI ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੁਰੱਖਿਆ ਕਾਰਨਾਂ ਕਰ ਕੇ ਭਾਰਤੀ ਟੀਮ ਆਪਣੇ ਗੁਆਂਢੀ ਦੇਸ਼ ਦਾ ਦੌਰਾ ਨਹੀਂ ਕਰ ਸਕਦੀ । ਜਿਸ ਤੋਂ ਬਾਅਦ ਇਹ ਟੂਰਨਾਮੈਂਟ ਦੁਬਈ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ ।

3 ਮਾਰਚ ਨੂੰ ਏਸ਼ੀਅਨ ਕ੍ਰਿਕਟ ਪਰਿਸ਼ਦ ਦੀ ਬੈਠਕ ਲਈ ਦੁਬਈ ਰਵਾਨਾ ਹੋਣ ਤੋਂ ਪਹਿਲਾਂ ਸੌਰਵ ਗਾਂਗੁਲੀ ਨੇ ਕਿਹਾ ਕਿ ਏਸ਼ੀਆ ਕੱਪ ਦੁਬਈ ਵਿੱਚ ਹੋਵੇਗਾ ਅਤੇ ਇਸ ਵਿੱਚ ਭਾਰਤ ਅਤੇ ਪਾਕਿਸਤਾਨ ਦੋਵੇਂ ਹਿੱਸਾ ਲੈਣਗੇ । ਇਸ ਤੋਂ ਇਲਾਵਾ BCCI ਵੱਲੋਂ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਸ ਨੂੰ ਇਸ ਗੱਲ ‘ਤੇ ਕੋਈ ਇਤਰਾਜ਼ ਨਹੀਂ ਸੀ ਕਿ ਪਾਕਿਸਤਾਨ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ ।

ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ ਸਾਲ 2012-13 ਤੋਂ ਬਾਅਦ ਕੋਈ ਸੀਰੀਜ਼ ਨਹੀਂ ਖੇਡੀ ਹੈ । ਫਿਰ ਪਾਕਿਸਤਾਨ ਦੀ ਟੀਮ ਸੀਮਤ ਓਵਰਾਂ ਦੀ ਸੀਰੀਜ਼ ਖੇਡਣ ਲਈ ਭਾਰਤ ਆਈ । ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਰਾਜਨੀਤਿਕ ਤਣਾਅ ਕਾਰਨ ਇਹ ਦੋਵੇਂ ਦੇਸ਼ ਸਿਰਫ ICC ਟੂਰਨਾਮੈਂਟ ਵਿੱਚ ਇੱਕ ਦੂਜੇ ਦੇ ਵਿਰੁੱਧ ਖੇਡਦੇ ਨਜ਼ਰ ਆ ਰਹੇ ਹਨ ।

Related posts

Kumar Sangakkara takes charge as MCC President

On Punjab

ਯੂਥ ਏਸ਼ੀਅਨ ਬਾਕਸਿੰਗ ਚੈਂਪੀਅਨ ਬਣੀ ਪਟਿਆਲੇ ਦੀ ਖੁਸ਼ੀ, ਜਿੱਤਿਆ ਗੋਲਡ

On Punjab

ਭਾਰਤੀ ਮਹਿਲਾ ਟੀਮ ਨੇ ਵੈਸਟਇੰਡੀਜ਼ ਨੂੰ 2 ਦੌੜਾਂ ਨਾਲ ਹਰਾਇਆ…

On Punjab